ਮਹਿਮਾਨਾਂ ਲਈ ਬਣਾਓ ਕਾਬੁਲੀ ਛੋਲਿਆਂ ਦਾ ਸਲਾਦ
Monday, Oct 05, 2020 - 09:51 AM (IST)
ਜਲੰਧਰ—ਸਲਾਦ 'ਚ ਹਮੇਸ਼ਾ ਲੋਕ ਪਿਆਜ਼, ਟਮਾਟਰ, ਖੀਰਾ ਆਦਿ ਸਬਜ਼ੀਆਂ ਦੀ ਵਰਤੋਂ ਕਰਦੇ ਹਨ। ਅਜਿਹੇ 'ਚ ਤੁਸੀਂ ਵੀ ਹਰ ਵਾਰ ਆਪਣੇ ਮਹਿਮਾਨਾਂ ਦੇ ਅੱਗੇ ਇਹ ਸਲਾਦ ਰੱਖ ਕੇ ਬੋਰ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਨੂੰ ਸਪੈਸ਼ਲ ਚਿੱਟੇ ਭਾਵ ਕਾਬੁਲੀ ਛੋਲਿਆਂ ਨਾਲ ਸਲਾਦ ਬਣਾਉਣ ਦੀ ਰੈਸਿਪੀ ਦੱਸਦੇ ਹਾਂ। ਇਹ ਖਾਣ 'ਚ ਸੁਆਦ ਹੋਣ ਦੇ ਨਾਲ ਸਿਹਤ ਨੂੰ ਵੀ ਠੀਕ ਰੱਖਣ 'ਚ ਮਦਦ ਕਰਨਗੇ। ਤਾਂ ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ...
ਸਮੱਗਰੀ
ਕਾਬੁਲੀ ਛੋਲੇ- 1 ਕੱਪ (ਉਬਲੇ ਹੋਏ)
ਟਮਾਟਰ- 1-2 (ਬਾਰੀਕ ਕੱਟਿਆ ਹੋਇਆ)
ਸੇਬ- 1 (ਬਾਰੀਕ ਕੱਟਿਆ)
ਗਾਜਰ-1 (ਬਾਰੀਕ ਕੱਟੀ ਹੋਈ)
ਮਸਾਲੇ ਦੇ ਲਈ
ਸ਼ਹਿਦ- 1 -2 ਚਮਚ
ਨਿੰਬੂ ਦਾ ਰਸ- 1 ਛੋਟਾ ਚਮਚ
ਭੁੰਨਿਆ ਜੀਰਾ ਪਾਊਡਰ-1 ਚਮਚ
ਕਾਲਾ ਨਮਕ ਸੁਆਦ ਅਨੁਸਾਰ
ਧਨੀਆ-1/2 ਚਮਚ (ਬਾਰੀਕ ਕੱਟਿਆ)
ਪੁਦੀਨੇ ਦੀਆਂ ਪੱਤੀਆਂ-1/2 ਚਮਚ (ਬਾਰੀਕ ਕੱਟਿਆ)
ਗਾਰਨਿਸ਼ ਦੇ ਲਈ
ਰੋਸਟੇਡ ਨਟਸ-1 ਵੱਡਾ ਚਮਚ
ਪਨੀਰ-5-6 ਟੁੱਕੜੇ
ਬਣਾਉਣ ਦੀ ਵਿਧੀ
1. ਇਕ ਕੌਲੀ 'ਚ ਛੋਲੇ, ਗਾਜਰ, ਟਮਾਟਰ ਅਤੇ ਸੇਬ ਪਾ ਕੇ ਵੱਖਰਾ ਰੱਖ ਦਿਓ।
2. ਹੁਣ ਮਸਾਲੇ ਦੀ ਸਮੱਗਰੀ ਨੂੰ ਮਿਕਸੀ 'ਚ ਪਾ ਕੇ ਗਰਾਇੰਡ ਕਰ ਲਓ।
3. ਤਿਆਰ ਮਸਾਲੇ ਨੂੰ ਛੋਲੇ ਵਾਲੀ ਕੌਲੀ 'ਚ ਪਾ ਕੇ ਮਿਕਸ ਕਰੋ।
4. ਲਓ ਜੀ ਤੁਹਾਡਾ ਸਲਾਦ ਬਣ ਕੇ ਤਿਆਰ ਹੈ। ਇਸ ਨੂੰ ਕੌਲੀ 'ਚ ਕੱਢ ਕੇ ਰੋਸਟਿਡ ਨਟਸ ਅਤੇ ਪਨੀਰ ਦੇ ਨਾਲ ਗਾਰਨਿਸ਼ ਕਰਕੇ ਖਾਓ।