Beauty Tips: ਫਾਊਂਡੇਸ਼ਨ ਦੀ ਜਗ੍ਹਾ ਕਰੋ BB ਕ੍ਰੀਮ ਦੀ ਵਰਤੋਂ, ਚਿਹਰੇ ਨੂੰ ਮਿਲੇਗੀ ਵੱਖਰੀ ਲੁੱਕ

02/14/2021 1:12:47 PM

ਨਵੀਂ ਦਿੱਲੀ: ਮੇਕਅੱਪ ਅੱਜ ਦੇ ਸਮੇਂ ’ਚ ਹਰ ਕੁੜੀ ਦੇ ਲਾਈਫਸਟਾਈਲ ਦਾ ਖ਼ਾਸ ਹਿੱਸਾ ਬਣ ਗਿਆ ਹੈ। ਕੁੜੀਆਂ ’ਚ ਇਨੀਂ ਦਿਨੀਂ ਬੀਬੀ ਕ੍ਰੀਮ ਦਾ ਟਰੈਂਡ ਖ਼ੂਬ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਮੇਕਅੱਪ ਤੋਂ ਪਹਿਲਾਂ ਅਪਲਾਈ ਕੀਤਾ ਜਾਂਦਾ ਹੈ। ਉਂਝ ਤਾਂ ਕੁਝ ਕੁੜੀਆਂ ਬੀਬੀ ਕ੍ਰੀਮ ਤੋਂ ਜ਼ਿਆਦਾ ਫਾਊਂਡੇਸ਼ਨ ਦੀ ਵਰਤੋਂ ਕਰਦੀਆਂ ਹਨ ਪਰ ਜੇਕਰ ਗੱਲ ਕਰੀਏ ਬੀਬੀ ਕ੍ਰੀਮ ਦੀ ਤਾਂ ਉਸ ਨੂੰ ਅਪਲਾਈ ਕਰਨਾ ਵੀ ਆਸਾਨ ਹੈ ਅਤੇ ਤੁਹਾਡੇ ਮੇਕਅੱਪ ਨੂੰ ਇਸ ਨਾਲ ਸਪੈਸ਼ਲ ਤਰ੍ਹਾਂ ਦੀ ਲੁੱਕ ਮਿਲਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ’ਚ ਦੱਸਾਂਗੇ ਕਿ ਕਦੋਂ ਤੁਸੀਂ ਫਾਊਂਡੇਸ਼ਨ ਦੀ ਜਗ੍ਹਾ ਬੀਬੀ ਕ੍ਰੀਮ ਲਗਾ ਸਕਦੇ ਹਨ। 
ਨੋ ਮੇਕਅੱਪ ਲੁੱਕ ਲਈ
ਅੱਜ ਕੱਲ ਹੈਵੀ ਮੇਕਅੱਪ ਦੀ ਜਗ੍ਹਾ ਨੋ ਮੇਕਅੱਪ ਲੁੱਕ ਅਤੇ ਮਿਨਿਮਲ ਮੇਕਅੱਪ ਟਰੈਂਡ ’ਚ ਹੈ। ਆਮ ਕੁੜੀਆਂ ਤੋਂ ਲੈ ਕੇ ਬੀ-ਟਾਊਨ ਅਦਾਕਾਰਾ ਵੀ ਨੋ ਮੇਕਅੱਪ ਲੁੱਕ ’ਚ ਦਿਖਾਈ ਦਿੰਦੀਆਂ ਹਨ। ਜੇਕਰ ਤੁਸੀਂ ਵੀ ਚਮਕਦਾਰ ਸਕਿਨ ਦੇ ਨਾਲ-ਨਾਲ ਖ਼ੂਬਸੂਰਤ ਮੇਕਅੱਪ ਲੁੱਕ ਚਾਹੁੰਦੀ ਹੋ ਤਾਂ ਬੀਬੀ ਕ੍ਰੀਮ ਇਸ ਲਈ ਬਿਲਕੁੱਲ ਸਹੀ ਹੈ। ਇਸ ਨੂੰ ਆਪਣੇ ਚਿਹਰੇ ਅਤੇ ਨੈੱਕ ਏਰੀਆ ’ਤੇ ਲਗਾਓ। 

