ਮੋਟੀਆਂ ਸੰਘਣੀਆਂ ਅਤੇ ਲੰਬੀਆਂ ਪਲਕਾਂ ਲਈ ਬਣਾਓ ਘਰ ''ਚ ਕੁਦਰਤੀ ਮਸਕਾਰਾ

Monday, May 07, 2018 - 10:02 AM (IST)

ਮੋਟੀਆਂ ਸੰਘਣੀਆਂ ਅਤੇ ਲੰਬੀਆਂ ਪਲਕਾਂ ਲਈ ਬਣਾਓ ਘਰ ''ਚ ਕੁਦਰਤੀ ਮਸਕਾਰਾ

ਜਲੰਧਰ— ਮੋਟੀਆਂ ਸੰਘਣੀਆਂ ਅਤੇ ਲੰਬੀਆਂ ਪਲਕਾਂ ਹਰ ਕਿਸੇ ਨੂੰ ਬਹੁਤ ਪਸੰਦ ਆਉਂਦੀਆਂ ਹਨ। ਜੇਕਰ ਅੱਖਾਂ ਛੋਟੀਆਂ ਵੀ ਹੋਣ ਤਾਂ ਪਲਕਾਂ ਸੰਘਣੀਆਂ ਹੋਣ ਤਾਂ ਅੱਖਾਂ ਸੁੰਦਰ ਨਜ਼ਰ ਆਉਂਦੀਆਂ ਹਨ। ਅੱਖਾਂ 'ਤੇ ਲੱਗਾ ਮਸਕਾਰਾ ਵੀ ਬਹੁਤ ਵਧੀਆਂ ਲੱਗਦਾ ਹੈ ਕਿਉਂਕਿ ਇਸ ਨਾਲ ਪਲਕਾਂ ਸੰਘਣੀਆਂ ਲੱਗਦੀਆਂ ਹਨ। ਜੇਕਰ ਤੁਸੀਂ ਘਰ 'ਚ ਬਣਾਇਆ ਕੁਦਰਤੀ ਮਸਕਾਰਾ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਕੋਈ ਵੀ ਕਿਸੇ ਵਾਲ ਪ੍ਰਕਾਰ ਨੁਕਸਾਨ ਨਹੀਂ ਹੋਵੇਗਾ।
1ਕਿਸ ਤ੍ਹਰਾਂ ਬਣਾਓ- ਨਾਰੀਅਲ ਤੇਲ, ਐਲੋਵੀਰਾ, ਵੀ ਵੈਕਸ ਨੂੰ ਇਕ ਭਾਂਡੇ 'ਚ ਮਿਲਾਕੇ ਇਸ ਮਿਸ਼ਰਣ ਦੇ ਪਿਘਲਣ ਤਕ ਇਸ ਨੂੰ ਗਰਮ ਕਰੋ। ਫਿਰ ਇਸ 'ਚ ਕੋਕੋਆ ਪਾਊਡਰ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਕਿਸੇ ਪੁਰਾਣੀ ਮਸਕਾਰਾ ਬੋਤਲ 'ਚ ਭਰ ਲਓ
2 ਮਸਕਾਰਾ ਲਗਾਉਣ ਤੋਂ ਪਹਿਲਾਂ- ਸਭ ਤੋਂ ਪਹਿਲਾਂ ਆਪਣੀ ਪਲਕਾਂ 'ਤੇ ਕਾਰਨਸਟਰਾਚ ਪਾਊਰ ਜਾ ਬੇਬੀ ਪਾਊਡਰ ਆਪਣੀ ਪਲਕਾਂ 'ਤੇ ਲਗਾਓ। ਉਸ ਤੋਂ ਬਾਅਦ ਹੀ ਮਸਕਾਰਾਂ ਲਗਾਓ। ਇਸ ਨਾਲ ਪਲਕਾਂ ਮੋਟੀਆਂ ਲੱਗਦੀਆਂ ਹਨ।
3 ਕੈਸਟਰ ਅਤੇ ਓਲਿਵ ਆਇਲ- ਕੈਸਟਰ ਅਤੇ ਓਲਿਵ ਆਇਲ ਨੂੰ ਮਿਲਾ ਕੇ ਪਲਕਾ 'ਤੇ ਲਗਾਓ। ਅਜਿਹਾ ਰਾਤ ਨੂੰ ਸੌਣ ਲੱਗੇ ਕਰਨਾ ਚਾਹੀਦਾ ਹੈ। ਇਨ੍ਹਾਂ ਤੇਲਾਂ ਨਾਲ ਤੁਹਾਡੀਆਂ ਪਲਕਾਂ ਨੂੰ ਵਿਟਾਮਿਨ ਈ, ਮਿਨਰਲਸ ਅਤੇ ਪ੍ਰੋਟੀਨ ਮਿਲੇਗਾ।
4 ਬਦਾਮ ਦਾ ਤੇਲ- ਪਲਕਾਂ ਨੂੰ ਮਜ਼ਬੂਤ ਬਣਾਉਣ ਲਈ ਸੌਣ ਤੋਂ ਪਹਿਲਾਂ ਬਦਾਮ ਦਾ ਤੇਲ ਲਗਾਓ।


Related News