ਬੱਚੇ ਨੂੰ ਨਵਾਉਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Wednesday, Feb 08, 2017 - 01:59 PM (IST)

 ਬੱਚੇ ਨੂੰ ਨਵਾਉਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਜਲੰਧਰ— ਬੱਚੇ ਦੇ ਪਾਲਣ-ਪੋਸ਼ਣ ਤੋਂ ਲੈ ਕੇ ਉਸ ਦੀ ਸਫਾਈ ਤੱਕ ਪੂਰਾ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਨਾ ਹੋਵੇ। ਛੋਟਾ ਬੱਚਾ ਬਹੁਤ ਕੋਮਲ ਅਤੇ ਸੰਵੇਦਨਸ਼ੀਲ ਹੁੰਦਾ ਹੈ। ਬੱਚੇ ਨੂੰ ਨਹਾਉਦੇ ਸਮੇਂ ਕਾਫੀ ਸਾਵਧਾਨੀ ਵਰਤਣ ਦੀ ਜ਼ਰੂਰ ਹੁੰਦੀ ਹੈ। ਤਹਾਡੀ ਛੋਟੀ ਜਿਹੀ ਲਾਪਰਵਾਹੀ ਉਸ ਦੇ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਆਓ ਜਾਣਦੇ ਹਾਂ ਬੱਚੇ ਨੂੰ ਨਵਾਉਣ ਦੇ ਤਰੀਕਿਆਂ ਬਾਰੇ।
1. ਨਵਾਉਣ ਤੋਂ ਪਹਿਲਾਂ ਬੱਚੇ ਦੇ ਸਰੀਰ ਦੀ ਤੇਲ ਨਾਲ ਮਾਲਿਸ਼ ਜ਼ਰੂਰ ਕਰੋ। ਮਾਲਿਸ਼ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਹਾਡੇ ਹੱਥ ਬੱਚੇ ਦੇ ਸਰੀਰ ''ਤੇ ਕੋਮਲਤਾ ਨਾਲ ਚੱਲਣ ਤਾਂ ਕਿ ਬੱਚੇ ਦੇ ਕੋਮਲ ਅੰਗਾ ਨੂੰ ਕੋਈ ਨੁਕਸਾਨ ਨਾ ਹੋ ਸਕੇ।
2. ਬੱਚੇ ਨੂੰ ਨਵਾਉਣ ਸਮੇਂ ਤੁਹਾਡੀ ਇਹ ਹੀ ਕੋਸ਼ਿਸ਼ ਹੋਣੀ ਚਾਹੀਦੀ ਕਿ ਉਹ ਪਾਣੀ ਤੋਂ ਡਰਨ ਦੀ ਵਜਾਏ ਅਨੰਦ ਮਾਣੇ।
3. ਬੱਚੇ ਨੂੰ ਨਵਾਉਣ ਤੋਂ ਪਹਿਲਾਂ ਜਿਸ-ਜਿਸ ਸਮਾਨ ਦੀ ਜ਼ਰੂਰਤ ਹੈ ਉਸ ਨੂੰ ਆਪਣੇ ਕੋਲ ਰੱਖੋ ਤਾਂ ਕਿ ਬਾਅਦ ''ਚ ਉੱਠ ਕੇ ਨਾ ਜਾਣਾ ਪਵੇ।
4. ਬੱਚੇ ਨੂੰ ਨਵਾਉਣ ਸਮੇਂ ਕੋਮਲ ਤੋਲੀਏ ਦਾ ਇਸਤੇਮਾਲ ਕਰੋ। 
5. ਬੱਚੇ ਨੂੰ ਨਵਾਉਣ ਸਮੇਂ ਉਸੇ ਸਾਬਣ ਦਾ ਇਸਤੇਮਾਲ ਕਰੋ ਜੋ ਸਿਰਫ ਬੱਚਿਆਂ ਲਈ ਬਣਾਏ ਗਏ ਹਨ।
ਜ਼ਰੂਰੀ ਗੱਲ
ਬੱਚੇ ਨੂੰ ਨਾ ਤਾਂ ਦੁੱਧ ਪਿਲਾਉਣ ਤੋਂ ਇਕਦਮ ਬਾਅਦ ਨਵਾਓ ਨਾ ਹੀ ਜਦੋਂ ਉਹ ਭੁੱਖਾ ਹੋਵੇ ਜਾਂ ਰੋ ਰਿਹਾ ਹੋਵੇ।


Related News