ਜੇਕਰ ਤੁਹਾਡੇ ਬੱਚੇ ਨੂੰ ਵੀ ਨਹੁੰ ਖਾਣ ਦੀ ਆਦਤ ਹੈ ਤਾਂ ਅਪਣਾਓ ਇਹ ਤਰੀਕੇ

07/23/2020 3:29:21 PM

ਜਲੰਧਰ : ਮਾਪੇ ਅਕਸਰ ਬੱਚਿਆਂ ਦੀ ਨਹੁੰ ਖਾਣ ਦੀ ਆਦਤ ਤੋਂ ਪਰੇਸ਼ਾਨ ਰਹਿੰਦੇ ਹਨ, ਕਿਉਂਕਿ ਨਹੂੰ ਵਿਚ ਕਈ ਬੈਕ‍ਟੀਰੀਆ ਅਤੇ ਕੀਟਾਣੂ ਹੁੰਦੇ ਹਨ ਅਤੇ ਇਨ੍ਹਾਂ ਨੂੰ ਖਾਣ ਨਾਲ ਇਹ ਉਨ੍ਹਾਂ ਦੇ ਢਿੱਡ ਵਿਚ ਚਲੇ ਜਾਂਦੇ ਹਨ ਅਤੇ ਉਹ ਬੀਮਾਰ ਪੈ ਜਾਂਦੇ ਹਨ। ਇਸ ਦੇ ਬਾਵਜੂਦ ਵੀ ਬੱਚੇ ਨਹੁੰ ਖਾਣਾ ਨਹੀਂ ਛੱਡਦੇ। ਜੇਕਰ ਤੁਸੀਂ ਵੀ ਆਪਣੇ ਬੱਚੇ ਦੇ ਨਹੁੰ ਖਾਣ ਦੀ ਆਦਤ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਬੱਚੇ ਦੀ ਇਸ ਆਦਤ ਛੁੱਡਵਾ ਸਕਦੇ ਹਨ।

ਮਿਰਚੀ ਪਾਊਡਰ
ਜੇਕਰ ਤੁਹਾਡਾ ਵੀ ਬੱਚਾ ਨਹੁੰ ਖਾਂਦਾ ਹੈ ਤਾਂ ਤੁਸੀਂ ਉਨ੍ਹਾਂ ਦੇ ਨਹੂੰਆਂ 'ਤੇ ਮਿਰਚੀ ਪਾਊਡਰ ਲਗਾ ਦਿਓ। ਇਸ ਨਾਲ ਜਦੋਂ ਵੀ ਬੱਚਾ ਨਹੁੰ ਖਾਣ ਲੱਗੇਗਾ ਤਾਂ ਉਸ ਨੂੰ ਮਿਰਚ ਲੱਗੇਗੀ ਅਤੇ ਉਹ ਨਹੂੰ ਖਾਣੇ ਬੰਦ ਕਰ ਦੇਵੇਗਾ।

ਨਿੰਮ ਲਗਾਓ
ਬੱਚਿਆਂ ਦੇ ਨਹੁੰਆਂ 'ਤੇ ਨਿੰਮ ਦੀਆਂ ਪੱਤੀਆਂ ਦਾ ਰਸ ਲਗਾਓ। ਕਿਉਂਕਿ ਤੁਸੀਂ ਜਾਣਦੇ ਹਨ ਕਿ ਨਿੰਮ ਦੀਆਂ ਪੱਤੀਆਂ ਕਾਫ਼ੀ ਕੌੜੀ ਹੁੰਦੀਆਂ ਹਨ, ਜਦੋਂ ਵੀ ਉਹ ਨਹੂੰ ਖਾਣ ਲਈ ਹੱਥ ਮੂੰਹ ਵਿਚ ਪਾਏਗਾ ਤਾਂ ਉਸ ਨੂੰ ਕੌੜਾ ਲੱਗੇਗਾ।

ਨੇਲ ਪਾਲਿਸ਼ ਰਿਮੂਵਰ
ਤੁਸੀਂ ਬੱਚਿਆਂ ਦੇ ਨਹੁੰਆਂ 'ਤੇ ਨੇਲ ਪਾਲਿਸ਼ ਰਿਮੂਵਰ ਦਾ ਵੀ ਇਸਤੇਮਾਲ ਕਰ ਸਕਦੇ ਹੋ। ਨੇਲ ਪਾਲਿਸ਼ ਰਿਮੂਵਰ ਦੇ ਖ਼ਰਾਬ ਸਵਾਦ ਕਾਰਨ ਬੱ‍ਚਾ ਨਹੁੰ ਖਾਣੇ ਹੋਲੀ-ਹੋਲੀ ਛੱਡ ਦੇਵੇਗਾ।

ਬੈਂਡੇਜ ਜਾਂ ਸਟਿੱਕਰ
ਇਸ ਆਦਤ ਨੂੰ ਦੂਰ ਕਰਣ ਲਈ ਤੁਸੀਂ ਬੱਚਿਆਂ ਦੀਆਂ ਉਂਗਲੀਆਂ 'ਤੇ ਬੈਂਡੇਜ ਜਾਂ ਸਟਿੱਕਰ ਵੀ ਲਗਾ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਯਾਦ ਆਉਂਦਾ ਰਹੇਗਾ ਕਿ ਨਹੂੰ ਨਹੀਂ ਖਾਣੇ।

ਨਹੁੰਆਂ ਨੂੰ ਕੱਟਦੇ ਰਹੋ
ਬੱਚਿਆਂ ਦੀ ਇਸ ਆਦਤ ਛੁਡਾਉਣਾ ਹੈ ਤਾਂ ਤੁਸੀਂ ਸਮੇਂ-ਸਮੇਂ ਜਾਂ ਹਰ ਹਫ਼ਤੇ ਬੱਚੇ ਨੂੰ ਨਹੁੰਆਂ ਨੂੰ ਕੱਟਦੇ ਰਹੋ। ਜੇਕਰ ਉਨ੍ਹਾਂ ਦੇ ਨਹੁੰ ਵਧਣਗੇ ਹੀ ਨਹੀਂ ਤਾਂ ਇਹ ਆਦਤ ਆਪਣੇ ਆਪ ਛੁੱਟੀ ਜਾਏਗੀ।


cherry

Content Editor

Related News