ਕੁੜਤੇ ਨੂੰ ਇਨ੍ਹਾਂ ਤਰੀਕਿਆਂ ਨਾਲ ਦਿਓ ਨਵਾਂ ਲੁਕ

04/13/2017 5:07:33 PM

ਨਵੀਂ ਦਿੱਲੀ— ਕੁੜਤਾ ਪਾਉਣਾ ਕਾਫੀ ਔਰਤਾਂ ਨੂੰ ਪਸੰਦ ਹੁੰਦਾ ਹੈ ਪਿੱਛਲੇ ਕੁਝ ਸਾਲਾਂ ਤੋਂ ਕੁੜਤੇ ਦਾ ਕਾਫੀ ਟ੍ਰੈਂਡ ਹੈ ਇਹ ਪਾਉਣ ''ਚ ਵੀ ਅਰਾਮਦਾਇਕ ਹੁੰਦਾ ਹੈ ਅਤੇ ਇਸ ਦੇ ਨਾਲ ਸਟਾਈਲਿਸ਼ ਲੁਕ ਵੀ ਮਿਲਦੀ ਹੈ। ਅੱਜ-ਕਲ ਹਰ ਉਮਰ ਦੀਆਂ ਔਰਤਾਂ ਕੁੜਤਾ ਪਾਉਣਾ ਪਸੰਦ ਕਰਦੀਆਂ ਹਨ। ਜ਼ਿਆਦਾਤਰ ਲੈਗਿੰਗ ਦੇ ਨਾਲ ਇਸ ਨੂੰ ਪਾਇਆ ਜਾਂਦਾ ਹੈ ਪਰ ਮੌਕੇ ਅਨੁਸਾਰ ਕੁੜਤੇ ਨੂੰ ਕਈ ਤਰੀਕਿਆਂ ਨਾਲ ਪਾਇਆ ਜਾ ਸਕਦਾ ਹੈ। ਜਿਸ ਦੇ ਨਾਲ ਤੁਹਾਡੀ ਲੁਕ ਬਦਲ ਸਕਦੀ ਹੈ।
1. ਲੈਗਿੰਗ
ਕੁੜਤੇ ਦੇ ਨਾਲ ਆਮ ਤੋਰ ''ਤੇ ਲੈਗਿੰਗ ਹੀ ਪਾਈ ਜਾਂਦੀ ਹੈ। ਜਿਸ ਦੇ ਨਾਲ ਸਾਧੀ ਅਤੇ ਆਰਾਮ ਵਾਲੀ ਲੁਕ ਮਿਲਦੀ ਹੈ। ਇਸ ਨੂੰ ਦਫਤਰ ਜਾਂ ਕਾਲਜ ਕਿਤੇ ਵੀ ਪਾਇਆ ਜਾ ਸਕਦਾ ਹੈ। 
2. ਪਲਾਜੋ
ਅੱਜ-ਕਲ ਖੁੱਲੇ ਪਲਾਜੋ ਦਾ ਕਾਫੀ ਟ੍ਰੈਂਡ ਹੈ ਕੁੜਤੇ ਦੇ ਨਾਲ ਇਸ ਨੂੰ ਪਾਉਣ ਦੇ ਨਾਲ ਪਾਰਟੀਵਿਅਰ ਲੁਕ ਮਿਲਦੀ ਹੈ। ਪਲੇਨ ਕੁੜਤੇ ਨਾਲ ਪ੍ਰਿੰਟ ਪਲਾਜੋ ਕਾਫੀ ਸੋਹਣਾ ਲੱਗਦਾ ਹੈ।
3. ਜੀਨ
ਤੁਸੀਂ ਕੁੜਤੇ ਨਾਲ ਜੀਨ ਵੀ ਪਾ ਸਕਦੇ ਹੋ। ਜੀਨ ਦੇ ਨਾਲ ਸ਼ੋਟ ਕੁੜਤਾ ਦਾ ਕਾਫੀ ਟੈਂ੍ਰਡ ਹੈ। ਨੀਲੇ ਰੰਗ ਦੀ ਜੀਨ ਦੇ ਨਾਲ ਕਾਲੇ ਰੰਗ ਦਾ ਕੁੜਤਾ ਪਾਉਣ ਨਾਲ ਕਾਫੀ ਵਧੀਆ ਲੁਕ ਮਿਲਦੀ ਹੈ।
4. ਡਰੈੱਸ
ਕੁੜਤੇ ਨੂੰ ਡਰੈੱਸ ਦੀ ਤਰ੍ਹਾਂ ਵੀ ਪਾਇਆ ਜਾ ਸਕਦਾ ਹੈ। ਇਸ ਲਈ ਤੁਸੀਂ ਅੰਬਰੇਲਾ ਕੱਟ ਸ਼ੋਟ ਕੁੜਤਾ ਪਾ ਸਕਦੀ ਹੋ। ਕਾਲਜ ਜਾਣ ਵਾਲੀਆਂ ਲੜਕੀਆਂ ਜ਼ਿਆਦਾਤਰ ਅਜਿਹੀ ਡਰੈੱਸ ਪਾਉਣਾ ਪਸੰਦ ਕਰਦੀਆਂ ਹਨ। 
5. ਪਟਿਆਲਾ ਸਲਵਾਰ 
ਪੰਜਾਬੀ ਲੜਕੀਆਂ ਪਟਿਆਲਾ ਸਲਵਾਰ ਪਾਉਣਾ ਜ਼ਿਆਦਾ ਪਸੰਦ ਕਰਦੀਆਂ ਹਨ। ਕੁੜਤੇ ਨੂੰ ਪਟਿਆਲਾ ਸਲਵਾਰ ਦੇ ਨਾਲ ਵੀ ਪਾਇਆ ਜਾ ਸਕਦਾ ਹੈ। ਲੜਕੀਆਂ ਜ਼ਿਆਦਾਤਰ ਅਜਿਹੇ ਹੀ ਸੂਟ ਪਾਉਣੇ ਪਸੰਦ ਕਰਦੀਆਂ ਹਨ।
6. ਸਕਰਟ
ਕੁੜਤੇ ਦੇ ਨਾਲ ਲੰਬੀ ਸਕਰਟ ਦਾ ਕਾਫੀ ਟੈਂ੍ਰਡ ਚਲ ਰਿਹਾ ਹੈ। ਸਾਧੇ ਕੁੜਤੇ ਨੂੰ ਨੈੱਟ ਜਾਂ ਪ੍ਰਿੰਟ ਵਾਲੀ ਸਕਰਟ ਨਾਲ ਵੀ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਇਕ ਟ੍ਰੈਡੀਸ਼ਨਲ ਲੁਕ ਮਿਲਦੀ ਹੈ।


Related News