ਹਜ਼ਾਰਾਂ ਗਲਤੀਆਂ ਮੁਆਫ ਕਰਨ ਵਾਲੇ ਮਾਂ-ਬਾਪ ਦੁਬਾਰਾ ਨਹੀਂ ਮਿਲਦੇ...

Wednesday, Aug 05, 2020 - 04:01 PM (IST)

ਹਜ਼ਾਰਾਂ ਗਲਤੀਆਂ ਮੁਆਫ ਕਰਨ ਵਾਲੇ ਮਾਂ-ਬਾਪ ਦੁਬਾਰਾ ਨਹੀਂ ਮਿਲਦੇ...

ਸੰਜੀਵ ਸਿੰਘ ਸੈਣੀ, ਮੁਹਾਲੀ  

ਅਸੀਂ ਸਾਰੇ ਹੀ ਸੰਸਾਰ ਵਿੱਚ ਵਿਚਰਦੇ ਹਨ। ਸਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਮਾਂ ਬਾਪ ਦਾ ਜ਼ਿੰਦਗੀ ਵਿੱਚ ਕੀ ਰੋਲ ਹੁੰਦਾ ਹੈ ।ਕਿਸੇ ਨੇ ਸਹੀ ਹੀ ਕਿਹਾ ਹੈ" ਮਾਵਾਂ ਠੰਢੀਆਂ ਛਾਵਾਂ" । ਜਦੋਂ ਕੋਈ ਬੱਚਾ ਆਪਣੀ ਮੰਜ਼ਿਲ ਨੂੰ ਸਰ ਕਰਦਾ ਹੈ ਤਾਂ ਉਸ ਦੇ ਪਿੱਛੇ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ । ਜਦੋਂ ਬੱਚਾ ਅਜੇ ਕੁਝ ਦਿਨਾਂ ਦਾ ਹੀ ਹੁੰਦਾ ਹੈ ਮਾਂ ਆਪ ਗਿੱਲੇ ਥਾਂ ਵਿੱਚ ਪੈਂਦੀ ਹੈ ਤੇ ਆਪਣੇ ਬੱਚੇ ਨੂੰ ਸੁੱਕੇ ਥਾਂ ਵਿੱਚ ਸੁਆਉਂਦੀ ਹੈ ਕਿ ਕਿਤੇ ਉਸ ਦਾ ਬੱਚਾ ਬੀਮਾਰ ਨਾ ਹੋ ਜਾਵੇ। ਜਦੋਂ ਬੱਚਾ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਮਾਂ ਸ਼ਬਦ ਦਾ ਉਚਾਰਨ ਕਰਦਾ ਹੈ। ਜਦ ਉਹ ਸਕੂਲ ਜਾਣ ਲੱਗ ਜਾਂਦਾ ਹੈ ਅਤੇ ਘਰ ਵਾਪਸ ਆ ਕੇ ਵੀ ਸਭ ਤੋਂ ਪਹਿਲਾ ਮਾਂ ਨੂੰ ਹੀ ਯਾਦ ਕਰਦਾ ਹੈ ਕਿ ਮਾਂ ਤੂੰ ਕਿੱਥੇ ਹੈ?

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਹਰੇਕ ਪਿਤਾ ਦੇ ਅਰਮਾਨ ਹੁੰਦੇ ਹਨ ਕਿ ਉਸ ਦਾ ਬੱਚਾ ਦੁਨੀਆਂ ’ਚ ਉਸ ਤੋਂ ਵੀ ਜ਼ਿਆਦਾ ਲਾਇਕ ਬਣੇ। ਕਿੰਨੀ ਮਿਹਨਤਾਂ ਕਰਕੇ ਤੰਗੀਆਂ ਕੱਟ ਕੇ ਮਾਂ-ਬਾਪ ਆਪਣੇ ਦਿਲ ਦੇ ਟੁਕੜੇ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਦੇ ਹਨ। ਮਾਂ-ਬਾਪ ਦਾ ਇਹੀ ਸੁਪਨਾ ਹੁੰਦਾ ਹੈ ਕਿ ਕੱਲ੍ਹ ਨੂੰ ਸਾਡਾ ਬੱਚਾ ਸਾਡੇ ਤੋਂ ਵੀ ਚਾਰ ਗੁਣਾ ਅੱਗੇ ਵਧੇ ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਬਾਪ ਥੋੜ੍ਹਾ ਸਖਤ ਸੁਭਾਅ ਦਾ ਹੁੰਦਾ ਹੈ। ਮਾਂ ਨੂੰ ਇਹ ਹੁੰਦਾ ਹੈ ਕਿ ਮੈਂ ਆਪਣੇ ਬੱਚੇ ਦੇ ਸਾਰੇ ਲਾਡ ਚਾਅ ਪੂਰੇ ਕਰਾਂ। ਜੇਕਰ ਬੱਚੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਉਹ ਆਪਣੀ ਮਾਂ ਨੂੰ ਹੀ ਦੱਸਦਾ ਹੈ। ਰਾਤ ਨੂੰ ਚਾਹੇ ਜਿੰਨੇ ਮਰਜ਼ੀ ਵਜੇ ਬੱਚਾ ਘਰ ਆਵੇ, ਮਾਂ ਹਮੇਸ਼ਾ ਜਾਗਦੀ ਹੀ ਰਹਿੰਦੀ ਹੈ । ਮਾਂ ਬੱਚੇ ਲਈ ਬਹੁਤ ਅਰਦਾਸਾਂ ਕਰਦੀ ਹੈ। ਜਦੋਂ ਬੱਚਾ ਕਿਸੇ ਮੁਸੀਬਤ ਵਿੱਚ ਹੁੰਦਾ ਹੈ, ਤਾਂ ਮਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਹੈ। ਜੋ ਪਿਆਰ ਮਾਂ-ਬਾਪ ਆਪਣੇ ਬੱਚੇ ਨੂੰ ਕਰ ਸਕਦੇ ਹਨ ਉਹ ਕੋਈ ਵੀ ਨਹੀਂ ਕਰ ਸਕਦਾ ।

