ਕਸ਼ਮੀਰੀ ਐਂਬ੍ਰਾਇਡਰੀ ਵਾਲੇ ‘ਸੂਟ ਸੈੱਟ’ ਬਣੇ ਸਰਦੀਆਂ ਦੀ ਪਹਿਲੀ ਪਸੰਦ
Thursday, Jan 15, 2026 - 11:21 AM (IST)
ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫ਼ੈਸ਼ਨ ’ਚ ਗਰਮਾਹਟ ਅਤੇ ਸ਼ਾਨਦਾਰ ਲੁਕ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ। ਅਜਿਹੇ ’ਚ ਕਸ਼ਮੀਰੀ ਐਂਬ੍ਰਾਇਡਰੀ ਵਾਲੇ ਸੂਟ ਸੈੱਟ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਸਰਦੀਆਂ ’ਚ ਵੀ ਇਹ ਸੂਟ ਨਾ ਸਿਰਫ ਸਟਾਈਲਿਸ਼ ਹੁੰਦੇ ਹਨ, ਸਗੋਂ ਠੰਢ ਤੋਂ ਰਾਹਤ ਦਿੰਦੇ ਹਨ। ਕਸ਼ਮੀਰੀ ਕਢਾਈ ਦੀ ਖਾਸੀਅਤ ਹੀ ਇਸ ਨੂੰ ਪੂਰੇ ਦੇਸ਼ ’ਚ ਇੰਨਾ ਲੋਕਪ੍ਰਿਯ ਬਣਾਉਂਦੀ ਹੈ ਕਿ ਹਰ ਉਮਰ ਦੀ ਔਰਤਾਂ ਇਨ੍ਹਾਂ ਨੂੰ ਤਰਜੀਹ ਦਿੰਦੀਆਂ ਹਨ।
ਕਸ਼ਮੀਰੀ ਐਂਬ੍ਰਾਇਡਰੀ, ਜਿਸ ਨੂੰ ਆਰੀ ਵਰਕ ਵੀ ਕਿਹਾ ਜਾਂਦਾ ਹੈ, ਹੱਥ ਨਾਲ ਕੀਤੀ ਜਾਣ ਵਾਲੀ ਬਾਰੀਕ ਅਤੇ ਰੰਗ-ਬਿਰੰਗੀ ਕਢਾਈ ਹੁੰਦੀ ਹੈ। ਇਸ ’ਚ ਮਲਟੀਕਲਰ ਧਾਗਿਆਂ, ਮੋਤੀਆਂ, ਸੀਕਵੈਂਸ ਅਤੇ ਆਰੀ ਦੀ ਵਰਤੋਂ ਕਰ ਕੇ ਫੁੱਲਾਂ, ਪੱਤੀਆਂ, ਵੇਲਾਂ ਅਤੇ ਰਵਾਇਤੀ ਡਿਜ਼ਾਈਨਾਂ ਨੂੰ ਬੁਣਿਆ ਜਾਂਦਾ ਹੈ।
ਇਹ ਕਢਾਈ ਸੂਟ ’ਤੇ ਚਾਰ ਚੰਨ ਲਾ ਦਿੰਦੀ ਹੈ ਅਤੇ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਕਲਾਸੀ ਅਤੇ ਰਾਇਲ ਲੁਕ ਦਿੰਦੀ ਹੈ। ਸਰਦੀਆਂ ’ਚ ਔਰਤਾਂ ਮੋਟੇ ਫੈਬਰਿਕ ਜਿਵੇਂ ਵੂਲਨ, ਵੈਲਵੇਟ, ਪਸ਼ਮੀਨਾ ਜਾਂ ਹੈਵੀ ਕਾਟਨ ’ਚ ਬਣੇ ਸੂਟ ਚੁਣਦੀਆਂ ਹਨ, ਜਿਨ੍ਹਾਂ ’ਤੇ ਇਹ ਐਂਬ੍ਰਾਇਡਰੀ ਕੀਤੀ ਜਾਂਦੀ ਹੈ। ਇਹ ਸੂਟ ਨਾ ਸਿਰਫ ਗਰਮਾਹਟ ਦਿੰਦੇ ਹਨ, ਸਗੋਂ ਸਟਾਈਲ ’ਚ ਵੀ ਕਿਸੇ ਤੋਂ ਘੱਟ ਨਹੀਂ ਹੁੰਦੇ।
