ਘਰ ''ਚ ਬਣਾਓ ਸੁਆਦਿਸ਼ਟ ਸ਼ਾਹੀ ਪਨੀਰ
Monday, Aug 26, 2024 - 03:07 PM (IST)
ਨਵੀਂ ਦਿੱਲੀ- ਅਸੀਂ ਜਦੋਂ ਵੀ ਕੁਝ ਚੰਗਾ ਖਾਣ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਪਨੀਰ ਦਾ ਨਾਂ ਸਾਡੇ ਮੂੰਹ ਤੇ ਆਉਂਦਾ ਹੈ। ਖ਼ਾਸ ਕਰਕੇ ਜਦੋਂ ਕੋਈ ਮਹਿਮਾਨ ਆ ਜਾਵੇ ਤਾਂ ਵੀ ਅਸੀਂ ਪਨੀਰ ਹੀ ਬਣਾ ਕੇ ਖਵਾਉਂਦੇ ਹਾਂ। ਇਸ ਲਈ ਅੱਜ ਅਸੀਂ ਤੁਹਾਡੇ ਲਈ ਸ਼ਾਹੀ ਪਨੀਰ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਬਣਾਉਣ 'ਚ ਬਹੁਤ ਆਸਾਨ ਅਤੇ ਖਾਣ 'ਚ ਬਹੁਤ ਸੁਆਦ ਹੁੰਦਾ ਹੈ। ਸ਼ਾਹੀ ਪਨੀਰ ਦੀ ਸਬਜ਼ੀ ਤੁਹਾਡੇ ਘਰ 'ਚ ਛੋਟੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਵੇਗੀ। ਚਲੋਂ ਜਾਣਦੇ ਹਾਂ ਸ਼ਾਹੀ ਪਨੀਰ ਬਣਾਉਣ ਦੀ ਵਿਧੀ।
ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ
ਪਨੀਰ-250 ਗ੍ਰਾਮ
ਤੇਲ/ ਮੱਖਣ - 4 ਚਮਚ ਗੰਢੇ-2 (ਮੋਟੇ ਕੱਟੇ ਹੋਏ)
ਅਦਰਕ-50 ਗ੍ਰਾਮ
ਹਰੀ ਮਿਰਚ ਸਵਾਦ ਅਨੁਸਾਰ
ਟਮਾਟਰ-4
ਮੋਟੀ ਇਲਾਇਚੀ-2
ਦਹੀਂ-ਅੱਧਾ ਕੱਪ
ਲਾਲ ਮਿਰਚ- ½ ਚਮਚਾ
ਪਨੀਰ ਮਸਾਲਾ- ½
ਲੂਣ ਸਵਾਦ ਅਨੁਸਾਰ,
ਦੁੱਧ-50 ਮੀਲੀ
ਬਣਾਉਣ ਦੀ ਵਿਧੀ
1.ਸਭ ਤੋਂ ਪਹਿਲਾਂ ਪਨੀਰ ਨੂੰ ਮੋਟੇ ਟੁੱਕੜਿਆਂ ਵਿੱਚ ਕੱਟ ਲਓ।
2. ਫਿਰ ਤੇਲ ਨੂੰ ਕੜਾਹੀ ਵਿੱਚ ਪਾ ਕੇ ਗੰਢੇ, ਅਦਰਕ, ਹਰੀ ਮਿਰਚ, ਮੋਟੀ ਇਲਾਇਚੀ ਦੇ ਨਾਲ ਭੁੰਨੋ।
3. 3-4 ਮਿੰਟ ਤਲਕੇ ਟਮਾਟਰ ਪਾਓ ਅਤੇ 5-7 ਮਿੰਟ ਲਈ ਢੱਕ ਦਿਓ। ਫਿਰ ਦਹੀਂ ਪਾ ਕੇ 5 ਮਿੰਟ ਪਕਾਓ ਅਤੇ ਕੱਪ ਪਾਣੀ ਪਾ ਕੇ ਠੰਡਾ ਹੋਣ ਲਈ ਰੱਖ ਦਿਓ।
4. ਉਸ ਤੋਂ ਬਾਅਦ ਗਰਾਇਨਡਰ ਵਿੱਚ ਪਾ ਕੇ ਪੀਸ ਲਵੋ।
5. ਹੁਣ ਕੜਾਹੀ ਵਿੱਚ ਬਚਿਆ ਹੋਇਆ ਤੇਲ ਪਾ ਕੇ ਗਰਮ ਕਰ ਲਓ ਅਤੇ ਗਰੇਵੀ ਪਾ ਦਿਓ।
6. ਜਦ ਤੱਕ ਗਰੇਵੀ ਗਾੜੀ ਨਾ ਹੋ ਜਾਵੇ ਉਦੋਂ ਤੱਕ ਪਕਾਉਂਦੇ ਰਹੋ।
7. ਫਿਰ ਦੁੱਧ ਅਤੇ ਪਨੀਰ ਪਾ ਕੇ 3-4 ਮਿੰਟ ਪਕਾਓ।
8. ਲਓ ਜੀ ਤੁਹਾਡੇ ਖਾਣ ਲਈ ਸ਼ਾਹੀ ਪਨੀਰ ਬਣ ਕੇ ਤਿਆਰ ਕੇ ਹੈ। ਇਸ ਨੂੰ ਨਾਨ, ਚਪਾਤੀ, ਚੌਲਾਂ ਨਾਲ ਤੁਸੀਂ ਖਾ ਸਕਦੇ ਹੋ।