ਇਨਸਾਨ ਹੀ ਨਹੀਂ ਜਾਨਵਰ ਵੀ ਕਰਦੇ ਹਨ Suicide! ਵੀਡੀਓ ਦੇਖ ਲੋਕਾਂ ਦੇ ਉੱਡੇ ਹੋਸ਼
Monday, Jan 06, 2025 - 04:38 PM (IST)
ਵੈੱਬ ਡੈਸਕ - ਜੇ ਤੁਸੀਂ ਸੋਚਦੇ ਹੋ ਕਿ ਸਿਰਫ ਇਨਸਾਨ ਹੀ ਖੁਦਕੁਸ਼ੀ ਵਰਗੇ ਗਲਤ ਕਦਮ ਚੁੱਕਦੇ ਹਨ, ਤਾਂ ਸ਼ਾਇਦ ਤੁਸੀਂ ਗਲਤ ਹੋ। ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਤੋਂ ਪਤਾ ਚੱਲਦਾ ਹੈ ਕਿ ਤਣਾਅ ਕਾਰਨ ਸਿਰਫ਼ ਇਨਸਾਨ ਹੀ ਨਹੀਂ, ਸਗੋਂ ਜਾਨਵਰ ਵੀ ਖ਼ੁਦਕੁਸ਼ੀ ਕਰਦੇ ਹਨ। ਜਾਨਵਰਾਂ ਦੀ ਜ਼ਿੰਦਗੀ ’ਚ ਵੀ ਕਈ ਮੋੜ ਆਉਂਦੇ ਹਨ, ਜਦੋਂ ਉਹ ਖੁਦਕੁਸ਼ੀ ਵਰਗੇ ਕਦਮ ਚੁੱਕਣ ਲਈ ਮਜਬੂਰ ਹੋ ਜਾਂਦੇ ਹਨ। ਫਿਲਹਾਲ ਅਜਿਹੀ ਹੀ ਇਕ ਵੀਡੀਓ ਨੇ ਇੰਟਰਨੈੱਟ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ’ਚ ਇਕ ਬੱਕਰੀ ਨੂੰ ਬਲਦੀ ਚਿਮਨੀ ’ਚ ਜਾਣ-ਬੁੱਝ ਕੇ ਛਾਲ ਮਾਰਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਸੱਚਮੁੱਚ ਕਾਫੀ ਹੈਰਾਨ ਕਰਨ ਵਾਲਾ ਹੈ।
ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਪਰਿਵਾਰ ਵਾਲਿਆਂ ਨੇ ਹੱਡ ਚੀਰਵੀਂ ਠੰਡ ਤੋਂ ਬਚਾਉਣ ਲਈ ਚੁੱਲ੍ਹਾ ਜਗਾ ਰੱਖਿਆ ਸੀ। ਕਮਰੇ ’ਚ ਇਕ ਪਾਲਤੂ ਬੱਕਰੀ ਵੀ ਹੈ, ਜੋ ਅਚਾਨਕ ਬਲਦੀ ਚੁੱਲ੍ਹੇ ’ਚ ਛਾਲ ਮਾਰਦੀ ਹੈ। ਇਹ ਦੇਖ ਕੇ ਘਰ ਦਾ ਲੜਕਾ ਝੱਟ ਉਠਿਆ ਅਤੇ ਉਸ ਦੀਆਂ ਲੱਤਾਂ ਖਿੱਚ ਕੇ ਉਸ ਦੀ ਜਾਨ ਬਚਾਈ ਪਰ ਇਸ ਤੋਂ ਬਾਅਦ ਵੀ ਬੱਕਰੀ ਨਹੀਂ ਮੰਨਦੀ ਅਤੇ ਦੁਬਾਰਾ ਚਿਮਨੀ ਦੇ ਅੰਦਰ ਚਲੀ ਜਾਂਦੀ ਹੈ। ਅਜਿਹਾ ਲੱਗ ਰਿਹਾ ਹੈ ਜਿਵੇਂ ਉਸਨੇ ਫੈਸਲਾ ਕਰ ਲਿਆ ਹੈ ਕਿ ਉਹ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਹੀ ਮੰਨੇਗੀ, ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਉਹ ਚਿਮਨੀ ’ਚ ਛਾਲ ਮਾਰਦੀ ਹੈ, ਮੁੰਡਾ ਫਿਰ ਉਸਨੂੰ ਬਚਾਉਣ ਲਈ ਦੌੜਦਾ ਹੈ। ਫਿਰ ਕਿਸੇ ਤਰ੍ਹਾਂ ਉਹ ਚਿਮਨੀ 'ਚੋਂ ਬਾਹਰ ਕੱਢ ਲੈਂਦਾ ਹੈ। ਇੰਨਾ ਹੀ ਨਹੀਂ, ਬੱਕਰੀ ਨੂੰ ਦੇਖ ਕੇ ਕਮਰੇ 'ਚ ਮੌਜੂਦ ਲੇਲਾ ਵੀ ਚਿਮਨੀ 'ਚ ਛਾਲ ਮਾਰ ਦਿੰਦਾ ਹੈ, ਜਿਸ ਨੂੰ ਲੜਕੇ ਨੇ ਕਿਸੇ ਤਰ੍ਹਾਂ ਬਾਹਰ ਕੱਢ ਲਿਆ।
— R_Reels🔞 (@RestrictedReels) January 5, 2025
ਇਹ ਬਹੁਤ ਹੀ ਹੈਰਾਨ ਕਰਨ ਵਾਲਾ ਵੀਡੀਓ @RestrictedReels ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 4 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਜਿੱਥੇ ਕਈ ਲੋਕਾਂ ਨੇ ਇਸ ਕਲਿੱਪ ਨੂੰ ਭਿਆਨਕ ਕਰਾਰ ਦਿੱਤਾ, ਉੱਥੇ ਹੀ ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਬੱਕਰੀਆਂ ਅੱਗ ਤੋਂ ਨਹੀਂ ਡਰਦੀਆਂ। ਇਕ ਉਪਭੋਗਤਾ ਨੇ ਟਿੱਪਣੀ ਕੀਤੀ, ਕੋਈ ਕਿਰਪਾ ਕਰਕੇ ਦੱਸੋ ਕਿ ਇੱਥੇ ਕੀ ਹੋ ਰਿਹਾ ਹੈ। ਮੈਂ ਹੁਣੇ ਇਕ ਬੱਕਰੀ ਅਤੇ ਉਸਦੇ ਬੱਚੇ ਨੂੰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ। ਇਕ ਹੋਰ ਯੂਜ਼ਰ ਦਾ ਕਹਿਣਾ ਹੈ, ਬੱਕਰੀ ਦੀ ਹਰਕਤ ਹੈਰਾਨ ਕਰਨ ਵਾਲੀ ਹੈ। ਸਾਨੂੰ ਨਹੀਂ ਪਤਾ ਕਿ ਇਸ ਤੋਂ ਪਹਿਲਾਂ ਬੱਕਰੀ ’ਤੇ ਕੀ ਬੀਤੀ ਹੋਵੇਗੀ।