ਇਕ ਅਜਿਹਾ ਸਮੁੰਦਰ ਜਿੱਥੇ ਨਹੀਂ ਡੁੱਬਦਾ ਕੋਈ ਵੀ ਇਨਸਾਨ
Saturday, Jun 20, 2020 - 11:55 AM (IST)
ਮੁੰਬਈ : ਦੁਨੀਆਭਰ ਵਿਚ ਅਜਿਹੇ ਕਈ ਕੁਦਰਤੀ ਅਜੂਬੇ ਮੌਜੂਦ ਹਨ, ਜਿਨ੍ਹਾਂ ਬਾਰੇ ਸ਼ਾਇਦ ਹੀ ਕਿਸੇ ਨੇ ਸੁਣਿਆ ਹੋਵੇ। ਅਜਿਹੇ ਬਹੁਤ ਸਾਰੇ ਅਨੋਖੇ ਅਜੂਬੇ ਸੁੰਦਰਤਾ ਅਤੇ ਆਪਣੀ ਵੱਖਰੀ ਖਾਸੀਅਤ ਕਾਰਨ ਦੁਨੀਆਭਰ 'ਚ ਮਸ਼ਹੂਰ ਹਨ। ਅੱਜ ਅਸੀਂ ਤੁਹਾਨੂੰ ਇਜ਼ਰਾਇਲ ਦੇ ਇਕ ਸਾਗਰ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜੋ ਕਿ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ। ਦਰਅਸਲ ਇਸ ਸਮੁੰਦਰ ਦੀ ਖਾਸੀਅਤ ਇਹ ਹੈ ਕਿ ਇੱਥੇ ਕੋਈ ਵੀ ਡੁੱਬ ਨਹੀਂ ਸਕਦਾ। ਆਓ ਜਾਣਦੇ ਹਾਂ ਇਸ ਦੇ ਬਾਰੇ 'ਚ ਕੁਝ ਗੱਲਾਂ।
ਇਜ਼ਰਾਇਲ 'ਚ ਮੌਜੂਦ ਮ੍ਰਿਤ ਸਾਗਰ ਜਾਂ ਡੈੱਡ ਸੀ ਨੂੰ ਕਿਸੇ ਅਨੋਖੇ ਅਜੂਬੇ ਤੋਂ ਘੱਟ ਨਹੀਂ ਮੰਨਿਆ ਜਾਂਦਾ। ਮ੍ਰਿਤ ਸਾਗਰ ਦੁਨੀਆ ਦਾ ਸਭ ਤੋਂ ਛੋਟਾ ਅਤੇ ਘੱਟ ਥਾਂ 'ਤੇ ਫੈਲਿਆ ਸਮੁੰਦਰ ਹੈ। ਇਹ ਸਮੁੰਦਰ 48 ਮੀਲ ਲੰਬਾ, 15 ਮੀਲ ਚੌੜਾ ਅਤੇ ਧਰਤੀ ਦੀ ਸਤਿਹ ਤੋਂ ਲਗਭਗ 1,375 ਫੁੱਟ ਡੂੰਘਾ ਹੈ। ਮ੍ਰਿਤ ਸਾਗਰ ਸਮੁੰਦਰ ਤਲ ਤੋਂ ਕਰੀਬ 1388 ਫੁੱਟ ਹੇਠਾਂ ਧਰਤੀ ਦੇ ਸਭ ਤੋਂ ਹੇਠਲੀ ਬਿੰਦੀ 'ਤੇ ਹੈ। ਉਂਝ ਤਾਂ ਹਰ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ ਪਰ ਇਸ ਦਾ ਪਾਣੀ ਦੂੱਜੇ ਸਮੁੰਦਰਾਂ ਦੀ ਤੁਲਨਾ ਵਿਚ 33 ਫ਼ੀਸਦੀ ਜ਼ਿਆਦਾ ਖਾਰਾ ਹੈ। ਇਹੀ ਕਾਰਨ ਹੈ ਕਿ ਇਸ ਦਾ ਨਾਮ ਮ੍ਰਿਤ ਸਾਗਰ ਪਿਆ। ਦਰਅਸਲ ਇਸ ਦਾ ਪਾਣੀ ਇੰਨਾ ਜ਼ਿਆਦਾ ਖਾਰਾ ਹੈ ਕਿ ਇਸ ਵਿਚ ਕੋਈ ਜੀਵ ਜ਼ਿਊਂਦਾ ਨਹੀਂ ਰਹਿ ਸਕਦਾ ਪਰ ਇਸ ਵਿਚ ਨਹਾਉਣ ਨਾਲ ਕਈ ਬੀਮਾਰੀਆਂ ਵੀ ਖਤਮ ਹੋ ਜਾਂਦੀਆਂ ਹਨ।