PunjabKesari
ਸਨ ਪ੍ਰੋਟੈਕਸ਼ਨ 
ਛੁੱਟੀਆਂ ਦੌਰਾਨ ਨਮੀ ਮੇਕਅੱਪ ਨੂੰ ਮੈਲਟ ਕਰ ਦਿੰਦੀ ਹੈ ਜਿਸ ਨਾਲ ਚਿਹਰੇ ਦੇ ਨਾਲ-ਨਾਲ ਪੂਰੀ ਲੁੱਕ ਵੀ ਖ਼ਰਾਬ ਹੋ ਜਾਂਦੀ ਹੈ। ਅਜਿਹੇ ’ਚ ਤੁਸੀਂ ਬੀਬੀ ਕ੍ਰੀਮ ਨਾਲ ਬਿਨਾਂ ਮੇਕਅੱਪ ਦੇ ਵੀ ਈਵਨ-ਟੋਨਡ ਸਕਿਨ ਪਾ ਸਕਦੀ ਹੋ। ਐੱਮ.ਪੀ.ਐੱਫ. ਯੁਕਤ ਬੀਬੀ ਕ੍ਰੀਮ ਸਕਿਨ ਨੂੰ ਕੋਮਲ, ਝੁਰੜੀਆਂ ਤੋਂ ਛੁਟਕਾਰਾ ਅਤੇ ਸਨਸਕ੍ਰੀਨ ਦਾ ਕੰਮ ਵੀ ਦਿੰਦੀ ਹੈ। 

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

PunjabKesari
ਚਮੜੀ ’ਤੇ ਬ੍ਰੇਕਆਊਟ ਹੋਣ ’ਤੇ
ਪਿੰਪਲਸ ਨੂੰ ਲੁਕਾਉਣ ਲਈ ਜ਼ਿਆਦਾ ਫਾਊਂਡੇਸ਼ਨ ਦੀ ਵਰਤੋਂ ਕਰਨ ’ਤੇ ਬ੍ਰੇਕਆਊਟ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਬਚਣ ਲਈ ਬੀਬੀ ਕ੍ਰੀਮ ਬੈਸਟ ਆਪਸ਼ਨ ਹੈ। ਇਸ ’ਚ ਐਂਟੀ-ਇੰਫਲੈਮੇਟਰੀ ਅਤੇ ਐਂਟੀ-ਏਜਿੰਗ ਗੁਣ ਹੁੰਦੇ ਹਨ ਜਿਸ ਨਾਲ ਸਕਿਨ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। 

ਇਹ ਵੀ ਪੜ੍ਹੋ:ਔਲਿਆਂ ਅਤੇ ਸ਼ਹਿਦ ਨੂੰ ਮਿਲਾ ਕੇ ਖਾਣ ਨਾਲ ਸਰਦੀ-ਖਾਂਸੀ ਸਮੇਤ ਹੁੰਦੀਆਂ ਹਨ ਕਈ ਸਮੱਸਿਆਵਾਂ ਦੂਰ
ਜਦੋਂ ਜਲਦੀ ਹੋਵੇ ਤਾਂ ਲਗਾਓ ਬੀਬੀ ਕ੍ਰੀਮ
ਜੇਕਰ ਤੁਹਾਨੂੰ ਕਾਲਜ ਜਾਂ ਦਫ਼ਤਰ ਜਾਣ ’ਚ ਦੇਰ ਹੋ ਗਈ ਹੈ ਤਾਂ ਅਜਿਹੇ ’ਚ ਫਾਊਂਡੇਸ਼ਨ ਦੀ ਜਗ੍ਹਾ ਬੀਬੀ ਕ੍ਰੀਮ ਲਗਾਓ। ਇਹ ਤੁਹਾਡੀ ਸਕਿਨ ਨੂੰ ਮਾਇਸਚੁਰਾਈਜ਼ਰ ਕਰਕੇ ਕੁਦਰਤੀ ਲੁੱਕ ਦੇ ਨਾਲ-ਨਾਲ ਈਵਨ ਟੋਨਡ ਲੁੱਕ ਵੀ ਦੇਵੇਗੀ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News