ਆਫਿਸ ਤੋਂ ਪਾਰਟੀ ਤੱਕ ਸ਼ਰਟ ਸਟਾਈਲ ਆਊਟਫਿਟਸ ਦਾ ਵਧਿਆ ਟਰੈਂਡ
Wednesday, Aug 12, 2026 - 09:50 AM (IST)
ਵੈੱਬ ਡੈਸਕ- ਅੱਜ ਦੇ ਸਮੇਂ ’ਚ ਔਰਤਾਂ ਤੇ ਮੁਟਿਆਰਾਂ ਹਰ ਮੌਕੇ ’ਚ ਖੁਦ ਨੂੰ ਸਟਾਈਲਿਸ਼ ਅਤੇ ਦੂਜਿਆਂ ਤੋਂ ਵੱਖਰਾ ਦਿਖਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਡਿਜ਼ਾਈਨਰ ਡਰੈੱਸਾਂ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਜਿੱਥੇ ਵਿਆਹਾਂ ਵਰਗੇ ਪ੍ਰੋਗਰਾਮਾਂ ਦੌਰਾਨ ਔਰਤਾਂ ਤੇ ਮੁਟਿਆਰਾਂ ਨੂੰ ਹੈਵੀ ਵਰਕ ਵਾਲੀ ਇੰਡੀਅਨ ਡਰੈੱਸ ’ਚ ਦੇਖਿਆ ਜਾ ਸਕਦਾ ਹੈ, ਉੱਥੇ ਹੀ ਕੈਜ਼ੂਅਲ ਆਫਿਸ, ਇੰਟਰਵਿਊ, ਆਫਿਸ ਮੀਟਿੰਗ ਜਾਂ ਪਾਰਟੀ ਲਈ ਉਨ੍ਹਾਂ ਨੂੰ ਹੋਰ ਫਾਰਮਲ ਅਤੇ ਲਾਈਟਵੇਟ ਡਰੈੱਸ ’ਚ ਦੇਖਿਆ ਜਾ ਸਕਦਾ ਹੈ। ਖਾਸ ਕਰ ਕੇ ਵੈਸਟਰਨ ਵੀਅਰ ਦੀ ਗੱਲ ਕਰੀਏ ਤਾਂ ਵੈਸਟਰਨ ਵੀਅਰ ’ਚ ਆਫਿਸ ਅਤੇ ਪਾਰਟੀ ਲਈ ਔਰਤਾਂ ਨੂੰ ਸ਼ਰਟ ਸਟਾਈਲ ਆਊਟਫਿਟਸ ਕਾਫੀ ਪਸੰਦ ਆ ਰਹੇ ਹਨ।
ਸ਼ਰਟ ਸਟਾਈਲ ’ਚ ਸ਼ਰਟ ਕਾਲਰ, ਫਰੰਟ ਸਾਈਡ ਬਟਨ ਅਤੇ ਟੇਲਰਡ ਕੱਟ ਵਾਲਾ ਡਿਜ਼ਾਈਨ ਜੋ ਲੁੱਕ ਨੂੰ ਸਮਾਰਟ ਅਤੇ ਪ੍ਰੋਫੈਸ਼ਨਲ ਬਣਾਉਂਦਾ ਹੈ। ਸ਼ਰਟ ਸਟਾਈਲ ਆਊਟਫਿਟਸ ’ਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੀ ਫਾਰਮਲ ਪੈਂਟ ਨਾਲ ਫਾਰਮਲ ਕਾਲਰ ਡਿਜ਼ਾਈਨ ਦੀ ਸ਼ਰਟ ਸਟਾਈਲ ਟਾਪ ਪਹਿਨੇ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸਕਰਟ ਨਾਲ ਵੀ ਮੁਟਿਆਰਾਂ ਤੇ ਔਰਤਾਂ ਨੂੰ ਕਾਲਰ ਡਿਜ਼ਾਈਨ ਦੀ ਸ਼ਰਟ ਸਟਾਈਲ ਟਾਪ ਖੂਬ ਪਸੰਦ ਆ ਰਹੀ ਹੈ। ਸ਼ਰਟ ਸਟਾਈਲ ਹੁਣ ਸਿਰਫ ਟਾਪ ਤੱਕ ਸੀਮਤ ਨਹੀਂ ਰਿਹਾ। ਹੋਰ ਡਰੈੱਸਾਂ ’ਚ ਵੀ ਸ਼ਰਟ ਸਟਾਈਲ ਕਾਫੀ ਟਰੈਂਡ ’ਚ ਹਨ। ਇਹੋ ਕਾਰਨ ਹੈ ਕਿ ਅੱਜਕੱਲ ਮੁਟਿਆਰਾਂ ਆਊਟਿੰਗ, ਸ਼ਾਪਿੰਗ, ਆਫਿਸ ਇੰਟਰਵਿਊ ਆਦਿ ਲਈ ਵੀ ਸ਼ਰਟ ਸਟਾਈਲ ਕੁੜਤੀ ਭਾਵ ਕਾਲਰ ਡਿਜ਼ਾਈਨ ਦੀਆਂ ਕੁੜਤੀਆਂ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ। ਇਨ੍ਹਾਂ ਕੁੜਤੀਆਂ ਨੂੰ ਮੁਟਿਆਰਾਂ ਪਲਾਜ਼ੋ ਪੈਂਟ, ਫਲੇਅਰ ਪੈਂਟ ਅਤੇ ਫਾਰਮਲ ਪੈਂਟ ਆਦਿ ਨਾਲ ਸਟਾਈਲ ਕਰ ਰਹੀਆਂ ਹਨ।
ਇਸ ਦੇ ਨਾਲ ਹੀ ਜੇਕਰ ਲਾਂਗ ਡਰੈੱਸ, ਫਰਾਕ ਟਾਈਪ ਜਾਂ ਮਿਡੀ ਟਾਈਪ ਦੀ ਗੱਲ ਕਰੀਏ ਤਾਂ ਉਸ ’ਚ ਵੀ ਮੁਟਿਆਰਾਂ ਨੂੰ ਸ਼ਰਟ ਸਟਾਈਲ ਕਾਲਰ ਵਾਲੀ ਡਿਜ਼ਾਈਨ ਦੇ ਆਊਟਫਿਟਸ ਕਾਫੀ ਪਸੰਦ ਆ ਰਹੇ ਹਨ। ਇਹ ਉਨ੍ਹਾਂ ਨੂੰ ਫਾਰਮਲ ਅਤੇ ਪ੍ਰੋਫੈਸ਼ਨਲ ਲੁੱਕ ਦਿੰਦੇ ਹਨ ਅਤੇ ਕਾਫੀ ਕੰਫਰਟੇਬਲ ਫੀਲ ਕਰਵਾਉਂਦੇ ਹਨ। ਇਨ੍ਹਾਂ ’ਚ ਕਈ ਵਾਰ ਕਾਲਰ ਦੇ ਨਾਲ-ਨਾਲ ਬਟਨ ਡਿਟੇਲਿੰਗ, ਜ਼ਿਪ ਡਿਟੇਲਿੰਗ ਆਦਿ ਵੀ ਦਿੱਤੀ ਗਈ ਹੁੰਦੀ ਹੈ, ਜੋ ਡਰੈੱਸ ਨੂੰ ਹੋਰ ਵੀ ਸੁੰਦਰ ਬਣਾਉਂਦੀ ਹੈ। ਖਾਸ ਕਰ ਕੇ ਵਰਕਿੰਗ ਵੂਮੈਨਜ਼ ’ਚ ਸ਼ਰਟ ਸਟਾਈਲ ਆਊਟਫਿਟਸ ਦਾ ਕ੍ਰੇਜ਼ ਜ਼ਿਆਦਾ ਦੇਖਿਆ ਜਾ ਸਕਦਾ ਹੈ, ਕਿਉਂਕਿ ਇਹ ਉਨ੍ਹਾਂ ਨੂੰ ਆਫਿਸ, ਇੰਟਰਵਿਊ ਅਤੇ ਪਾਰਟੀ ਦੌਰਾਨ ਕੰਫਰਟੇਬਲ ਫੀਲ ਕਰਵਾਉਂਦੇ ਹਨ ਅਤੇ ਉਨ੍ਹਾਂ ਦੀ ਲੁੱਕ ਨੂੰ ਐਲੀਗੈਂਟ ਬਣਾਉਂਦੇ ਹਨ। ਜਿੱਥੇ ਪਹਿਲਾਂ ਮੁਟਿਆਰਾਂ ਨੂੰ ਕਾਲਰ ਡਿਜ਼ਾਈਨ ’ਚ ਸਿਰਫ ਸ਼ਰਟ-ਟਾਪ ਹੀ ਪਹਿਨੇ ਦੇਖਿਆ ਜਾਂਦਾ ਸੀ, ਉੱਥੇ ਹੀ ਇਨ੍ਹੀਂ ਦਿਨੀਂ ਉਨ੍ਹਾਂ ਕੋਲ ਕਾਲਰ ਡਿਜ਼ਾਈਨ ਭਾਵ ਸ਼ਰਟ ਸਟਾਈਲ ’ਚ ਵੀ ਢੇਰਾਂ ਆਪਸ਼ਨਜ਼ ਹਨ।
ਮੁਟਿਆਰਾਂ ਆਪਣੀ ਪਸੰਦ ਦੇ ਹਿਸਾਬ ਨਾਲ ਸ਼ਰਟ ਸਟਾਈਲ ’ਚ ਤਰ੍ਹਾਂ-ਤਰ੍ਹਾਂ ਦੀ ਕੁੜਤੀ, ਫਰਾਕ, ਮਿਡੀ, ਸ਼ਾਰਟ ਫਰਾਕ, ਸ਼ਰਟ ਟਾਪ ਅਤੇ ਕ੍ਰਾਪ ਟਾਪ ਚੁਣ ਰਹੀਆਂ ਹਨ। ਇਸ ਦੇ ਨਾਲ ਹੀ ਕੁਝ ਸ਼ਰੱਗ ਵੀ ਕਾਲਰ ਡਿਜ਼ਾਈਨ ’ਚ ਆ ਰਹੇ ਹਨ, ਜਿਨ੍ਹਾਂ ਨੂੰ ਮੁਟਿਆਰਾਂ ਕਾਫੀ ਪਸੰਦ ਕਰ ਰਹੀਆਂ ਹਨ। ਲੁੱਕ ਨੂੰ ਕੰਪਲੀਟ ਕਰਨ ਲਈ ਮੁਟਿਆਰਾਂ ਸ਼ਰਟ ਸਟਾਈਲ ਆਊਟਫਿਟਸ ਨਾਲ ਡਿਜ਼ਾਈਨਰ ਬੈਗ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਫੁੱਟਵੀਅਰ ’ਚ ਉਨ੍ਹਾਂ ਨੂੰ ਬਲੈਕ-ਵ੍ਹਾਈਟ ਪਲੇਟਫਾਰਮ ਸੈਂਡਲ ਅਤੇ ਹਾਈ ਹੀਲਜ਼ ਪਹਿਨੇ ਦੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਪ੍ਰੋਫੈਸ਼ਨਲ ਬਣਾਉਂਦੇ ਹਨ। ਕੁੱਲ ਮਿਲਾ ਕੇ ਸ਼ਰਟ ਸਟਾਈਲ ਆਊਟਫਿਟਸ ’ਚ ਕੰਫਰਟ, ਸਟਾਈਲ ਅਤੇ ਪ੍ਰੋਫੈਸ਼ਨਲਿਜ਼ਮ ਦਾ ਪਰਫੈਕਟ ਬੈਲੇਂਸ ਦੇਖਿਆ ਜਾ ਸਕਦਾ ਹੈ। ਇਸੇ ਕਾਰਨ ਇਹ ਆਫਿਸ ਤੋਂ ਲੈ ਕੇ ਪਾਰਟੀ ਤੱਕ ਹਰ ਜਗ੍ਹਾ ਔਰਤਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ।
