ਸਰਦੀਆ ''ਚ ਆਪਣੀ ਚਮੜੀ ਨੂੰ ਇਸ ਤਰ੍ਹਾਂ ਰੱਖੋ ਜਵਾਨ

Sunday, Jan 01, 2017 - 01:32 PM (IST)

 ਸਰਦੀਆ ''ਚ ਆਪਣੀ ਚਮੜੀ ਨੂੰ ਇਸ ਤਰ੍ਹਾਂ ਰੱਖੋ ਜਵਾਨ

ਜਲੰਧਰ— ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ''ਚ ਆਪਣੇ ਲਈ ਸਮਾਂ ਕੱਢਣਾ ਮੁਸ਼ਕਿਲ ਹੁੰਦਾ ਹੈ ਉੱਥੇ ਹੀ ਸਰਦੀਆ ਦੇ ਮੌਸਮ ''ਚ ਚਮੜੀ ਨਾਲ ਸੰਬੰਧਿਤ ਬਹੁਤ ਸਾਰੀਆ ਸਮੱਸਿਆਵਾ ਪੈਂਦਾ ਹੋ ਜਾਦੀਆਂ। ਚਮੜੀ ''ਤੇ ਉਮਰ ਦਾ ਆਸਰ ਵੀ ਦੁਗਣੀ ਗਤੀ ਨਾਲ ਹੋਣ ਲੱਗਦਾ ਹੈ। ਇਸ ਲਈ ਸਾਡੇ ਸਾਰਿਆਂ ਦੇ ਮਨ ''ਚ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਇਸ ਮੌਸਮ ''ਚ ਕਿਸ ਤਰ੍ਹਾਂ ਰੱਖੀਏ ਆਪਣੀ ਚਮੜੀ ਦਾ ਧਿਆਨ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਨੁਸਕੇ ਜਿਨ੍ਹਾਂ ਨਾਲ ਚਮੜੀ ਨੂੰ ਸਰੱਖਿਅਤ ਰੱਖਿਆ ਜਾ ਸਕਦਾ ਹੈ।
1. ਨਹਾਉਣ ਦੇ ਲਈ ਕਦੀ ਵੀ ਬਹੁਤ ਜ਼ਿਆਦਾ ਗਰਮ ਪਾਣੀ ਦੀ ਵਰਤੋਂ ਨਾ ਕਰੋ ਇਸ ਨਾਲ ਚਮੜੀ ਰੁੱਖੀ ਹੋ ਜਾਂਦੀ ਹੈ ਅਤੇ ਉਮਰ ਦਾ ਅਸਰ ਜ਼ਿਆਦਾ ਤੇਜੀ ਨਾਲ ਹੁੰਦਾ ਹੈ।
2. ਇਨ੍ਹਾਂ ਦਿਨਾਂ ''ਚ ਲੋਕ ਕਮਰੇ ''ਚ ਹੀਟਰ ਅਤੇ ਡਾਇਅਰ ਦੀ ਵਰਤੋਂ ਜ਼ਿਆਦਾ ਨਾ ਕਰਨ ਇਸ ਨਾਲ ਵੀ ਚਮੜੀ ਰੁੱਖੀ ਹੁੰਦੀ ਹੈ।
3. ਸਰਦੀਆ ''ਚ ਮਾਇਸਚਰਾਇਜ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਆਪਣੀ ਚਮੜੀ ਨੂੰ ਚੰਗੀ ਤਰ੍ਹਾਂ ਨਾਲ ਮਾਇਸਚਰਾਇਜ  ਕਰੋ। ਇਸ ਨਾਲ ਤੁਹਾਡੀ ਚਮੜੀ ਨਰਮ ਹੋ ਜਾਵੇਗੀ।
4. ਇਨ੍ਹਾਂ ਦਿਨਾਂ ''ਚ ਬਾਹਰ ਜਾਂਦੇ ਸਮੇਂ ਪੂਰੀ ਤਰ੍ਹਾਂ ਢੱਕੇ ਹੋਏ ਕੱਪੜੇ ਪਾਓ ਇਸ ਨਾਲ ਤੁਸੀਂ ਠੰਡ ਤੋਂ ਤਾਂ ਬੱਚੋਗੇ ਹੀ ਨਾਲ ਹੀ ਠੰਡੀਆਂ ਹਵਾਵਾਂ ਵੀ ਚਮੜੀ ਨੂੰ ਰੁੱਖਾਂ ਕਰ ਦਿੰਦੀਆ ਹਨ ਇਸ ਨਾਲ ਤੁਹਾਡੀ ਚਮੜੀ ਸੁਰੱਖਿਅਤ ਹੋਵੇਗੀ।
5. ਆਪਣੇ ਖਾਣ-ਪੀਣ ਦਾ ਪੂਰਾ ਧਿਆਨ ਰੱਖੋ ਸਹੀ ਮਾਤਰਾ ''ਚ ਪਾਣੀ ਪੀਓ ਅਤੇ ਆਪਣੇ ਭੋਜਨ ''ਚ ਓਮੇਗਾ 3 ਚਰਬੀਦਾਰ ਐਸਿਡ ਅਤੇ ਵਿਟਾਮਿਨ ਸੀ ਨੂੰ ਵੀ ਭੋਜਨ ''ਚ ਸ਼ਾਮਿਲ ਕਰੋ ਇਹ ਪਦਾਰਥ ਤੁਹਾਡੀ ਚਮੜੀ ਨੂੰ ਸੁੰਦਰ ਬਣਾਉਣ ''ਚ ਸਹਾਇਕ ਹੁੰਦੇ ਹਨ।


Related News