Beauty Tips : 20 ਮਿੰਟਾਂ ''ਚ ਇਸ ਤਰੀਕੇ ਨਾਲ ਦੂਰ ਕਰੋ ਆਪਣੀ ‘ਗਰਦਨ ਦਾ ਕਾਲਾਪਣ’
Tuesday, Nov 17, 2020 - 04:41 PM (IST)
ਜਲੰਧਰ (ਬਿਊਰੋ) - ਚਿਹਰੇ ਦੀ ਖ਼ੂਬਸੂਰਤੀ ਦੇ ਨਾਲ-ਨਾਲ ਗਰਦਨ ਦਾ ਸਾਫ ਹੋਣਾ ਵੀ ਬਹੁਤ ਜ਼ਰੂਰੀ ਹੈ। ਗਰਮੀਆਂ 'ਚ ਜਨਾਨੀਆਂ ਨੂੰ ਡੀਪਨੈੱਕ ਜਾਂ ਟਾਪ ਪਾਉਣ ਦਾ ਬਹੁਤ ਸ਼ੌਕ ਹੁੰਦਾ ਹੈ ਪਰ ਗਰਦਨ ਕਾਲੀ ਹੋਣ ਦੇ ਕਾਰਨ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕਰਕੇ ਕਈ ਕੁੜੀਆਂ ਡੀਪਨੈੱਕ ਵਾਲੇ ਕਪੱੜੇ ਪਾਉਣਾ ਛੱਡ ਦਿੰਦੀਆਂ ਹਨ। ਅਜਿਹੀ ਸਥਿਤੀ 'ਚ ਉਹ ਬਹੁਤ ਸਾਰੇ ਬਿਊਟੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੀਆਂ ਹਨ ਪਰ ਕੋਈ ਫ਼ਰਕ ਨਹੀਂ ਪੈਂਦਾ। ਗਰਦਨ ਦਾ ਕਾਲਾਪਣ ਦੂਰ ਕਰਨ ’ਚ ਕਾਫੀ ਤੁਹਾਨੂੰ ਬਹੁਤ ਮਦਦ ਕਰ ਸਕਦੀ ਹੈ। ਆਓ ਜਾਣਦੇ ਹਾਂ ਇਸਨੂੰ ਇਸਤੇਮਾਲ ਕਰਨ ਦਾ ਤਰੀਕਾ...
ਇਨ੍ਹਾਂ ਚੀਜ਼ਾਂ ਦੀ ਵੀ ਹੁੰਦੀ ਹੈ ਜ਼ਰੂਰਤ
ਗਰਦਨ ਦਾ ਕਾਲਾਪਣ ਦੂਰ ਕਰਨ ਲਈ 2 ਚਮਚ ਕਾਫੀ ਪਾਊਡਰ, 1 ਚਮਚ ਚੀਨੀ, 1/4 ਚਮਚ ਬੇਕਿੰਗ ਸੋਡਾ, 1 ਚਮਚ ਨਿੰਬੂ ਦਾ ਰਸ, 1 ਚਮਚ ਜੈਤੂਨ ਦਾ ਤੇਲ ਅਤੇ 1 ਚਮਚ ਗੁਲਾਬ ਜਲ ਦੀ ਜ਼ਰੂਰਤ ਪੈਂਦੀ ਹੈ।
ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ’ਚ ਰਸੋਈ ਘਰ ਦੀਆਂ ਇਨ੍ਹਾਂ ਚੀਜ਼ਾਂ ਨਾਲ ਰੱਖੋ ਆਪਣੀ ਚਮੜੀ ਦਾ ਧਿਆਨ
ਇੰਝ ਕਰੋ ਇਸਤੇਮਾਲ
1. ਸਭ ਤੋਂ ਪਹਿਲਾਂ ਇਕ ਬਾਊਲ 'ਚ ਕਾਫੀ, ਚੀਨੀ ਅਤੇ ਬੇਕਿੰਗ ਪਾਊਡਰ ਪਾਓ। ਇਨ੍ਹਾਂ ਸਭ ਨੂੰ ਚੰਗੀ ਤਰ੍ਹਾਂ ਮਿਲਾ ਲਈ।
2. ਹੁਣ ਇਸ 'ਚ ਨਿੰਬੂ ਦਾ ਰਸ, ਗੁਲਾਬ ਜਲ ਅਤੇ ਜੈਤੂਨ ਦਾ ਤੇਲ ਮਿਲਾ ਲਓ ਅਤੇ ਇਕ ਪੇਸਟ ਤਿਆਰ ਕਰ ਲਓ।
ਪੜ੍ਹੋ ਇਹ ਵੀ ਖ਼ਬਰ - ਪਾਕਿਸਤਾਨ 'ਚ ਗ਼ੈਰ ਮਰਦ ਨਾਲ ਸਬੰਧ ਰੱਖਣ ਵਾਲੀ 9 ਬੱਚਿਆਂ ਦੀ ਮਾਂ ਨੂੰ ਮਿਲੀ ਦਰਦਨਾਕ ਮੌਤ
3. ਹੁਣ ਇਸ ਮਿਸ਼ਰਣ ਨੂੰ ਆਪਣੀ ਗਰਦਨ 'ਤੇ ਲਗਾਓ। ਗਰਦਨ ’ਤੇ ਲਗਾਉਣ ਤੋਂ ਬਾਅਦ 5-7 ਮਿੰਟ ਲਈ ਹੱਥਾਂ ਨਾਲ ਗਰਦਨ ਦੀ ਹਲਕੀ ਮਸਾਜ ਕਰੋ।
4. ਕਾਫੀ ਅਤੇ ਚੀਨੀ ਦੀ ਵਰਤੋਂ ਕਰਨ ਨਾਲ ਗਰਦਨ ਦੀ ਖੁਸ਼ਕ ਚਮੜੀ ਨਿਕਲ ਜਾਵੇਗੀ। 20 ਮਿੰਟਾਂ ਤੋਂ ਬਾਅਦ ਗਰਦਨ ਨੂੰ ਸਾਫ ਕਰ ਲਓ।
5. ਹਫਤੇ 'ਚ 2-3 ਵਾਰ ਇਸ ਪੈਕ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਫ਼ਕਰ ਪੈਣਾ ਸ਼ੁਰੂ ਹੋ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਤੁਹਾਡੇ ਕੋਲ ਹੈ ਪੁਰਾਣਾ ‘ਸਮਾਰਟਫੋਨ’, ਤਾਂ ਇਸ ਤਰ੍ਹਾਂ ਕਰੋ ਉਸ ਦਾ ਸਹੀ ਇਸਤੇਮਾਲ