ਘਰ ਬਣਾਓ ਬਾਜ਼ਾਰ ਵਰਗਾ ਕਰੀਮੀ papaya shake, ਜਾਣੋ ਬਣਾਉਣ ਦਾ ਸਹੀ ਤਰੀਕਾ

Friday, Jun 05, 2026 - 04:12 PM (IST)

ਘਰ ਬਣਾਓ ਬਾਜ਼ਾਰ ਵਰਗਾ ਕਰੀਮੀ  papaya shake, ਜਾਣੋ ਬਣਾਉਣ ਦਾ ਸਹੀ ਤਰੀਕਾ

ਵੈੱਬ ਡੈਸਕ - ਅੱਜ-ਕੱਲ੍ਹ ਦੇ ਭਿਆਨਕ ਗਰਮੀ ਦੇ ਮੌਸਮ 'ਚ ਸਰੀਰ ਨੂੰ ਹਾਈਡ੍ਰੇਟ ਰੱਖਣਾ ਅਤੇ ਊਰਜਾ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਅਜਿਹੇ 'ਚ ਬਾਜ਼ਾਰ ਦੇ ਕੋਲਡ ਡਰਿੰਕਸ ਜਾਂ ਕੈਮੀਕਲ ਵਾਲੇ ਜੂਸ ਪੀਣ ਨਾਲੋਂ ਘਰ 'ਚ ਬਣਿਆ 'ਪਪੀਤਾ ਸ਼ੇਕ' ਸਭ ਤੋਂ ਬੈਸਟ ਆਪਸ਼ਨ ਹੈ। ਪਪੀਤਾ ਵਿਟਾਮਿਨ-ਏ, ਵਿਟਾਮਿਨ-ਸੀ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਪੇਟ ਨੂੰ ਠੰਢਕ ਦਿੰਦਾ ਹੈ ਅਤੇ ਪਾਚਨ ਤੰਤਰ ਨੂੰ ਵੀ ਮਜ਼ਬੂਤ ਕਰਦਾ ਹੈ।

ਆਓ ਜਾਣਦੇ ਹਾਂ ਘਰ 'ਚ ਸਿਰਫ਼ 2 ਮਿੰਟਾਂ 'ਚ ਟੇਸਟੀ ਅਤੇ ਕਰੀਮੀ ਪਪੀਤਾ ਸ਼ੇਕ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ :-

ਲੋੜੀਂਦੀ ਸਮੱਗਰੀ :-

ਪੱਕਿਆ ਹੋਇਆ ਪਪੀਤਾ - 1 ਕੱਪ (ਛੋਟੇ ਟੁਕੜਿਆਂ ਵਿੱਚ ਕੱਟਿਆ ਹੋਇਆ)
ਠੰਢਾ ਦੁੱਧ - 1 ਗਿਲਾਸ
ਖੰਡ ਜਾਂ ਸ਼ਹਿਦ - 1 ਤੋਂ 2 ਚਮਚ (ਸਵਾਦ ਅਨੁਸਾਰ)
ਬਰਫ਼ ਦੇ ਟੁਕੜੇ (Ice Cubes) – 3-4
ਡ੍ਰਾਈ ਫਰੂਟਸ (ਕਾਜੂ, ਬਦਾਮ, ਪਿਸਤਾ) - ਬਰੀਕ ਕੱਟੇ ਹੋਏ (ਸਜਾਵਟ ਲਈ)

ਬਣਾਉਣ ਦਾ ਤਰੀਕਾ :-

- ਸਭ ਤੋਂ ਪਹਿਲਾਂ ਪਪੀਤੇ ਨੂੰ ਚੰਗੀ ਤਰ੍ਹਾਂ ਧੋ ਕੇ, ਉਸ ਦਾ ਛਿਲਕਾ ਲਾਹ ਲਓ ਅਤੇ ਬੀਜ ਵੱਖ ਕਰਕੇ ਉਸ ਦੇ ਛੋਟੇ-ਛੋਟੇ ਟੁਕੜੇ ਕਰ ਲਓ।
- ਹੁਣ ਇਕ ਮਿਕਸੀ ਜਾਰ 'ਚ ਪਪੀਤੇ ਦੇ ਟੁਕੜੇ ਪਾਓ।
- ਇਸ 'ਚ ਸਵਾਦ ਅਨੁਸਾਰ ਖੰਡ ਜਾਂ ਸ਼ਹਿਦ ਮਿਲਾਓ ਅਤੇ ਨਾਲ ਹੀ ਅੱਧਾ ਗਿਲਾਸ ਠੰਢਾ ਦੁੱਧ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਬਲੈਂਡ (ਮਿਕਸ) ਕਰ ਲਓ ਤਾਂ ਜੋ ਪਪੀਤੇ ਦੇ ਟੁਕੜੇ ਨਾ ਰਹਿਣ।
- ਜਦੋਂ ਪੇਸਟ ਮੁਲਾਇਮ ਹੋ ਜਾਵੇ, ਤਾਂ ਬਾਕੀ ਬਚਿਆ ਹੋਇਆ ਦੁੱਧ ਅਤੇ ਬਰਫ਼ ਦੇ ਟੁਕੜੇ ਪਾ ਕੇ ਇਕ ਵਾਰ ਫਿਰ ਮਿਕਸੀ ਨੂੰ 30 ਸੈਕਿੰਡ ਲਈ ਚਲਾਓ।
- ਤੁਹਾਡਾ ਠੰਡਾ-ਠੰਡਾ ਅਤੇ ਟੇਸਟੀ ਪਪੀਤਾ ਸ਼ੇਕ ਬਣ ਕੇ ਬਿਲਕੁਲ ਤਿਆਰ ਹੈ।

ਪਰੋਸਣ ਦਾ ਤਰੀਕਾ :-

ਇਸ ਸ਼ੇਕ ਨੂੰ ਗਿਲਾਸ ਵਿੱਚ ਕੱਢੋ ਅਤੇ ਉੱਪਰੋਂ ਬਰੀਕ ਕੱਟੇ ਹੋਏ ਬਦਾਮ, ਕਾਜੂ ਅਤੇ ਪਿਸਤਾ ਪਾ ਕੇ ਠੰਡਾ-ਠੰਡਾ ਸਰਵ ਕਰੋ।

ਪਪੀਤਾ ਸ਼ੇਕ ਪੀਣ ਦੇ ਵੱਡੇ ਫਾਇਦੇ :-

ਭਾਰ ਘਟਾਉਣ 'ਚ ਮਦਦਗਾਰ
- ਇਸ ਨੂੰ ਪੀਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਨਾਲ ਬਾਰ-ਬਾਰ ਭੁੱਖ ਨਹੀਂ ਲੱਗਦੀ।

ਇਮਿਊਨਿਟੀ ਵਧਾਉਂਦੈ 
- ਵਿਟਾਮਿਨ-ਸੀ ਨਾਲ ਭਰਪੂਰ ਹੋਣ ਕਰਕੇ ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ।

ਅੱਖਾਂ ਲਈ ਗੁਣਕਾਰੀ
- ਇਸ 'ਚ ਮੌਜੂਦ ਵਿਟਾਮਿਨ-ਏ ਅੱਖਾਂ ਦੀ ਰੋਸ਼ਨੀ ਲਈ ਬਹੁਤ ਫਾਇਦੇਮੰਦ ਹੈ।


author

Sunaina

Content Editor

Related News