ਘਰ ਦੀ ਗਰਿੱਲ ਨੂੰ ਸੁੰਦਰ ਬਣਾਉਣ ਲਈ ਅਪਣਾਓ ਇਹ ਤਰੀਕੇ

03/21/2017 4:24:18 PM

ਜਲੰਧਰ — ਹਰ ਕੋਈ ਚਾਹੁੰਦਾ ਹੈ ਕਿ  ਉਸ ਦਾ ਘਰ ਸੁੰਦਰ ਅਤੇ ਸਾਫ-ਸੁਥਰਾ ਨਜ਼ਰ ਆਵੇਂ। ਘਰ ਸਿਰਫ ਅੰਦਰੋਂ ਹੀ ਨਹੀਂ ਬਲਕਿ ਬਾਹਰੋਂ ਵੀ ਸੁੰਦਰ ਨਜ਼ਰ ਆਉਣਾ ਚਾਹੀਦਾ ਹੈ। ਇਸ ਲਈ ਘਰ ਦਾ ਇੰਟੀਰੀਅਰ ਬਹੁਤ ਅਹਿਮ ਮੰਨਿਆ ਜਾਂਦਾ ਹੈ। ਸਜਾਵਟ, ਅਲਮਾਰੀ, ਸ਼ੋਕੇਸ਼, ਫਰਨੀਚਰ ਤੋਂ ਇਲਾਵਾ ਘਰ ਦੀ ਖਿੜਕੀ ''ਚ ਲੱਗਣ ਵਾਲੇ ਗਰਿਲ ਵੀ ਇੰਟੀਰੀਅਲ ਦਾ ਹਿੱਸਾ ਮੰਨੇ ਜਾਂਦੇ ਹਨ। ਅੱਜ-ਕੱਲ ਬਜ਼ਾਰ ''ਚ ਵੱਖ-ਵੱਖ ਤਰ੍ਹਾਂ ਦੀਆਂ ਗਰਿਲਾਂ ਮਿਲ ਜਾਂਦੀਆ ਹਨ। ਜਿਸ ਨਾਲ ਘਰ ਦਾ ਰੂਪ ਬਦਲਿਆ ਜਾ ਸਕਦਾ ਹੈ। ਆਓ ਜਾਣਦੇ ਘਰ ਦੀ ਗਰਿੱਲ ਨੂੰ ਸੁੰਦਰ ਬਣਾਉਣ ਦੇ ਆਸਾਨ ਤਰੀਕਿਆਂ ਬਾਰੇ।

1. ਕੱਚ ਦੀ ਗਰਿੱਲ
ਘਰ ਨੂੰ ਖੂਬਸੂਰਤ ਬਣਾਉਣ ਲਈ ਅੱਜ-ਕੱਲ ਕੱਚ ਦੇ ਬਣੇ ਗਰਿਲ ਖੂਬ ਪਸੰਦ ਕੀਤੇ ਜਾ ਰਹੇ ਹਨ। ਇਹ ਥੋੜ੍ਹੇ ਜਿਹੇ ਮਹਿੰਗੇ ਜ਼ਰੂਰ ਹੁੰਦੇ ਹਨ ਪਰ ਇਸ ਨਾਲ ਘਰ ਦੀ ਖਿੜਕੀ ਬਹੁਤ ਸੁੰਦਰ ਦਿਖਾਈ ਦਿੰਦੀ ਹੈ। ਕੱਚ ਦੀ ਬਣੀ ਗਰਿੱਲ ਦੀ ਸੰਭਾਲ ਵੀ ਬਹੁਤ ਕਰਨੀ ਪੈਂਦੀ ਹੈ। 
2. ਐਲਮੀਨੀਅਮ
ਲੋਹੇ ਦੇ ਇਲਾਵਾ ਐਲਮੀਨੀਅਮ ਦੇ ਗਰਿੱਲਾ ਨਾਲ ਵੀ ਘਰ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ। ਇਸ ਨਾਲ ਜੰਗ ਲੱਗਣ ਦਾ ਡਰ ਨਹੀਂ ਰਹਿੰਦਾ। ਅਤੇ ਇਹ ਅਸਾਨੀ ਨਾਲ ਸਾਫ ਹੋ ਜਾਂਦੀ ਹੈ। 
3. ਲੋਹਾ
ਲੋਹੇ ਦੇ ਗਰਿੱਲ ਬਹੁਤ ਭਾਰੇ ਹੁੰਦੇ ਹਨ। ਤੁਸੀਂ ਆਪਣੇ ਪਸੰਦ ਨਾਲ ਕਿਸੇਂ ਵੀ ਡਿਜ਼ਾਇਨ ਦੀ ਗਰਿੱਲ ਬਣਾ ਸਕਦੇ ਹੋ। ਇਸ ਦੇ ਟੁੱਟਣ ਦਾ ਡਰ ਨਹੀਂ ਹੁੰਦਾ। 
4. ਸਟੀਲ
ਸਟੀਲ ਦੇ ਗਰਿੱਲ ਦੇਖਣ ''ਚ ਬਹੁਤ ਹੀ ਸੋਹਣੀ ਲੱਗਦੀ ਹੈ ਅਤੇ ਇਹ ਕਾਫੀ ਦੇਰ ਤੱਕ ਚਲ ਜਾਂਦੀ ਹੈ। ਤੁਸੀਂ ਚਾਹੋਂ ਤਾਂ ਇਸ ਨੂੰ ਸਾਦੇ ਡਿਜ਼ਾਇਨ ''ਚ ਵੀ ਬਣਵਾ ਕੇ ਲਗਵਾ ਸਕਦੇ ਹੋ। 


Related News