ਆਰਥਿਕ ਪ੍ਰੇਸ਼ਾਨੀਆਂ ਤੋਂ ਬਚਣ ਲਈ ਬਾਥਰੂਮ ਸੰਬੰਧੀ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

05/12/2018 2:40:16 PM

ਨਵੀਂ ਦਿੱਲੀ— ਵਾਸਤੂ ਮੁਤਾਬਕ, ਬੈਡਰੂਮ, ਡ੍ਰਾਇੰਗ ਰੂਮ ਦੇ ਨਾਲ-ਨਾਲ ਬਾਥਰੂਮ ਵੀ ਕਾਫੀ ਮਹੱਤਵ ਰੱਖਦਾ ਹੈ। ਬਾਥਰੂਮ ਨਾਲ ਜੁੜੇ ਵਾਸਤੂ ਦੋਸ਼ ਦਾ ਗਲਤ ਅਸਰ ਘਰ ਦੇ ਨਾਲ-ਨਾਲ ਪਰਿਵਾਰ ਦੀ ਸਿਹਤ 'ਤੇ ਵੀ ਪ੍ਰਭਾਵ ਪਾਉਂਦਾ ਹੈ। ਇਸ ਤੋਂ ਇਲਾਵਾ ਇਹ ਆਰਥਿਕ ਪ੍ਰੇਸ਼ਾਨੀ ਦਾ ਕਾਰਨ ਵੀ ਬਣਦਾ ਹੈ। ਇਸ ਲਈ ਘਰ ਦੇ ਬਾਕੀ ਹਿੱਸਿਆਂ ਦੇ ਨਾਲ ਬਾਥਰੂਮ ਦੇ ਵਾਸਤੂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਆਓ ਜਾਣਦੇ ਹਾਂ ਬਾਥਰੂਮ ਨਾਲ ਜੁੜੇ ਵਾਸਤੂ ਟਿਪਸ ਅਤੇ ਉਨ੍ਹਾਂ ਨੂੰ ਦੂਰ ਕਰਨ ਦੇ ਤਰੀਕੇ।
ਬਾਥਰੂਮ ਨਾਲ ਜੁੜੇ ਵਾਸਤੂ ਟਿਪਸ
1.
ਬਾਥਰੂਮ ਹਮੇਸ਼ਾ ਘਰ ਦੀ ਉੱਤਰ-ਪੱਛਮ ਦਿਸ਼ਾ 'ਚ ਬਣਾਉਣਾ ਚਾਹੀਦਾ ਹੈ। ਜੇ ਤੁਹਾਡਾ ਬਾਥਰੂਮ ਇਸ ਦਿਸ਼ਾ 'ਚ ਨਹੀਂ ਹੈ ਤਾਂ ਨਲ ਅਤੇ ਸ਼ਾਵਰ ਨੂੰ ਉੱਤਰ ਦਿਸ਼ਾ 'ਚ ਲਗਵਾਓ। ਇਸ ਨਾਲ ਘਰ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਜਾਂ ਆਰਥਿਕ ਹਾਨੀ ਨਹੀਂ ਹੁੰਦੀ।
2. ਬਾਥਰੂਮ 'ਚ ਪਾਣੀ ਦਾ ਨਿਕਾਸ ਉੱਤਰ ਜਾਂ ਪੂਰਵ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਜੇ ਦੱਖਣ ਦਿਸ਼ਾ ਵੱਲ ਨਿਕਾਸ ਹੋਵੇਗਾ ਤਾਂ ਘਰ 'ਚ ਆਰਥਿਕ ਪ੍ਰੇਸ਼ਾਨੀ ਅਤੇ ਕਲੇਸ਼ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਪਰਿਵਾਰ ਦੀ ਸਿਹਤ 'ਤੇ ਵੀ ਅਸਰ ਪੈਂਦਾ ਹੈ।
