ਨਾਨਵੈੱਜ ''ਚ ਖਾਓ ਮੈਕਸੀਕਨ ਚਿਕਨ ਐਂਡ ਰਾਈਸ

11/17/2017 12:27:42 PM

ਜਲੰਧਰ— ਅੱਜ ਦੀ ਸਾਡੀ ਰੈਸਿਪੀ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਨਾਨ ਵੈੱਜ ਖਾਣਾ ਬਹੁਤ ਪਸੰਦ ਹੈ। ਜੇਕਰ ਤੁਸੀਂ ਵੀ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਨੂੰ ਮੈਕਸੀਕਨ ਚਿਕਨ ਐਂਡ ਰਾਈਸ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਲੰਚ ਜਾਂ ਡਿਨਰ 'ਚ ਬਣਾ ਕੇ ਵੀ ਖਾ ਸਕਦੇ ਹੋ।
ਸਮੱਗਰੀ
— 3 ਚਮਚ ਆਇਵ ਆਇਲ
- 60 ਗ੍ਰਾਮ ਪਿਆਜ਼
- 1/2 ਚਮਚ ਨਮਕ
- 1/2 ਚਮਚ ਕਾਲੀ ਮਿਰਚ
- 450 ਗ੍ਰਾਮ ਬੋਨਲੇਸ ਚਿਕਨ
- 200 ਗ੍ਰਾਮ ਸਫੈਦ ਚਾਵਲ
- 300 ਮਿ.ਲੀ. ਐਂਚਿਲਡਾ ਸਾਓਸ Enchilada

- 180 ਗ੍ਰਾਮ ਟਮਾਟਰ
- 1/2 ਚਮਚ ਜੀਰਾ ਪਾਊਡਰ
- 250 ਮਿਲੀ ਲਿਟਰ ਪਾਣੀ
- 160 ਗ੍ਰਾਮ ਚੀਜ਼ (Cheddar cheese)

- ਟਮਾਟਰ ਗਾਰਨਿਸ਼ ਲਈ
- ਧਨੀਆ ਗਾਰਨਿਸ਼ ਲਈ
ਬਣਾਉਣ ਦੀ ਵਿਧੀ
1. ਇਕ ਭਾਰੀ ਕੜ੍ਹਾਹੀ 'ਚ 2 ਚਮਚ ਜੈਤੂਨ ਦਾ ਤੇਲ ਗਰਮ ਕਰੋ ਅਤੇ ਫਿਰ ਇਸ 'ਚ ਪਿਆਜ਼ ਅਤੇ ਕਾਲੀ ਮਿਰਚ ਪਾ ਕੇ ਭੁੰੰਨੋਂ।
2. ਫਿਰ ਇਸ 'ਚ ਬੋਨਲੇਸ ਚਿਕਨ ਦੀ ਬ੍ਰੈਸਟ ਪਾ ਕੇ 8 ਤੋਂ 10 ਮਿੰਟ ਲਈ ਬਰਾਊਨ ਹੋਣ ਤੱਕ ਭੁੰਨ ਲਓ।
3. ਕੜ੍ਹਾਈ 'ਚ ਸਾਰਾ ਚਿਕਨ ਇਕ ਪਾਸੇ ਕਰ ਲਓ ਅਤੇ ਫਿਰ 1 ਚਮਚ ਜੈਤੂਨ ਦਾ ਤੇਲ ਪਾਓ ਅਤੇ ਫਿਰ ਉਸ 'ਚ ਭਿਉਂਏ ਹੋਏ 200 ਗ੍ਰਾਮ ਚਾਵਲ ਪਾਓ ਫਿਰ ਇਸ ਦੇ ਉੱਪਰ ਐਂਚਿਲਡਾ ਸਾਓਸ, ਕੱਟੇ ਹੋਏ ਟਮਾਟਰ, ਜੀਰਾ ਪਾਊਡਰ ਅਤੇ 250 ਮਿ. ਲੀ. ਪਾਣੀ ਪਾ ਕੇ ਮਿਕਸ ਕਰੋ।
4. ਢੱਕਣ ਨਾਲ ਢੱਕ ਕੇ 15-20 ਮਿੰਟ ਲਈ ਪੱਕਣ ਦਿਓ।
5. ਜਦੋਂ ਤੁਹਾਨੂੰ ਲੱਗੇ ਕਿ ਚਾਵਲ ਪੱਕ ਗਏ ਹੈ ਤਾਂ ਇਸ 'ਚ ਚੀਜ਼ ਪਾ ਦਿਓ ਅਤੇ 1 ਤੋਂ 2 ਮਿੰਟ ਲਈ ਫਿਰ ਪਕਾਓ ਤਾਂ ਕਿ ਚੀਜ਼ ਮੈਲਟ ਹੋ ਜਾਵੇ।
6. ਕੱਟੇ ਹੋਏ ਟਮਾਟਰ ਅਤੇ ਧਨੀਏ ਨਾਲ ਸਜ਼ਾ ਕੇ ਸਰਵ ਕਰੋ।

 


Related News