ਘਰ ''ਚ ਬਣਾਓ ਸਵਾਦਿਸ਼ਟ ਤੇ ਪੌਸ਼ਟਿਕ ਢੋਕਲਾ, ਸਭ ਕਰਨਗੇ ਪਸੰਦ
Saturday, Sep 21, 2024 - 07:00 PM (IST)
ਨਵੀਂ ਦਿੱਲੀ— ਸ਼ਾਮ ਦੇ ਨਾਸ਼ਤੇ ਅਤੇ ਬ੍ਰੇਕਫਾਸਟ ਵਿਚ ਢੋਕਲਾ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਨੂੰ ਘਰ ਵਿਚ ਬਣਾਉਣਾ ਬਹੁਤ ਹੀ ਆਸਾਨ ਹੈ। ਖਾਣੇ ਵਿਚ ਸੁਆਦ ਹੋਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 100 ਗ੍ਰਾਮ ਵੇਸਣ
- 11/2 ਚੱਮਚ ਸੂਜੀ
- 1/8 ਚੱਮਚ ਹਿੰਗ
- 1 ਚੱਮਚ ਖੰਡ
- 2 1/2 ਤੇਲ
- 1/2 ਚੱਮਚ ਨਿੰਬੂ ਦਾ ਰਸ
- 1 ਚੱਮਚ ਅਦਰਕ ਪੇਸਟ
- 1/2 ਚੱਮਚ ਹਰੀ ਮਿਰਚ
- 180 ਮਿਲੀਲੀਟਰ ਪਾਣੀ
- 1 1/2 ਚੱਮਚ ਈਨੋ
ਤੜਕੇ ਲਈ
- 1ਚੱਮਚ ਤੇਲ
- 1 ਚੱਮਚ ਸਰੋਂ
- 4-5 ਹਰੀ ਮਿਰਚ
- 10-12 ਕੜੀ ਪੱਤੇ
- 1 ਚੱਮਚ ਖੰਡ
ਬਣਾਉਣ ਦੀ ਵਿਧੀ
ਇਕ ਬਾਊਲ ਵਿਚ ਵੇਸਣ, ਸੂਜੀ, ਹਿੰਗ, ਨਮਕ, ਖੰਡ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
2. ਇਸ ਵਿਚ ਤੇਲ ਨਿੰਬੂ ਦਾ ਰਸ, ਅਦਰਕ ਦਾ ਪੇਸਟ, ਹਰੀ ਮਿਰਚ, ਪਾਣੀ ਪਾ ਲਓ। ਅਤੇ ਮਿਲਾ ਲਓ।
3. ਫਿਰ ਇਸ ਵਿਚ ਈਨੋ ਪਾ ਕੇ ਮਿਲਾਓ ਜਦੋਂ ਤੱਕ ਇਹ ਫੁੱਲ ਨਾ ਜਾਵੇ। 4. ਫਿਰ ਇਕ ਪੈਨ ਵਿਚ ਥੋੜ੍ਹਾ ਜਿਹਾ ਤੇਲ ਲਗਾ ਕੇ ਇਸ ਦੇ ਗ੍ਰੀਸ ਕਰ ਲਓ ਅਤੇ ਢੋਕਲੇ ਦਾ ਮਿਸ਼ਰਣ ਇਸ ਵਿਚ ਪਾ ਦਿਓ।
5. ਫਿਰ 20-25 ਮਿੰਟ ਲਈ ਭਾਫ ਨਾਲ ਪਕਾਓ।
6. ਫਿਰ ਤੜਕਾ ਲਗਾਉਣ ਲਈ ਇਕ ਪੈਨ ਵਿਚ ਤੇਲ ਪਾ ਕੇ ਇਸ ਵਿਚ ਸਰੋਂ ਦੇ ਬੀਜ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਇਸ ਵਿਚ ਕੱਟੀ ਹੋਈ ਹਰੀ ਮਿਰਚ ਅਤੇ ਚੀਨੀ, ਅਤੇ ਕੜੀ ਪੱਤਾ ਪਾ ਕੇ ਭੁੰਨ ਲਓ।
7. ਇਸ ਨੂੰ ਠੰਡਾ ਹੋਣ 'ਤੇ ਢੋਕਲੇ ਦੇ ਉਪਰ ਪਾ ਦਿਓ ਅਤੇ ਢੋਕਲੇ ਨੂੰ ਕੱਟਕੇ ਸਰਵ ਕਰੋ।