ਮੂਲੀ ਹੀ ਨਹੀਂ, ਇਸਦੇ ਪੱਤੇ ਵੀ ਕਰਦੇ ਹਨ ਬਿਮਾਰੀਆਂ ਨੂੰ ਦੂਰ

Wednesday, Dec 21, 2016 - 03:15 PM (IST)

 ਮੂਲੀ ਹੀ ਨਹੀਂ, ਇਸਦੇ ਪੱਤੇ ਵੀ ਕਰਦੇ ਹਨ ਬਿਮਾਰੀਆਂ ਨੂੰ ਦੂਰ

ਜਲੰਧਰ— ਸਰਦੀਆ ਦੇ ਮੌਸਮ ''ਚ ਜ਼ਿਆਦਾਤਰ ਮੂਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਅਕਸਰ ਅਸੀਂ ਮੂਲੀ ਤਾਂ ਖਾ ਲੈਂਦੇ ਹਾਂ ਪਰ ਉਸ ਦੇ ਪੱਤਿਆ ਨੂੰ ਸੁੱਟ ਦਿੰਦੇ ਹਾਂ। ਤੁਹਾਨੂੰ ਦੱਸ ਦਈਏ ਮੂਲੀ ਤੋਂ ਜ਼ਿਆਦਾ ਫਾਇਦੇਮੰਦ ਉਸਦੇ ਪੱਤੇ ਹੁੰਦੇ ਹਨ। ਇਸ ''ਚ ਕਈ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਨੂੰ ਕਈ ਤਰਾਂ ਦੀਆ ਪਰੇਸ਼ਾਨੀਆ ਤੋਂ ਬਚਾਈ ਰੱਖਦੇ ਹਨ। ਆਓ ਜਾਣਦੇ ਹਾਂ ਮੂਲੀ ਦੇ ਪੱਤਿਆ ਦੇ ਫਾਇਦੇ ਜੋ ਸਾਡੀ ਸਿਹਤ ਦੇ ਲਈ ਬਹੁਤ ਲਾਭਕਾਰੀ ਹਨ।
1. ਕੈਂਸਰ
ਮੂਲੀ ਦੇ ਪੱਤਿਆ ''ਚ Âੈਂਥੋਸਾਈਨਿਨ ਮੌਜ਼ੂਦ ਹੁੰਦਾ ਹੈ ਜੋ ਕੈਂਸਰ ਦੇ ਮਰੀਜ਼ਾ ਦੇ ਲਈ ਬਹੁਤ ਹੀ ਫਾਇਦੇਮੰਦ ਸਿੱਧ ਹੁੰਦਾ ਹੈ ।
2. ਚਮੜੀ ''ਚ ਨਿਖਾਰ
ੰਮੂਲੀ ਦੇ ਪੱੱਤਿਆ ਨੂੰ ਖਾਣ ਨਾਲ ਸਰੀਰ ''ਚ ਮੌਜ਼ੂਦ ਜ਼ਹਿਰੀਲੇ ਪਦਾਰਥ ਦੂਰ ਹੁੰਦੇ ਹਨ ਅਤੇ ਚਮੜੀ ''ਚ ਨਿਖਾਰ ਆਉਦਾ ਹੈ।
3. ਕਬਜ ਤੋਂ ਰਾਹਤ
ੂੰਮੂਲੀ ਦੇ ਪੱਤਿਆ ''ਚ ਫਾਇਬਰ ਭਰਪੂਰ ਹੁੰਦਾ ਹੈ ਜੋ ਕਬਜ ਦੂਰ ਕਰਕੇ ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ।
4. ਡਾਇਬੀਟੀਜ਼
ਡਾਇਬੀਟੀਜ਼ ਦੇ ਰੋਗੀਆਂ ਦੇ ਲਈ ਮੂਲੀ ਦੇ ਪੱਤੇ ਬਹੁਤ ਹੀ ਫਇਦੇਮੰਦ ਹੁੰਦੇ ਹਨ ਕਿਉਂਕਿ ਮੂਲੀ ਦੇ ਪੱਤੇ ਖਾਨ ਨਾਲ ਸਰੀਰ ਦੇ ਬਲੱਡ ਸ਼ੂਗਰ ਲੇਬਲ ਕੰਟਰੋਲ ''ਚ ਰਹਿੰਦਾ ਹੈ।
5. ਕਮਜ਼ੋਰੀ
ਮੂਲੀ ਦੇ ਪੱਤੇ ''ਚ ਆਇਰਨ ਅਤੇ ਫਾਸਫੋਰਸ ਵਰਗੇ ਤੱਤ ਬਹੁਤ ਮਾਤਰਾ ''ਚ ਮੌਜੂਦ ਹੁੰਦੇ ਹਨ, ਜਿਨ੍ਹਾਂ ਨਾਲ ਸਰੀਰ ''ਚ ਹੀਮੋਗਲੋਬਿਨ ਦੀ ਮਾਤਰਾ ਵੱਧਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।
6. ਪੇਸ਼ਾਬ ਸੰਬੰਧੀ ਸਮੱਸਿਆਵਾ
ੂੰਮੂਲੀ ਦੇ ਪੱਤਿਆ ਦਾ ਸੇਵਨ ਕਰਨ ਨਾਲ ਪੇਸ਼ਾਬ ਸੰਬੰਧਿਤ ਕਈ ਸਮੱਸਿਆਵਾ ਦੂਰ ਹੁੰਦੀਆ ਹਨ।
7. ਜੋੜਾਂ ਦਾ ਦਰਦ 
ਮੂਲੀ ਦੇ ਪੱਤਿਆ ''ਚ ਕੈਲਸ਼ੀਅਮ ਦੀ ਮਾਤਰਾ ਬਹੁਤ ਮਾਤਰਾ ''ਚ ਪਾਈ ਜਾਂਦੀ ਹੈ ਜੋ ਜੋੜਾਂ ਦੇ ਦਰਦਾਂ ਨੂੰ ਦੂਰ ਕਰਨ ''ਚ ਮਦਦ ਕਰਦੀ ਹੈ।
8. ਸਰਦੀ ਜ਼ੁਕਾਮ
ਮੂਲੀ ਦੇ ਪੱਤਿਆ ''ਚ ਐਂਟੀ ਕੰਜੇਸਟਿਵ ਗੁਣ ਹੁੰਦੇ ਹਨ, ਜਿਸ ਨਾਲ ਸਰਦੀ ਜ਼ੁਕਾਮ ਦੀ ਸਮੱਸਿਆ ''ਚ ਫਾਇਦਾ ਮਿਲਦਾ ਹੈ।


Related News