ਪੜ੍ਹੋ ਇਹ ਵੀ ਖਬਰ - ਅਗਸਤ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਬਾਰੇ ਜਾਨਣ ਲਈ ਪੜ੍ਹੋ ਇਹ ਖ਼ਬਰ

ਆਮ ਦੇਖਿਆ ਹੈ ਕਿ ਜਦੋਂ ਬੱਚਾ ਇਕੱਲਾ ਹੁੰਦਾ ਹੈ, ਉਸ ਦੇ ਹੱਥ ਵਿੱਚ ਰੋਟੀ ਦਾ ਟੁਕੜਾ ਹੁੰਦਾ ਹੈ ਤਾਂ ਕਾਂ ਵੀ ਖੋਹ ਕੇ ਲੈ ਜਾਂਦੇ ਹਨ। ਪਰ ਅੱਜ ਉਹ ਸਮਾਂ ਨਹੀਂ ਰਿਹਾ ਹੈ। ਅੱਜ ਕੱਲ੍ਹ ਦੇ ਬੱਚੇ ਮਾਂ ਬਾਪ ਦੀ ਕਦਰ ਬਿਲਕੁਲ ਵੀ ਨਹੀਂ ਕਰਦੇ ਹਨ । ਤੰਗ ਆ ਕੇ ਮਾਂ-ਬਾਪ ਬੱਚਿਆਂ ਨੂੰ ਜਾਇਦਾਦ ਵਿੱਚੋਂ ਬੇਦਖਲ ਕਰ ਰਹੇ ਹਨ ।

ਪਿੱਛੇ ਜਿਹੇ ਮਦਰਜ਼-ਡੇਅ, ਫਾਦਰਜ਼-ਡੇਅ ਮਨਾਇਆ ਗਿਆ। ਉਸ ਦਿਨ ਤਾਂ ਇੰਝ ਲੱਗ ਰਿਹਾ ਸੀ ਕਿ ਸਾਰੇ ਹੀ ਬਿਰਧ ਆਸ਼ਰਮ ਖਾਲੀ ਹੋ ਜਾਣੇ ਹਨ, ਜੋ ਫੇਸਬੁੱਕ, ਵਟਸਐਪ ਤੇ ਮਾਂ ਬਾਪ ਨਾਲ ਇੰਨੀਆਂ ਸੋਹਣੀਆਂ ਸੋਹਣੀਆਂ ਕੇਕ ਕੱਟਦੇ ਹੋਇਆਂ ਦੀ ਤਸਵੀਰਾਂ ਪਾਈਆਂ ਗਈਆਂ। ਜ਼ਰਾ ਵਿਚਾਰ ਕਰਨ ਵਾਲੀ ਗੱਲ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟਸ ਤੇ ਮਾਂ ਬਾਪ ਦੀਆਂ ਤਸਵੀਰਾਂ ਖਿੱਚ ਕੇ ਪਾਉਣ ਨਾਲ ਜ਼ਿਆਦਾ ਪਿਆਰ ਅੱਪੜਦਾ ਹੈ । ਸੋ ਜਿਉਂਦੇ ਜੀ ਮਾਂ ਬਾਪ ਦੀ ਕਦਰ ਕਰੋ। ਉਨ੍ਹਾਂ ਕੋਲ ਸਮਾਂ ਗੁਜ਼ਾਰੋ। ਮਾਂ ਬਾਪ ਦੀ ਪੈਨਸ਼ਨ ਨਾਲ ਪਿਆਰ ਨਾ ਕਰੋ। ਮਾਂ ਬਾਪ ਦੀ ਗੱਲ ਨੂੰ ਮੰਨੋ ।

ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ

ਘਰ ਵਿੱਚ ਉਨ੍ਹਾਂ ਨੂੰ ਨਾਲ ਬਿਠਾ ਕੇ ਡਾਈਨਿੰਗ ਟੇਬਲ ਤੇ ਖਾਣਾ ਖਾਓ। ਜੇ ਆਪ ਘੁੰਮਣ ਦਾ ਸ਼ੌਕ ਰੱਖਦੇ ਹੋ ਤਾਂ ਮਾਂ -ਬਾਪ ਨੂੰ ਵੀ ਆਪਣੇ ਨਾਲ ਲੈ ਕੇ ਜਾਓ। ਉਨ੍ਹਾਂ ਦਾ ਵੀ ਮਨ ਕਰਦਾ ਹੈ ਕਿ ਉਨ੍ਹਾਂ ਦੀ ਔਲਾਦ ਉਨ੍ਹਾਂ ਨਾਲ ਸਮਾਂ ਗੁਜ਼ਾਰੇ। ਮਾਂ ਬਾਪ ਘਰ ਦੇ ਜਿੰਦਰੇ ਹੁੰਦੇ ਹਨ। ਸੋ ਕਸਮ ਖਾਈਏ ਕਿ ਸਾਡੇ ਕਰਕੇ ਕਦੇ ਵੀ ਮਾਂ ਬਾਪ ਦੀ ਅੱਖ ਵਿੱਚ ਹੰਝੂ ਨਾ ਆਵੇ।


author

rajwinder kaur

Content Editor

Related News