ਘਰ ''ਚ ਲਗਾਓ ਇਹ ਪੌਦੇ ਮੱਛਰਾਂ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ

02/22/2018 12:28:53 PM

ਨਵੀਂ ਦਿੱਲੀ— ਮੌਸਮ 'ਚ ਬਦਲਾਵ ਆਉਂਦੇ ਹੀ ਘਰ 'ਚੋਂ ਮੱਛਰ ਅਤੇ ਖਟਮਲ ਆਉਣ ਲੱਗਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਕੈਮੀਕਲ ਵਾਲੇ ਸਪ੍ਰੇ ਦੀ ਵਰਤੋਂ ਕਰਦੇ ਹਨ। ਇਸ ਨਾਲ ਕਈ ਵਾਰ ਸਰੀਰ 'ਤੇ ਹਾਨੀਕਾਰਕ ਪ੍ਰਭਾਵ ਪੈਂਦੇ ਹਨ। ਅਜਿਹੇ 'ਚ ਤੁਸੀਂ ਘਰ 'ਚ ਕੁਝ ਅਜਿਹੇ ਪੌਦੇ ਲਗਾ ਕੇ ਮੱਛਰਾਂ ਨੂੰ ਭੱਜਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਘਰ ਦੀ ਖੂਬਸੂਰਤੀ ਨੂੰ ਨਿਖਾਰਣ ਨਾਲ ਮੱਛਰਾਂ ਤੋਂ ਛੁਟਕਾਰਾ ਵੀ ਦਿਵਾਉਂਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਪੌਦਿਆਂ ਦੇ ਬਾਰੇ...
1. ਪੁਦੀਨਾ
ਪੁਦੀਨੇ ਦੇ ਪੌਦੇ ਨੂੰ ਘਰ 'ਚ ਲਗਾਉਣ ਨਾਲ ਮੱਛਰ ਅਤੇ ਖਟਮਲ ਤੋਂ ਰਾਹਤ ਮਿਲਦੀ ਹੈ। ਇਸ ਨਾਲ ਹੀ ਇਹ ਘਰ ਦੇ ਵਾਤਾਵਰਣ ਨੂੰ ਵੀ ਸ਼ੁੱਧ ਰੱਖਣ ਦਾ ਕੰਮ ਕਰਦਾ ਹੈ। ਪੁਦੀਨੇ ਦੀ ਖੂਸ਼ਬੂ ਇੰਨੀ ਅਸਰਦਾਰ ਹੁੰਦੀ ਹੈ ਕਿ ਮੱਛਰ ਖੁਦ ਹੀ ਉਸ ਥਾਂ 'ਤੋਂ ਦੂਰ ਭੱਜਦੇ ਹਨ।

PunjabKesari
2. ਤੁਲਸੀ
ਤੁਲਸੀ ਦੇ ਪੌਦਿਆਂ ਨੂੰ ਹਿੰਦੂ ਧਰਮ 'ਚ ਬਹੁਤ ਹੀ ਪਵਿੱਤਰ ਥਾਂ ਦਿੱਤੀ ਗਈ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਮੱਛਰ ਦੂਰ ਭੱਜਦੇ ਹਨ ਜੇ ਤੁਹਾਡੇ ਘਰ 'ਚ ਮੱਛਣ ਅਤੇ ਖਟਮਲ ਜ਼ਿਆਦਾ ਹੋ ਗਏ ਹਨ ਤਾਂ ਤੁਲਸੀ ਦਾ ਇਕ ਛੋਟਾ ਜਿਹਾ ਪੌਦਾ ਆਪਣੇ ਘਰ 'ਚ ਲਗਾਓ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਸਾਰੇ ਮੱਛਰ ਦੂਰ ਭੱਜ ਜਾਣਗੇ। PunjabKesari
3. ਲੈਮਨ ਗ੍ਰਾਸ
ਲੈਮਨ ਗ੍ਰਾਸ ਦਾ ਪੌਦਾ 3 ਤੋਂ 5 ਫੁੱਟ ਲੰਬਾ ਹੁੰਦਾ ਹੈ। ਇਸ ਦੀ ਵਰਤੋਂ ਮੱਛਰ ਮਾਰਣ ਲਈ ਕੀਤੀ ਜਾਂਦੀ ਹੈ। ਇਸ ਪੌਦੇ ਨੂੰ ਘਰ 'ਚ ਲਗਾਉਣ ਨਾਲ ਮੱਛਰ ਕੋਹਾਂ ਦੂਰ ਰਹੇਗਾ। ਇਸ ਪਲਾਂਟ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਸਾਊਥ ਏਸ਼ੀਆ 'ਚ ਕੀਤੀ ਜਾਂਦੀ ਹੈ।

PunjabKesari
4. ਵੀਨਸ ਫਰਾਈਟ੍ਰੈਪ
ਇਹ ਪੌਦਾ ਦੇਖਣ 'ਚ ਬਹੁਤ ਹੀ ਪਿਆਰਾ ਹੁੰਦਾ ਹੈ। ਜਦੋਂ ਕੋਈ ਮੱਖੀ ਜਾਂ ਮੱਛਰ ਇਸ ਦੇ ਆਲੇ-ਦੁਆਲੇ ਘੁੰਮਦਾ ਹੈ ਤਾਂ ਇਹ ਆਪਣਾ ਮੂੰਹ ਖੋਲ ਕੇ ਉਸ ਨੂੰ ਫੜ ਲੈਂਦਾ ਹੈ। ਘਰ ਦੀ ਡੈਕੋਰੇਸ਼ਨ ਲਈ ਇਹ ਪੌਦਾ ਬੈਸਟ ਆਪਸ਼ਨ ਹੁੰਦਾ ਹੈ।

PunjabKesari
5. ਬਟਰਵਾਰਟ
ਇਸ ਪੌਦੇ ਨੂੰ ਘਰ 'ਚ ਕਿਤੇ ਵੀ ਰੱਖ ਸਕਦੇ ਹੋ। ਬਟਰਵਾਰਟ ਨੂੰ ਵਧਾਉਣ ਲਈ ਧੁੱਪ ਦੀ ਜ਼ਰੂਰਤ ਨਹੀਂ ਹੁੰਦੀ। ਇਸ ਨੂੰ ਘਰ ਦੇ ਉਸ ਕੋਨੇ 'ਚ ਰੱਖੋ ਜਿੱਥੇ ਮੱਛਰ ਜ਼ਿਆਦਾ ਹੋ ਗਏ ਹਨ। ਅਜਿਹਾ ਕਰਨ ਨਾਲ ਮੱਛਰ ਕੁਝ ਹੀ ਦਿਨਾਂ 'ਚ ਘਰ ਤੋਂ ਦੂਰ ਭੱਜ ਜਾਣਗੇ।

PunjabKesari
 


Related News