Monsoon Skin Care: ਚਿਹਰੇ ਦੇ ਦਾਗ-ਧੱਬੇ ਦੂਰ ਕਰੇਗੀ ਇਹ ਕੁਦਰਤੀ ਬਲੀਚ, ਜਾਣੋ ਇਸਤੇਮਾਲ ਦੇ ਢੰਗ

07/28/2022 4:40:59 PM

ਨਵੀਂ ਦਿੱਲੀ-ਬਦਲਦੇ ਮੌਸਮ ਦੇ ਕਾਰਨ ਸਭ ਤੋਂ ਪਹਿਲਾਂ ਅਸਰ ਸਕਿਨ 'ਤੇ ਹੁੰਦਾ ਹੈ। ਸਕਿਨ 'ਤੇ ਦਾਗ-ਧੱਬੇ, ਪਿੰਪਲਸ ਹੋਣ ਲੱਗਦੇ ਹਨ। ਇਨ੍ਹਾਂ ਸਭ ਸਮੱਸਿਆਵਾਂ ਤੋਂ ਬਚਣ ਲਈ ਮਹਿਵਾਲਾਂ ਕਈ ਤਰ੍ਹਾਂ ਦੇ ਬਿਊਟੀ ਪ੍ਰਾਡੈਕਟਸ ਵੀ ਇਸਤੇਮਾਲ ਕਰਦੀ ਹੈ। ਪਰ ਬਿਊਟੀ ਪ੍ਰੋਡਕਟਸ 'ਚ ਪਾਏ ਜਾਣ ਵਾਲੇ ਕੈਮੀਕਲ ਤੁਹਾਡੀ ਸਕਿਨ ਲਈ ਹਾਨੀਕਾਰਕ ਵੀ ਹੋ ਸਕਦੇ ਹੋ। ਇਸ ਨਾਲ ਤੁਹਾਡੀ ਸਕਿਨ 'ਤੇ ਐਲਰਜੀ ਅਤੇ ਸਕਿਨ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਚਿਹਰੇ 'ਤੇ ਨਿਖਾਰ ਪਾਉਣ ਲਈ ਕਈ ਮਹਿਲਾਵਾਂ ਬਲੀਚ ਵੀ ਕਰਵਾਉਂਦੀਆਂ ਹਨ। ਤੁਸੀਂ ਘਰ 'ਚ ਬਣੀ ਹੋਈ ਬਲੀਚ ਨਾਲ ਚਿਹਰੇ 'ਤੇ ਨਿਖਾਰ ਪਾ ਸਕਦੇ ਹੋ। ਤਾਂ ਚੱਲੋ ਜਾਣਦੇ ਹਾਂ ਕਿ ਕਿੰਝ ਤੁਸੀਂ ਇਸ ਨੂੰ ਤਿਆਰ ਕਰ ਸਕਦੇ ਹੋ...
ਸਮੱਗਰੀ
ਖੀਰੇ ਦਾ ਰਸ- 3 ਚਮਚੇ
ਟਮਾਟਰ ਦਾ ਰਸ-3 ਚਮਚੇ
ਆਲੂ ਦਾ ਰਸ- 2 ਚਮਚੇ
ਨਿੰਬੂ ਦਾ ਰਸ-3 ਬੂੰਦਾਂ
ਚੌਲਾਂ ਦਾ ਆਟਾ- 1 ਕੱਪ

PunjabKesari
ਕਿੰਝ ਬਣਾਈਏ?
-ਸਭ ਤੋਂ ਪਹਿਲਾਂ ਤੁਸੀਂ ਇਕ ਕੌਲੀ 'ਚ ਨਿੰਬੂ ਦਾ ਰਸ, ਆਲੂ ਦਾ ਰਸ, ਟਮਾਟਰ ਦਾ ਰਸ ਮਿਲਾਓ।
-ਇਸ ਤੋਂ ਬਾਅਦ ਇਨ੍ਹਾਂ ਸਾਰੇ ਰਸਾਂ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਇਨ੍ਹਾਂ ਰਸਾਂ 'ਚ ਚੌਲਾਂ ਦਾ ਆਟਾ ਮਿਲਾਓ। 
-ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਕ ਗਾੜ੍ਹਾ ਪੇਸਟ ਤਿਆਰ ਕਰੋ। 
-ਚਿਹਰੇ 'ਤੇ 10-15 ਮਿੰਟ ਲਈ ਇਸ ਨੂੰ ਲਗਾਓ। 
-ਤੈਅ ਸਮੇਂ ਤੋਂ ਬਾਅਦ ਚਿਹਰਾ ਪਾਣੀ ਨਾਲ ਧੋ ਲਓ।
ਹਫ਼ਤੇ 'ਚ ਘੱਟ ਤੋਂ ਘੱਟ ਇਕ ਵਾਰ ਤੁਸੀਂ ਇਸ ਬਲੀਚ ਨੂੰ ਇਸਤੇਮਾਲ ਕਰ ਸਕਦੇ ਹੋ। 

