ਜਾਣੋ, ਵਿਆਹੇ ਜਾਂ ਕੁਆਰੇ ਲੋਕਾਂ ''ਚੋਂ ਕੋਣ ਰਹਿੰਦੇ ਹਨ ਜ਼ਿਆਦਾ ਖੁਸ਼

Tuesday, May 09, 2017 - 01:06 PM (IST)

 ਜਾਣੋ, ਵਿਆਹੇ ਜਾਂ ਕੁਆਰੇ ਲੋਕਾਂ ''ਚੋਂ ਕੋਣ ਰਹਿੰਦੇ ਹਨ ਜ਼ਿਆਦਾ ਖੁਸ਼
ਜਲੰਧਰ— ਵਿਆਹੇ ਲੋਕਾਂ ''ਤੇ ਬਨਣ ਵਾਲੇ ਚੁਟਕੁਲੇ ਤਾਂ ਹਰ ਕਿਸੇ ਨੇ ਪੜ੍ਹੇ ਜਾਂ ਸੁਣੇ ਜ਼ਰੂਰ ਹੋਣਗੇ ਅਤੇ ਇਨ੍ਹਾਂ ਦਾ ਮਜ਼ਾ ਵੀ ਲਿਆ ਹੋਵੇਗਾ। ਵਿਆਹ ਪਿੱਛੋਂ ਲੋਕ ਅਕਸਰ ਕਹਿੰਦੇ ਹਨ ਕਿ ਕੁਆਰੇ ਰਹਿਣ ''ਚ ਜੋ ਮਜ਼ਾ ਹੈ ਉਹ ਵਿਆਹ ਪਿੱਛੋਂ ਕਿੱਥੇ ਪਰ ਇਸ ਗੱਲ ਨੂੰ ਇਕ ਅਧਿਐਨ ਨੇ ਸਹੀ ਸਾਬਤ ਕੀਤਾ ਹੈ।
ਹਾਲ ''ਚ ਹੀ ਹੋਏ ਅਧਿਐਨ ਨੇ ਦੱਸਿਆ ਹੈ ਕਿ ਕੁਆਰੇ ਲੋਕ, ਵਿਆਹੇ ਲੋਕਾਂ ਦੀ ਤੁਲਨਾ ''ਚ ਜ਼ਿਆਦਾ ਖੁਸ਼ ਰਹਿੰਦੇ ਹਨ ਅਤੇ ਜਿਉਂਦੇ ਵੀ ਜ਼ਿਆਦਾ ਹਨ। ਅਜਿਹਾ ਹੋਣ ਦੇ ਇਹ ਕਾਰਨ ਹੋ ਸਕਦੇ ਹਨ।
1. ਬਿਹਤਰ ਸੋਸ਼ਲ ਲਾਈਫ
ਸਿੰਗਲਸ ਦੀ ਜਿੰਦਗੀ ਜ਼ਿਆਦਾ ਬਿਹਤਰ ਹੁੰਦੀ ਹੈ ਅਤੇ ਉਨ੍ਹਾਂ ਦੀ ਸੋਸ਼ਲ ਲਾਈਫ ਵੀ ਚੰਗੀ ਹੁੰਦੀ ਹੈ। ਸਿੰਗਲ ਲੋਕਾਂ ਦੇ ਦੋਸਤ ਜ਼ਿਆਦਾ ਹੁੰਦੇ ਹਨ ਅਤੇ ਉਹ ਸੋਸ਼ਲ ਜਿੰਦਗੀ ''ਚ ਕਿਰਿਆਸ਼ੀਲ ਰਹਿੰਦੇ ਹਨ।
2. ਜ਼ਿਆਦਾ ਧਨ
ਸਿੰਗਲ ਲੋਕਾਂ ਕੋਲ ਵਿਆਹੇ ਲੋਕਾਂ ਦੇ ਮੁਕਾਬਲੇ ਜ਼ਿਆਦਾ ਪੈਸੇ ਹੁੰਦੇ ਹਨ ਅਤੇ ਉਹ ਕੈਰੀਅਰ ''ਚ ਵੀ ਜ਼ਿਆਦਾ ਬ੍ਰਾਈਟ ਹੁੰਦੇ ਹਨ। ਇਸ ਦੇ ਨਾਲ ਹੀ ਕੁਆਰੇ ਲੋਕ ਆਪਣੇ ਉੱਤੇ ਜ਼ਿਆਦਾ ਖਰਚ ਕਰਦੇ ਹਨ।
3. ਖੁਦ ਲਈ ਜ਼ਿਆਦਾ ਸਮਾਂ
ਸਿੰਗਲਸ ਕੋਲ ਖੁਦ ਲਈ ਜ਼ਿਆਦਾ ਸਮਾਂ ਹੁੰਦਾ ਹੈ ਜਦਕਿ ਵਿਆਹੇ ਲੋਕਾਂ ਦੀ ਜਿੰਦਗੀ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ''ਚ ਨਿਕਲ ਜਾਂਦੀ ਹੈ ਅਤੇ ਉਹ ਖੁਦ ਨੂੰ ਸਮਾਂ ਵੀ ਨਹੀਂ ਦੇ ਪਾਉਂਦੇ।
4. ਅਸਲੀ ਰਿਸ਼ਤੇ
ਸਿੰਗਲ ਲੋਕ ਜਿਨ੍ਹਾਂ ਨਾਲ ਵੀ ਜੁੜਦੇ ਹਨ ਦਿਲ ਨਾਲ ਜੁੜਦੇ ਹਨ। ਉਨ੍ਹਾਂ ਦੀ ਦੋਸਤੀ ''ਚ ਸਵਾਰਥ ਦੀ ਭਾਵਨਾ ਨਹੀਂ ਹੁੰਦੀ। ਇਸ ਦੇ ਨਾਲ ਹੀ ਉਨ੍ਹਾਂ ਦੀ ਦਿਲਚਸਪੀ ਅਤੇ ਰੁਝਾਨ ਵੀ ਨਵੀਨ ਹੁੰਦਾ ਹੈ ਅਜਿਹਾ ਉਨ੍ਹਾਂ ''ਤੇ ਕਿਸੇ ਤਰ੍ਹਾਂ ਦਾ ਦਬਾਅ ਜਾਂ ਜ਼ਿੰਮੇਂਵਾਰੀ ਨਾ ਹੋਣ ਕਾਰਨ ਹੋ ਸਕਦਾ ਹੈ।

Related News