ਸੱਸ ਦੇ ਨਾਲ Mother''s Day ਨੂੰ ਇਸ ਤਰ੍ਹਾਂ ਬਣਾਓ ''ਸਪੈਸ਼ਲ''

Tuesday, May 09, 2017 - 12:25 PM (IST)

ਸੱਸ ਦੇ ਨਾਲ Mother''s Day ਨੂੰ ਇਸ ਤਰ੍ਹਾਂ ਬਣਾਓ ''ਸਪੈਸ਼ਲ''

 ਨਵੀਂ ਦਿੱਲੀ— ਵਿਆਹ ਤੋਂ ਬਾਅਦ ਬੇਟੀ ਦਾ ਘਰ ਬਦਲ ਜਾਂਦਾ ਹੈ। ਉਸ ਦੇ ਉਪਰ ਪਰਿਵਾਰ ਦੇ ਲੋਕਾਂ ਦੀ ਦੇਖਭਾਲ ਦੀ ਪੂਰੀ ਜਿੰਮੇਦਾਰੀ ਆ ਜਾਂਦੀ ਹੈ। ਪਤੀ ਦੇ ਇਲਾਵਾ ਸੱਸ ਦੇ ਨਾਲ ਨੂੰਹ ਦਾ ਰਿਸ਼ਤਾ ਬਹੁਤ ਖਾਸ ਹੁੰਦਾ ਹੈ। ਜਿੱਥੇ ਉਹ ਆਪਣੇ ਮਾਤਾ-ਪਿਤਾ ਦੇ ਘਰ ਨੂੰ ਛੱਡ ਕੇ ਆਉਂਦੀ ਹੈ ਉੱਥੇ ਹੀ ਸੋਹਰੇ ਘਰ ਉਸ ਦੇ ਨਾਲ ਨਵੇਂ ਰਿਸ਼ਤੇ ਵੀ ਜੁੜ ਜਾਂਦੇ ਹਨ। ਜੇ ਤੁਸੀਂ ਆਪਣੀ ਸੱਸ ਦੇ ਨਾਲ ਮਾਂ ਵਰਗਾ ਹੀ ਪਿਆਰ ਰੱਖੋਗੇ ਤਾਂ ਸੋਹਰੇ ਘਰ ਤੁਹਾਡਾ ਮਾਨ ਹੋਰ ਵੀ ਵਧ ਜਾਵੇਗਾ। ਮਦਰ ਡੇ ਆਉਣ ਵਾਲਾ ਹੈ। ਤੁਸੀਂ ਆਪਣੀ ਮਾਂ ਦੇ ਨਾਲ ਤਾਂ ਹਮੇਸ਼ਾ ਮਦਰ ਡੇ ਮਣਾਇਆ ਹੋਵੇਗਾ। ਇਸ ਵਾਰ ਤੁਸੀਂ ਆਪਣੀ ਸੱਸ ਦੇ ਨਾਲ ਇਸ ਦਿਨ ਨੂੰ ਮਨਾਓ। ਤੁਹਾਡਾ ਦੋਹਾਂ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ।
1. ਸੱਸ ਦੇ ਨਾਲ ਬਿਤਾਓ ਸਾਰਾ ਦਿਨ
ਤੁਸੀਂ ਆਪਣੇ ਬੱਚਿਆਂ ਅਤੇ ਪਤੀ ਦੇ ਨਾਲ ਤਾਂ ਸਪੈਸ਼ਲ ਦਿਨ ਮਣਾਉਂਦੀ ਹੋਵੋਗੀ ਪਰ ਇਸ ਵਾਰ ਸੱਸ ਦੇ ਨਾਲ ਮਦਰ ਡੇ ਦਾ ਸਾਰਾ ਦਿਨ ਬਿਤਾਓ। ਉਨ੍ਹਾਂ ਦੀ ਪਸੰਦ ਦੀ ਥਾਂ ''ਤੇ ਲੈ ਜਾਓ।
2. ਸ਼ਾਪਿੰਗ ਲਈ ਲੈ ਜਾਓ
ਇਸ ਦਿਨ ਆਪਣੀ ਸੱਸ ਦੇ ਨਾਲ ਸ਼ਾਪਿੰਗ ''ਤੇ ਜਾਓ। ਉਨ੍ਹਾਂ ਦੀ ਪਸੰਦ ਦੇ ਕੱਪੜੇ ਖਰੀਦਣ ਦੇ ਲਈ ਮਾਲ ਲਿਜ਼ਾ ਕੇ ਇਸ ਦਿਨ ਨੂੰ ਸਪੈਸ਼ਲ ਬਣਾਓ। 
3. ਫਿਲਮ ਦਿਖਾਓ
ਤੁਸੀਂ ਹਮੇਸ਼ਾ ਆਪਣੇ ਪਤੀ ਅਤੇ ਸਹੇਲਿਆਂ ਦੇ ਨਾਲ ਤਾਂ ਫਿਲਮ ਦੇਖੀ ਹੋਵੇਗੀ ਪਰ ਇਸ ਦਿਨ ਸੱਸ ਨੂੰ ਵੀ ਕੋਈ ਫਿਲਮ ਦਿਖਾਉਣ ਲਈ ਲੈ ਜਾਓ। ਇਨ੍ਹਾਂ ਤਰੀਕਿਆਂ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਜਾਵੇਗਾ।


Related News