ਟੀਕਾਕਰਨ ਤੋਂ ਬਾਅਦ ਜੇਕਰ ਬੱਚੇ ਨੂੰ ਹੋ ਰਹੀ ਹੈ ਦਰਦ ਤਾਂ ਕਰੋ ਇਹ ਕੰਮ

07/12/2020 1:52:58 PM

ਨਵੀਂ ਦਿੱਲੀ : ਟੀਕਾਕਰਨ ਚਾਹੇ ਦਰਦਨਾਕ ਹੁੰਦਾ ਹੈ ਪਰ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਇਹ ਬਹੁਤ ਜ਼ਰੂਰੀ ਹੁੰਦਾ ਹੈ। ਬੱਚਿਆਂ ਦੀ ਚਮੜੀ ਕੋਮਲ ਹੋਣ ਕਾਰਨ ਉਸ ਨੂੰ ਦਰਦ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਹੈ। ਟੀਕਾਕਰਨ ਦੇ ਬਾਅਦ ਬੱਚਿਆਂ ਨੂੰ ਉਸ ਥਾਂ 'ਤੇ ਸੋਜ, ਖਾਰਸ਼ ਜਾਂ ਲਾਲਗੀ ਆ ਜਾਂਦੀ ਹੈ। ਇਸ ਤੋਂ ਇਲਾਵਾ ਬੱਚੇ ਦੇ ਸਰੀਰ ਦਾ ਤਾਪਮਾਨ ਵੀ ਵਧਣ ਲੱਗਦਾ ਹੈ, ਜਿਸ ਨੂੰ ਦੇਖ ਕੇ ਮਾਪੇ ਪ੍ਰੇਸ਼ਾਨ ਹੋ ਜਾਂਦੇ ਹਨ। ਤੁਸੀਂ ਉਸ ਦੇ ਦਰਦ ਨੂੰ ਘੱਟ ਕਰਨ ਲਈ ਕੁਝ ਉਪਾਅ ਕਰ ਸਕਦੇ ਹੋ। ਜੇ ਫਿਰ ਵੀ ਸਮੱਸਿਆ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।

ਬ੍ਰੈਸਟਫੀਡਿੰਗ ਕਰਵਾਓ
ਟੀਕਾ ਲਗਾਉਣ ਦੇ ਬਾਅਦ ਬੱਚੇ ਨੂੰ ਬ੍ਰੈਸਟਫੀਡਿੰਗ ਕਰਵਾਓ। ਇਸ ਨਾਲ ਬੱਚਾ ਘੱਟ ਰੌਂਦਾ ਹੈ ਕਿਉਂਕਿ ਇਸ ਨਾਲ ਉਸ ਦਾ ਧਿਆਨ ਦਰਦ ਤੋਂ ਹੱਟ ਕੇ ਖਾਣੇ ਵੱਲ ਚਲਿਆ ਜਾਂਦਾ ਹੈ ਅਤੇ ਉਸ ਦਾ ਦਰਦ ਵੀ ਥੋੜ੍ਹਾ ਘੱਟ ਹੋ ਜਾਂਦਾ ਹੈ।

ਠੰਡੇ ਕੱਪੜੇ ਨਾਲ ਸਿਕਾਈ
ਬੱਚੇ ਦੇ ਦਰਦ ਨੂੰ ਦੂਰ ਕਰਨ ਲਈ ਇੰਜੈਕਸ਼ਨ ਵਾਲੀ ਥਾਂ 'ਤੇ ਸਾਫ ਅਤੇ ਠੰਡੇ ਕੱਪੜੇ ਨਾਲ ਸਿਕਾਈ ਕਰੋ। ਇਸ ਨਾਲ ਦਰਦ ਘੱਟ ਹੋਵੇਗਾ।

ਬੱਚਿਆਂ ਦਾ ਧਿਆਨ ਹਟਾਓ
ਬੱਚੇ ਦਾ ਦਰਦ ਤੋਂ ਧਿਆਨ ਹਟਾਉਣ ਲਈ ਤੁਸੀਂ ਉਸ ਨੂੰ ਨਵੀਂਆਂ ਚੀਜ਼ਾਂ, ਖਿਡੌਣੇ ਦਿਖਾਓ। ਇਸ ਤੋਂ ਇਲਾਵਾ ਤੁਸੀਂ ਟੀਵੀ ਵੀ ਚਲਾ ਸਕਦੇ ਹੋ। ਇਸ ਨਾਲ ਉਸ ਦਾ ਧਿਆਨ ਦਰਦ ਤੋਂ ਹੱਟ ਕੇ ਖਿਡੌਣਿਆਂ ਵੱਲ ਚਲਿਆ ਜਾਵੇਗਾ।

ਮਿੱਠੀਆਂ ਚੀਜ਼ਾਂ ਦਿਓ
ਖੰਡ ਟੀਕੇ ਦੇ ਦਰਦ ਨੂੰ ਘੱਟ ਕਰਦੀ ਹੈ। ਬੱਚੇ ਨੂੰ ਟੀਕਾਕਰਨ ਤੋਂ ਬਾਅਦ ਥੋੜ੍ਹਾ ਜਿਹਾ ਖੰਡ ਵਾਲਾ ਪਾਣੀ ਪਿਲਾਓ।


cherry

Content Editor

Related News