ਔਰਤਾਂ ਵਿਚ ਵਧਿਆ ਸਾੜ੍ਹੀ ਦਾ ਕ੍ਰੈਜ
Saturday, Feb 01, 2025 - 01:40 PM (IST)
ਅੰਮ੍ਰਿਤਸਰ (ਕਵਿਸ਼ਾ)-ਔਰਤਾਂ ਵਿਚ ਸਾੜ੍ਹੀ ਨੂੰ ਲੈ ਕੇ ਕ੍ਰੇਜ਼ ਹਮੇਸ਼ਾ ਤੋਂ ਦੇਖਣ ਨੂੰ ਮਿਲਦਾ ਹੈ। ਭਾਰਤੀ ਸੱਭਿਆਚਾਰ ਦਾ ਪਹਿਰਾਵਾ ਸਾੜ੍ਹੀ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਔਰਤਾਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਇਹ ਦੇਖਣ ਵਿਚ ਕਾਫੀ ਵਧੀਆ ਅਤੇ ਆਕਰਸ਼ਕ ਲੱਗਦੀ ਹੈ। ਸਾੜ੍ਹੀ ਆਪਣੇ ਆਪ ਵਿਚ ਇਕ ਕੋਮਲ ਪਹਿਰਾਵਾ ਹੈ, ਜਿਸ ਦੀ ਡੈਲੀਕੇਸੀ ਨੂੰ ਹਰ ਕੋਈ ਪਸੰਦ ਕਰਦਾ ਹੈ। ਮੌਸਮ ਦੇ ਆਧਾਰ ’ਤੇ, ਅਕਸਰ ਦੇਖਿਆ ਜਾਂਦਾ ਹੈ ਕਿ ਔਰਤਾਂ ਸਰਦੀਆਂ ਵਿਚ ਸਾੜ੍ਹੀਆਂ ਪਾਉਣਾ ਘੱਟ ਕਰ ਦਿੰਦੀਆਂ ਹਨ, ਕਿਉਂਕਿ ਸਾੜ੍ਹੀਆਂ ਸਰਦੀਆਂ ਲਈ ਢੁਕਵੀਆਂ ਨਹੀਂ ਹੁੰਦੀਆਂ ਅਤੇ ਸਾੜ੍ਹੀਆਂ ਠੰਢ ਤੋਂ ਬਚਾਉਣ ਵਿੱਚ ਅਸਮਰੱਥ ਜਾਪਦੀਆਂ ਹਨ।
ਸਰਦੀਆਂ ਤੋਂ ਬਚਾਅ ਅਤੇ ਆਪਣੇ ਸਾੜ੍ਹੀ ਦੇ ਪਿਆਰ ਨੂੰ ਲੈ ਕੇ ਔਰਤਾਂ ਨੇ ਹੁਣ ਕਾਫੀ ਖੂਬਸੂਰਤ ਅਤੇ ਆਰਕਸ਼ਕ ਵਿਕਲੱਪ ਕੱਢੇ ਹਨ, ਜਿੰਨਾਂ ਵਿਚ ਪਸ਼ਮੀਨਾ ਨੇ ਵਾਰਮ ਫੈਬ੍ਰਿਕ ਦੇ ਉਪਰੋਂ ਕਸ਼ਮੀਰੀ ਅਤੇ ਜਾਮਾਵਾਰ ਨਾਲ ਤਿਆਰ ਕੀਤੀਆਂ ਸਾੜ੍ਹੀਆਂ ਕਾਫੀ ਜ਼ਿਆਦਾ ਪ੍ਰਚਲਿਤ ਹੋ ਰਹੀਆਂ ਹਨ ਜੋ ਕਿ ਸਾਰਿਆਂ ਦੇ ਆਕਰਸ਼ਿਕ ਦਾ ਕੇਂਦਰ ਬਣਦੀ ਹੈ। ਇਸ ਦੀ ਖੂਬਸੂਰਤੀ ਅਤੇ ਰਾਇਲ ਲੁੱਕ ਦੀ ਵਜ੍ਹਾ ਨਾਲ ਇਹ ਹਰ ਔਰਤ ਦੀ ਪਸੰਦੀਦਾ ਬਣ ਗਈ ਹੈ ਅਤੇ ਔਰਤਾਂ ਇਸ ਨੂੰ ਪਹਿਨਣਾ ਅੱਜ-ਕੱਲ ਬਹੁਤ ਪਸੰਦ ਕਰ ਰਹੇ ਹਨ। ਅੰਮ੍ਰਿਤਸਰ ਦੀਆਂ ਔਰਤਾਂ ਵੀ ਇਸ ਸਟਾਈਲ ਨਾਲ ਤਿਆਰ ਕੀਤੀ ਗਈ ਪਸ਼ਮੀਨਾ ਦੀ ਸਾੜ੍ਹੀ ਨੂੰ ਅਪਣਾ ਰਹੀਆਂ ਹਨ ਅਤੇ ਅੰਮ੍ਰਿਤਸਰ ਵਿੱਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਪਸ਼ਮੀਨਾ ਸਾੜ੍ਹੀਆਂ ਪਾ ਕੇ ਸ਼ਾਮਲ ਹੋ ਰਹੀਆਂ ਹਨ।