ਘਰ ''ਚ ਇੰਝ ਬਣਾਓ ਚਨਾ ਮਸਾਲਾ

Wednesday, Oct 23, 2024 - 06:39 PM (IST)

ਘਰ ''ਚ ਇੰਝ ਬਣਾਓ ਚਨਾ ਮਸਾਲਾ

ਨਵੀਂ ਦਿੱਲੀ— ਜੇ ਤੁਸੀਂ ਵੀ ਚਟਪਟਾ ਖਾਣ ਦੇ ਸ਼ੌਕੀਨ ਹੋ ਤਾਂ ਇਕ ਵਾਰ ਚਨਾ ਮਸਾਲਾ ਟਰਾਈ ਕਰੋ। ਇਹ ਖਾਣ ਵਿਚ ਬਹੁਤ ਹੀ ਸਵਾਦ ਹੁੰਦਾ ਹੈ। ਇਹ ਬਣਾਉਣ ਵਿਚ ਵੀ ਬਹੁਤ ਆਸਾਨ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 250 ਗ੍ਰਾਮ ਛੋਲੇ 
- ਤੇਲ ਲੋੜ ਅਨੁਸਾਰ 
- 750 ਮਿਲੀਲੀਟਰ ਪਾਣੀ
- ਜੀਰਾ
- ਪਿਆਜ-1
- ਟਮਾਟਰ ਦੀ ਪਿਊਰੀ ਲੋੜ ਮੁਤਾਬਕ
- 2 ਚਮਚੇ ਨਮਕ 
- 1 ਚਮਚਾ ਲਾਲ ਮਿਰਚ 
- 2 ਟੁੱਕੜੇ ਅਦਰਕ 
- 2-3 ਹਰੀਆਂ ਮਿਰਚ 
- ਅਨਾਰ ਦੇ ਦਾਣੇ-12 ਤੋਂ 15  
- ਅੰਬਚੂਰ ਪਾਊਡਰ-ਅੱਧਾ ਚਮਚਾ 
ਬਣਾਉਣ ਦੀ ਵਿਧੀ
1. ਰਾਤ ਭਰ ਲਈ ਛੋਲਿਆਂ ਨੂੰ ਪਾਣੀ ਵਿਚ ਭਿਓਂ ਕੇ ਰੱਖ ਦਿਓ। 
2. ਫਿਰ ਇਕ ਪੈਨ ਵਿਚ ਪਾਣੀ ਪਾਓ ਅਤੇ ਉਸ ਵਿਚ ਛੋਲੇ ਪਾ ਕੇ ਢੱਕਣ ਨਾਲ ਢੱਕ ਦਿਓ। 15-20 ਮਿੰਟ ਤੱਕ ਪਕਾਓ। 
3. ਫਿਰ ਪੈਨ ਨੂੰ ਗੈਸ 'ਤੋਂ ਹਟਾ ਦਿਓ। ਫਿਰ ਇਕ ਫ੍ਰਾਈ ਪੈਨ ਲੈ ਕੇ ਉਸ ਵਿਚ ਤੇਲ ਪਾ ਕੇ ਗਰਮ ਕਰੋ। 
4. ਉਸ ਵਿਚ ਜੀਰਾ ਅਤੇ ਪਿਆਜ ਪਾਓ ਅਤੇ ਬ੍ਰਾਊਨ ਹੋਣ ਤੱਕ ਫ੍ਰਾਈ ਕਰੋ। 
5. ਜਦੋਂ ਪਿਆਜ ਬ੍ਰਾਊਨ ਹੋ ਜਾਵੇ ਤਾਂ ਇਸ ਵਿਚ ਟਮਾਟਰ ਦੀ ਪਿਊਰੀ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ ਫਿਰ ਇਸ ਵਿਚ ਨਮਕ, ਲਾਲ ਮਿਰਚ, ਅਦਰਕ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
6. ਤਿਆਰ ਕੀਤੇ ਮਿਸ਼ਰਣ ਵਿਚ ਉਬਲੇ ਹੋਏ ਛੋਲੇ ਪਾਓ ਅਤੇ ਮਿਕਸ ਕਰੋ। ਫਿਰ ਉਪਰੋ ਅਨਾਰ ਦਾਣੇ ਅਤੇ ਅੰਬਚੂਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। 
7. ਚਨਾ ਮਸਾਲਾ ਤਿਆਰ ਹੈ ਇਸ ਨੂੰ ਪਿਆਜ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।
 


author

Aarti dhillon

Content Editor

Related News