ਕੀ ਤੁਹਾਡਾ ਬੱਚਾ ਵੀ ਕਰਦਾ ਹੈ ਬਿਸਤਰੇ 'ਤੇ ਪਿਸ਼ਾਬ? ਇਨ੍ਹਾਂ ਘਰੇਲੂ ਨੁਕਤਿਆਂ ਨਾਲ ਕਰੋ ਪਰੇਸ਼ਾਨੀ ਹੱਲ

Thursday, Jul 16, 2020 - 03:13 PM (IST)

ਕੀ ਤੁਹਾਡਾ ਬੱਚਾ ਵੀ ਕਰਦਾ ਹੈ ਬਿਸਤਰੇ 'ਤੇ ਪਿਸ਼ਾਬ? ਇਨ੍ਹਾਂ ਘਰੇਲੂ ਨੁਕਤਿਆਂ ਨਾਲ ਕਰੋ ਪਰੇਸ਼ਾਨੀ ਹੱਲ

ਜਲੰਧਰ : ਮਾਪੇ ਅਕਸਰ ਬੱਚਿਆਂ ਦੀ ਬਿਸਤਰੇ 'ਤੇ ਪਿਸ਼ਾਬ ਕਰਨ ਦੀ ਆਦਤ ਤੋਂ ਪਰੇਸ਼ਾਨ ਰਹਿੰਦੇ ਹਨ। ਜੇਕਰ ਬੱ‍ਚਾ ਥੋੜ੍ਹਾ ਵੱਡਾ ਹੋਣ 'ਤੇ ਵੀ ਬਿਸਤਰਾ ਗਿੱਲਾ ਕਰਦਾ ਹੈ ਤਾਂ ਤੁਸੀਂ ਇਨ੍ਹਾਂ ਘਰੇਲੂ ਨੁਕਤਿਆਂ ਨੂੰ ਅਪਣਾ ਕੇ ਇਸ ਪਰੇਸ਼ਾਨੀ ਦਾ ਹੱਲ ਕਰ ਸਕਦੇ ਹਨ। ਇਸ ਦੇ ਨਾਲ ਹੀ ਤੁਸੀਂ ਬੱਚੇ ਨੂੰ ਆਦਤ ਪਾਓ ਕਿ ਉਹ ਸੋਣ ਤੋਂ ਪਹਿਲਾਂ ਪਿਸ਼ਾਬ ਜ਼ਰੂਰ ਕਰੇ ਅਤੇ ਰਾਤ ਨੂੰ ਘੱਟ ਪੀਵੇ। 6 ਸਾਲ ਤੋਂ ਵੱਡੀ ਉਮਰ ਦੇ ਬੱਚੇ ਜੇਕਰ ਬਿਸਤਰਾ ਗਿੱਲਾ ਕਰਦੇ ਹਨ ਤਾਂ ਉਸ ਦਾ ਕਾਰਨ ਜਾਨਣਾ ਬੇਹੱਦ ਜਰੁਰੀ ਹੈ। ਵੱਡੇ ਬੱਚਿਆਂ ਦਾ ਬਿਸਤਰੇ 'ਤੇ ਪਿਸ਼ਾਬ ਕਰਣਾ ਕਿਸੇ ਰੋਗ ਦਾ ਸੰਕੇਤ ਵੀ ਹੋ ਸਕਦਾ ਹੈ।

ਦੁੱਧ ਅਤੇ ਸ਼ਹਿਦ
ਜੇਕਰ ਤੁਹਾਡਾ ਬੱ‍ਚਾ ਬਿਸਤਰਾ ਗਿੱਲਾ ਕਰਦਾ ਹੈ ਤਾਂ 1 ਕੱਪ ਠੰਡੇ ਦੁੱਧ ਵਿਚ 1 ਚ‍ੱਮਚ ਸ਼ਹਿਦ ਮਿਲਾ ਕੇ ਇਸ ਨੂੰ ਸਵੇਰੇ-ਸ਼ਾਮ ਬੱ‍ਚੇ ਨੂੰ ਘੱਟ ਤੋਂ ਘੱਟ 40 ਦਿਨਾਂ ਤੱਕ ਪਿਲਾਓ। ਹੋਲੀ-ਹੋਲੀ ਇਸ ਦਾ ਅਸਰ ਦਿਸਣਾ ਸ਼ੁਰੂ ਹੋ ਜਾਏਗਾ।

ਅਖ਼ਰੋਟ ਅਤੇ ਕਿਸ਼ਮਿਸ਼
ਬੱਚਿਆਂ ਨੂੰ ਰੋਜ਼ਾਨਾ 2 ਅਖ਼ਰੋਟ ਅਤੇ 10-12 ਕਿਸ਼ਮਿਸ਼ ਦੇ ਦਾਣੇ 15-20 ਦਿਨਾਂ ਤੱਕ ਖੁਆਓ। ਇਸ ਨਾਲ ਬੱਚਿਆਂ ਦੀ ਬਿਸਤਰਾ ਗਿੱਲਾ ਕਰਨ ਦੀ ਆਦਤ ਦੂਰ ਹੋ ਜਾਵੇਗੀ ।

ਤਿੱਲ ਅਤੇ ਗੁੜ੍ਹ
ਤਿੱਲ ਅਤੇ ਗੁੜ੍ਹ ਨੂੰ ਮਿਲਾ ਕੇ ਉਸ ਦਾ ਮਿਸ਼ਰਣ ਬਣਾ ਲਓ। ਇਸ ਨੂੰ ਖੁਆਉਣ ਨਾਲ ਬੱਚਾ ਬਿਸਤਰੇ 'ਤੇ ਪਿਸ਼ਾਬ ਕਰਨਾ ਬੰਦ ਕਰ ਦੇਵੇਗਾ।

ਛੁਹਾਰਾ
ਬੱਚੇ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ 2-3 ਛੁਹਾਰੇ ਖੁਆਓ ਅਤੇ ਭੋਜਨ ਵਿਚ ਆਲੂ ਦਾ ਹਲਵਾ ਬਣਾਕੇ ਖੁਆਓ। ਅਜਿਹਾ ਕਰਨ ਨਾਲ ਇਹ ਸਮੱਸਿਆ ਖ਼ਤਮ ਹੋ ਜਾਵੇਗੀ।

ਆਂਵਲਾ
ਇਕ ਗ੍ਰਾਮ ਪਿਸਿਆ ਹੋਇਆ ਆਂਵਲਾ, ਇਕ ਗ੍ਰਾਮ ਪਿਸਿਆ ਹੋਇਆ ਕਾਲ਼ਾ ਜੀਰਾ ਅਤੇ ਦੋ ਗ੍ਰਾਮ ਪੀਸੀ ਹੋਈ ਮਿਸ਼ਰੀ ਮਿਲਾਕੇ ਇਕ ਚੱਮਚ ਚੂਰਨ ਬੱਚੇ ਨੂੰ ਦਿਓ ਅਤੇ ਨਾਲ ਹੀ ਪਾਣੀ ਪਿਲਾਓ। ਬੱਚਾ ਰਾਤ ਨੂੰ ਬਿਸਤਰੇ 'ਤੇ ਪਿਸ਼ਾਬ ਕਰਨਾ ਬੰਦ ਕਰ ਦੇਵੇਗਾ।


author

cherry

Content Editor

Related News