PunjabKesari
ਕੀ ਮਿਲਣਗੇ ਫਾਇਦੇ? 
ਦਾਗ-ਧੱਬੇ ਹਟਾਓ 

ਇਹ ਕੁਦਰਤੀ ਬਲੀਚ ਤੁਹਾਡੇ ਚਿਹਰੇ ਦੇ ਦਾਗ-ਧੱਬੇ ਹਟਾਉਣ 'ਚ ਮਦਦ ਕਰੇਗੀ। ਮਾਨਸੂਨ ਦੇ ਮੌਸਮ 'ਚ ਤੁਸੀਂ ਇਸ ਨੂੰ ਆਪਣੇ ਚਿਹਰੇ 'ਤੇ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਹਾਡੇ ਲਈ ਇਹ ਕਾਫੀ ਫਾਇਦੇਮੰਦ ਹੋਵੇਗੀ। ਇਹ ਚਿਹਰੇ ਤੋਂ ਵਾਧੂ ਤੇਲ ਕੱਢਣ 'ਚ ਵੀ ਮਦਦ ਕਰੇਗੀ। 
ਮੁਹਾਸੇ ਅਤੇ ਐਕਨੇ ਮਾਰਕਸ ਕਰੇ ਘੱਟ
ਤੁਸੀਂ ਇਸ ਬਲੀਚ ਦਾ ਇਸਤੇਮਾਲ ਆਪਣੇ ਚਿਹਰੇ 'ਤੇ ਮੁਹਾਸੇ ਅਤੇ ਐਕਨੇ ਮਾਰਕਸ ਘੱਟ ਕਰਨ ਲਈ ਵੀ ਕਰ ਸਕਦੇ ਹੋ। ਘਰ 'ਚ ਬਣੀ ਇਹ ਬਲੀਚ ਤੁਹਾਡੇ ਚਿਹਰੇ ਦੇ ਲਈ ਕਾਫੀ ਫਾਇਦੇਮੰਦ ਹੋਵੇਗੀ।

PunjabKesari
ਡਾਰਕ ਸਪਾਟਸ ਅਤੇ ਛਾਈਆਂ ਕਰੇ ਦੂਰ 
ਤੁਸੀਂ ਚਿਹਰੇ ਦੇ ਡਾਰਕ ਸਪਾਟਸ ਅਤੇ ਛਾਈਆਂ ਦੂਰ ਕਰਨ ਲਈ ਵੀ ਇਸ ਬਲੀਚ ਦਾ ਇਸਤੇਮਾਲ ਕਰ ਸਕਦੇ ਹੋ। ਇਸ 'ਚ ਇਸਤੇਮਾਲ ਕੀਤਾ ਗਿਆ ਆਲੂ ਦਾ ਰਸ ਤੁਹਾਡੀ ਸਕਿਨ ਨੂੰ ਅੰਦਰ ਤੋਂ ਸਾਫ ਕਰਨ 'ਚ ਮਦਦ ਕਰੇਗਾ।
ਕਿਨ੍ਹਾਂ ਨੂੰ ਇਸਤੇਮਾਲ ਨਹੀਂ ਕਰਨੀ ਚਾਹੀਦੀ ਇਹ ਬਲੀਚ 
ਜੇਕਰ ਤੁਹਾਡੇ ਚਿਹਰੇ 'ਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ ਜਾਂ ਕੋਈ ਕੱਟੇ, ਸੜੇ ਦਾ ਜ਼ਖਮ ਹੈ ਤਾਂ ਵੀ ਇਸ ਬਲੀਚ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਕੱਟੇ ਜਾਂ ਸੜੇ ਦੇ ਨਿਸ਼ਾਨ 'ਚ ਇਸ ਬਲੀਚ ਦਾ ਇਸਤੇਮਾਲ ਕਰਨ 'ਤੇ ਰਿਐਕਸ਼ਨ ਹੋ ਸਕਦੇ ਹਨ ਅਤੇ ਇਹ ਤੁਹਾਡੀ ਸਕਿਨ ਨੂੰ ਅੰਦਰ ਤੋਂ ਨੁਕਸਾਨ ਪਹੁੰਚਾ ਸਕਦੀ ਹੈ। 

PunjabKesari


Aarti dhillon

Content Editor

Related News