3. ਬਾਥਰੂਮ 'ਚ ਲੱਗੇ ਸ਼ੀਸ਼ੇ ਦਾ ਮੂੰਹ ਦਰਵਾਜ਼ੇ ਵੱਲ ਹੋਣਾ ਚਾਹੀਦਾ ਹੈ। ਇਸ ਨਾਲ ਘਰ 'ਚ ਨੈਗੇਟਿਵ ਐਨਰਜੀ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆਉਂਦੀਆਂ ਹਨ। ਨੈਗੇਟਿਵ ਐਨਰਜੀ ਨੂੰ ਦੂਰ ਕਰਨ ਲਈ ਬਾਥਰੂਮ ਦੇ ਦਰਵਾਜ਼ੇ 'ਤੇ ਕ੍ਰਿਸਟਲ ਬਾਲ ਲਟਕਾ ਸਕਦੇ ਹੋ।
4. ਬਾਥਰੂਮ 'ਚ ਬਿਜਲੀ ਦੇ ਉਪਕਰਣ ਹਮੇਸ਼ਾ ਦੱਖਣ-ਪੂਰਬ ਦਿਸ਼ਾ 'ਚ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬਾਥਰੂਮ 'ਚ ਬਾਲਟੀ ਜਾਂ ਟਬ ਨੂੰ ਖਾਲੀ ਨਾ ਰੱਖੋ ਇਸ ਨਾਲ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ।
5. ਜੇ ਤੁਹਾਡੇ ਬਾਥਰੂਮ ਦੇ ਨਲ ਟਪਕਦੇ ਹਨ ਤਾਂ ਉਸ ਨੂੰ ਤੁਰੰਤ ਠੀਕ ਕਰਵਾਓ। ਇਸ ਨਾਲ ਹੀ ਸਮੇਂ-ਸਮੇਂ 'ਤੇ ਪਾਣੀ ਦੀਆਂ ਟੰਕੀਆਂ ਦੀ ਸਾਫ-ਸਫਾਈ ਵੀ ਜ਼ਰੂਰ ਕਰਵਾਉਂਦੇ ਰਹੋ। ਇਸ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਕਦੇ ਵੀ ਆਰਥਿਕ ਪ੍ਰੇਸ਼ਾਨੀ ਨਹੀਂ ਹੋਵੇਗੀ।
6. ਬਾਥਰੂਮ 'ਚ ਇਕ ਵੱਡੀ ਖਿੜਕੀ ਜਾਂ ਰੋਸ਼ਨਦਾਨ ਜ਼ਰੂਰ ਬਣਵਾਓ। ਤੇਲ, ਸਾਬਣ, ਸ਼ੈਂਪੂ, ਬਰੱਸ਼ ਲਈ ਅਲਮਾਰੀ ਬਾਥਰੂਮ ਦੀ ਦੱਖਣ ਜਾਂ ਪੱਛਮ ਦਿਸ਼ਾ 'ਚ ਹੀ ਰੱਖੋ। ਇਸ ਤੋਂ ਇਲਾਵਾ ਬਾਥਰੂਮ 'ਚ ਸਫੈਦ ਜਾਂ ਕੋਈ ਹੋਰ ਹਲਕਾ ਰੰਗ ਕਰਵਾਉਣ ਨਾਲ ਘਰ 'ਚ ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ।
7. ਘਰ ਦੇ ਬੈੱਡਰੂਮ ਅਤੇ ਬਾਥਰੂਮ ਨੂੰ ਵੱਖ-ਵੱਖ ਬਣਵਾਓ। ਇਸ ਤੋਂ ਇਲਾਵਾ ਰਸੋਈ ਤੋਂ ਵੀ ਦੂਰੀ ਬਣਾਓ। ਬਾਥਰੂਮ ਨੂੰ ਕਿਚਨ ਜਾਂ ਬੈੱਡਰੂਮ ਦੇ ਨਾਲ ਬਣਵਾਉਣ ਨਾਲ ਘਰ 'ਚ ਹੈਲਥ ਸੰਬੰਧੀ ਸਮੱਸਿਆ ਹੋ ਸਕਦੀ ਹੈ।


Related News