ਇਸ ਸਮੁੰਦਰ 'ਚ ਨਾ ਡੁੱਬਣ ਕਾਰਨ ਇਹ ਲੋਕਾਂ ਦੇ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ। ਇਸ ਵਿਚ ਲੋਕ ਗੋਤੇ ਲਗਾ ਕੇ ਖੂਬ ਮਜ਼ੇ ਲੈਂਦੇ ਹਨ। ਇਸ ਸਮੁੰਦਰ ਵਿਚ ਨਮਕ ਦੇ ਟੇਲਿਆਂ ਨੂੰ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ। ਜਿਸ ਦਾ ਲੋਕ ਖੂਬ ਆਨੰਦ ਲੈਂਦੇ ਹਨ। ਇੱਥੇ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਤੁਸੀਂ ਪਾਣੀ ਵਿਚ ਬੈਠ ਕੇ ਕੋਈ ਵੀ ਕੰਮ ਜਾਂ ਫਿਰ ਖਾ ਵੀ ਸਕਦੇ ਹੋ। ਪਾਣੀ ਵਿਚ ਤੈਰਦੇ ਹੋਏ ਅਖਬਾਰ, ਮੈਗਜ਼ੀਨ ਵੀ ਪੜ੍ਹ ਸਕਦੇ ਹੋ।ਇਸ ਵਿਚ ਪਾਣੀ ਦਾ ਵਹਾਅ ਹੇਠਾਂ ਤੋਂ ਉਪਰ ਵੱਲ ਹੈ। ਇਸ ਕਾਰਨ ਤੁਸੀਂ ਇਸ ਸਮੁੰਦਰ ਵਿਚ ਡੁੱਬ ਨਹੀਂ ਸਕਦੇ। ਇਸ ਪਾਣੀ ਵਿਚ ਤੈਰਾਕੀ ਕਰਨ ਦੇ ਨਾਲ-ਨਾਲ ਲੋਕ ਇੱਥੋਂ ਦੇ ਖੂਬਸੂਰਤ ਨਜ਼ਾਰਿਆਂ ਦਾ ਮਜ਼ਾ ਲੈਣ ਵੀ ਆਉਂਦੇ ਹਨ।
1960 ਦੇ ਦਹਾਕੇ ਤੋਂ ਬਾਅਦ ਇਸ ਜਲਾਸ਼ਯ ਦੇ ਪਾਣੀ ਦਾ ਰਸਤਾ ਬਦਲ ਦਿੱਤਾ ਗਿਆ ਸੀ ਅਤੇ ਨਦੀ 'ਚ ਵੀ ਪਾਈਪਲਾਈਨ ਪਾ ਦਿੱਤੀ ਗਈ। ਇਸ ਦੇ ਰਾਹੀ ਪਾਣੀ ਇਜ਼ਰਾਇਲ ਪੁੱਜਣ ਲੱਗਾ। ਇਸ ਤਰ੍ਹਾਂ ਡੈੱਡ ਸੀ ਲਈ ਪਾਣੀ ਦਾ ਸੋਰਸ ਲਗਭੱਗ ਖ਼ਤਮ ਹੋ ਚੁੱਕਾ ਹੈ। ਇਸ ਦਾ ਪਾਣੀ ਖ਼ਤਮ ਹੋਣ ਦਾ ਇਕ ਵੱਡਾ ਕਾਰਨ ਮਿਨਰਲ ਇੰਡਸਟ੍ਰੀ ਵੀ ਹੈ, ਜੋ ਇਸ ਖੇਤਰ 'ਚ ਜ਼ਿਆਦਾ ਸਰਗਰਮ ਹੈ। ਜੇਕਰ ਇਸ ਨੂੰ ਹੁਣ ਵੀ ਸੁਰੱਖਿਅਤ ਨਾ ਕੀਤਾ ਗਿਆ ਤਾਂ ਇਕ ਦਿਨ ਪੂਰਾ ਸਾਗਰ ਗਾਇਬ ਹੋ ਜਾਵੇਗਾ।