ਗਰਭ ਅਵਸਥਾ ''ਚ ਖਾਓ ਭੁੱਜੇ ਛੋਲੇ, ਫਾਇਦਿਆਂ ਬਾਰੇ ਜਾਣ ਹੋਵੋਗੇ ਹੈਰਾਨ

06/15/2020 12:53:49 PM

ਨਵੀਂ ਦਿੱਲੀ : ਗਰਭ ਅਵਸਥਾ ਵਿਚ ਹਰ ਜਨਾਨੀ ਨੂੰ ਆਪਣਾ ਖਾਸ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਉਸ ਦੀ ਕੁੱਖ ਵਿਚ ਪਲ ਰਹੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ। ਜੇਕਰ ਤੁਸੀਂ ਗਰਭਵਤੀ ਹੋ ਤਾਂ ਤੁਸੀਂ ਆਪਣੀ ਡਾਇਟ 'ਤੇ ਪੂਰਾ ਧਿਆਨ ਦਿਓ। ਅਜਿਹੀਆਂ ਚੀਜ਼ਾਂ ਖਾਓ ਜਿਸ ਨਾਲ ਬੱਚੇ ਦਾ ਭਰਪੂਰ ਵਿਕਾਸ ਹੋਵੇ। ਗਰਭ ਅਵਸਥਾ ਦੌਰਾਨ ਭੁੱਜੇ ਛੋਲੇ ਖਾਣਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਵਿਚ ਪ੍ਰੋਟੀਨ, ਕੈਲਸ਼ੀਅਮ, ਫੋਲੇਟ ਅਤੇ ਵਿਟਾਮਿਨ ਹੁੰਦੇ ਹਨ। ਇਹੀ ਨਹੀਂ ਇਸ ਵਿਚ ਆਇਰਨ ਵੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਕਿ ਗਰਭ ਅਵਸਥਾ ਦੌਰਾਨ ਜਨਾਨੀ ਲਈ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਫਾਇਦੇ...

ਦਮਾ ਤੋਂ ਬਚਾਅ
ਬੱਚਿਆਂ ਨੂੰ ਦਮੇ ਵਰਗੀਆਂ ਬੀਮਾਰੀਆਂ ਨਾ ਹੋਣ ਇਸ ਲਈ ਆਪਣੀ ਡਾਇਟ ਵਿਚ ਭੁੱਜੇ ਛੋਲੇ ਸ਼ਾਮਲ ਕਰੋ, ਕਿਉਂਕਿ ਇਸ ਵਿਚ ਭਰਪੂਰ ਮਾਤਰਾ ਵਿਚ ਫਾਇਬਰ ਪਾਇਆ ਜਾਂਦਾ ਹੈ। 

PunjabKesari

ਦਰਦ ਤੋਂ ਰਾਹਤ
ਗਰਭ ਅਵਸਥਾ ਦੌਰਾਨ ਅਕਸਰ ਜਨਾਨੀਆਂ ਨੂੰ ਸਰੀਰ ਵਿਚ ਦਰਦ ਦੀ ਪਰੇਸ਼ਾਨੀ ਰਹਿੰਦੀ ਹੈ। ਛੌਲਿਆਂ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਅਤੇ ਮਾਂਸਪੇਸ਼ੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਛੌਲਿਆਂ ਦਾ ਸੇਵਨ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ।

PunjabKesari

ਕਬਜ਼ ਤੋਂ ਰਾਹਤ
ਭੁੱਜੇ ਛੋਲੇ ਖਾਣ ਨਾਲ ਤੁਹਾਨੂੰ ਢਿੱਡ ਨਾਲ ਸਬੰਧਤ ਪਰੇਸ਼ਾਨੀਆਂ ਵੀ ਨਹੀਂ ਹੋਣਗੀਆਂ। ਅਕਸਰ ਗਰਭਵਤੀ ਜਨਾਨੀਆਂ ਨੂੰ ਕਬਜ਼ ਦੀ ਪਰੇਸ਼ਾਨੀ ਰਹਿੰਦੀ ਹੈ। ਸਵੇਰੇ ਨਾਸ਼ਤੇ ਵਿਚ ਛੋਲੇ ਖਾਣ ਨਾਲ ਪਾਚਣ ਸ਼ਕਤੀ ਬਿਹਤਰ ਹੋਵੇਗੀ ਅਤੇ ਕਬਜ਼ ਦੀ ਪਰੇਸ਼ਾਨੀ ਵੀ ਨਹੀਂ ਹੋਵੇਗੀ।  

PunjabKesari

ਭਰਪੂਰ ਐਨਰਜੀ
ਪੌਸ਼ਟਿਕ ਤੱਤਾਂ ਨਾਲ ਭਰਪੂਰ ਛੋਲੇ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਗਰਭ ਅਵਸਥਾ ਦੌਰਾਨ ਛੋਲੇ ਖਾਣ ਨਾਲ ਔਰਤਾਂ ਨੂੰ ਤਾਜ਼ਗੀ ਵੀ ਮਹਿਸੂਸ ਹੁੰਦੀ ਹੈ ਜਿਸ ਕਾਰਨ ਸਰੀਰ ਨੂੰ ਆਰਾਮ ਮਿਲਦਾ ਹੈ।

PunjabKesari

ਸ਼ੂਗਰ ਤੋਂ ਬਚਾਅ
ਗਰਭ ਅਵਸਥਾ ਦੌਰਾਨ ਅਕਸਰ ਔਰਤਾਂ ਨੂੰ ਸ਼ੂਗਰ ਦਾ ਖ਼ਤਰਾ ਰਹਿੰਦਾ ਹੈ। ਇਸ ਦੌਰਾਨ ਸ਼ੂਗਰ ਨੂੰ ਕੰਟਰੋਲ ਵਿਚ ਰੱਖਣ ਲਈ ਆਪਣੀ ਡਾਇਟ ਵਿਚ ਭੁੱਜੇ ਛੋਲੇ ਸ਼ਾਮਲ ਕਰੋ। ਇਸ ਵਿਚ ਮੌਜੂਦ ਫਾਇਬਰ ਨਾਲ ਸ਼ੂਗਰ ਤੋਂ ਬਚਾਅ ਰਹਿੰਦਾ ਹੈ।


cherry

Content Editor

Related News