ਮੈਂਜੇਂਟਾ ਰੰਗ ਦੀ ਬ੍ਰਾਈਡਨੈੱਸ ਲਗਾਉਂਦੀ ਹੈ ਔਰਤਾਂ ਦੀ ਖੂਬਸੂਰਤੀ ’ਚ ਚਾਰ ਚੰਦ
Monday, Jan 20, 2025 - 07:11 PM (IST)

ਅੰਮ੍ਰਿਤਸਰ (ਕਵਿਸ਼ਾ)-ਰੰਗਾਂ ਵਿਚ ਜੇਕਰ ਮੈਂਜੇਂਟਾ ਰੰਗ ਦੀ ਗੱਲ ਕਰੀਏ ਤਾਂ ਇਸ ਰੰਗ ਨੂੰ ਸ਼ਾਹੀ ਰੰਗ ਦੀ ਗਿਣਤੀ ਵਿਚ ਰੱਖਿਆ ਜਾਂਦਾ ਹੈ। ਕਈ ਸੂਬੇ ਜਿਵੇਂ ਕਿ ਰਾਜਸਥਾਨ ਵਿਚ ਇਸ ਨੂੰ ਰਾਣੀ ਰੰਗ ਕਿਹਾ ਜਾਂਦਾ ਹੈ, ਕਿਉਂਕਿ ਇਸ ਰੰਗ ਨੂੰ ਰਾਜਾ ਮਹਾਰਾਜਿਆਂ ਦੇ ਸਮਿਆਂ ਵਿਚ ਸ਼ਾਹੀ ਖਾਨਦਾਨ ਦੀਆਂ ਔਰਤਾਂ ਪਾਉਣਾ ਬਹੁਤ ਪਸੰਦ ਕਰਦੀਆਂ ਸਨ।
ਅੱਜ ਵੀ ਮੈਂਜੇਂਟਾ ਰੰਗ ਆਊਟਫਿਟ ਨੂੰ ਇਕ ਰਾਯਲ ਟੱਚ ਦਿੰਦਾ ਹੈ, ਜਿਸ ਨਾਲ ਕਿ ਉਸ ਆਊਟਫਿੱਟ ਦੀ ਖੂਬਸੂਰਤੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਰਿਆਲਿਟੀ ਨਾਲ ਭਰਪੂਰ ਇਸ ਰੰਗ ਨੂੰ ਔਰਤਾ ਜ਼ਿਆਦਾਤਰ ਏਥੈਨਿਕ ਵੇਅਰ ਲਈ ਜ਼ਿਆਦਾ ਵੱਧ ਜਾਂਦੀ ਹੈ, ਇਸ ਲਈ ਅੱਜ ਕੱਲ ਔਰਤਾਂ ਵਿੱਚ ਏਥੈਨਿਕ ਆਊਟਫਿਟਸ ਨੂੰ ਲੈ ਕੇ ਮੈਂਜੇਂਟਾ ਰੰਗ ਦੇ ਡਿਮਾਂਡ ਬਹੁਤ ਜ਼ਿਆਦਾ ਵੱਧਦੀ ਹੋਈ ਦਿਖਾਈ ਦੇ ਰਹੀ ਹੈ।