ਇਨ੍ਹਾਂ ਸੂਟ ਸੈੱਟਾਂ ਦੀ ਵੈਰਾਇਟੀ ਵੇਖਦਿਆਂ ਹੀ ਬਣਦੀ ਹੈ। ਪਲਾਜ਼ੋ ਸੂਟ ਸੈੱਟ, ਸਲਵਾਰ ਸੂਟ, ਪੰਤ-ਸੂਟ, ਅਨਾਰਕਲੀ ਸਟਾਈਲ ਜਾਂ ਪਟਿਆਲਾ ਸੂਟ ਹਰ ਤਰ੍ਹਾਂ ਦੇ ਡਿਜ਼ਾਈਨ ਉਪਲੱਬਧ ਹਨ। ਔਰਤਾਂ ਇਨ੍ਹਾਂ ਨੂੰ ਕੈਜ਼ੂਅਲ ਸ਼ਾਪਿੰਗ, ਆਊਟਿੰਗ ਤੋਂ ਲੈ ਕੇ ਖਾਸ ਮੌਕਿਆਂ ਜਿਵੇਂ ਵਿਆਹ, ਪਾਰਟੀ, ਸੰਗੀਤ, ਮੰਗਣੀ ਅਤੇ ਮਹਿੰਦੀ ਸਮਾਰੋਹ ’ਚ ਵੀ ਪਹਿਨਣਾ ਪਸੰਦ ਕਰਦੀਆਂ ਹਨ।
ਇਹ ਸੂਟ ਇੰਨੇ ਕੰਫਰਟੇਬਲ ਹੁੰਦੇ ਹਨ ਕਿ ਲੰਮੇਂ ਸਮੇਂ ਤੱਕ ਪਹਿਨਣ ’ਚ ਕੋਈ ਮੁਸ਼ਕਿਲ ਨਹੀਂ ਹੁੰਦੀ। ਬਹੁਤ ਜ਼ਿਆਦਾ ਠੰਢ ਪੈਣ ’ਤੇ ਇਨ੍ਹਾਂ ਨੂੰ ਥਰਮਲ ਇਨਰ ਦੇ ਨਾਲ ਪਹਿਨਿਆ ਜਾ ਸਕਦਾ ਹੈ, ਜਿਸ ਨਾਲ ਗਰਮੀ ਬਣੀ ਰਹਿੰਦੀ ਹੈ ਅਤੇ ਕਢਾਈ ਦੀ ਸ਼ੋਭਾ ਵੀ ਬਰਕਰਾਰ ਰਹਿੰਦੀ ਹੈ।
ਕਲਰ ਆਪਸ਼ਨਜ਼ ਦੀ ਗੱਲ ਕਰੀਏ ਤਾਂ ਇਨ੍ਹਾਂ ਸੂਟਾਂ ’ਚ ਰੰਗਾਂ ਦੀ ਭਰਮਾਰ ਹੈ। ਡਾਰਕ ਸ਼ੇਡਸ ਜਿਵੇਂ ਰੈੱਡ, ਮੈਰੂਨ, ਗ੍ਰੀਨ, ਬਲਿਊ, ਬਲੈਕ, ਯੈਲੋ ਅਤੇ ਪਿੰਕ ਬੇਹੱਦ ਪਾਪੁਲਰ ਹਨ। ਉੱਥੇ ਹੀ, ਲਾਈਟ ਸ਼ੇਡਸ ’ਚ ਵ੍ਹਾਈਟ, ਕ੍ਰੀਮ, ਪੀਚ ਅਤੇ ਲਾਈਟ ਬਲਿਊ ਵਰਗੇ ਰੰਗ ਵੀ ਖੂਬ ਚੱਲ ਰਹੇ ਹਨ। ਐਂਬ੍ਰਾਇਡਰੀ ਜ਼ਿਆਦਾਤਰ ਕੰਟਰਾਸਟ ਕਲਰ ’ਚ ਕੀਤੀ ਜਾਂਦੀ ਹੈ, ਜਿਵੇਂ ਵ੍ਹਾਈਟ ਸੂਟ ’ਤੇ ਰੈੱਡ-ਬਲੈਕ-ਬਲਿਊ ਕਢਾਈ ਜਾਂ ਗ੍ਰੀਨ ਸੂਟ ’ਤੇ ਪਿੰਕ-ਯੈਲੋ-ਮਲਟੀਕਲਰ ਵਰਕ। ਇਹ ਕੰਟਰਾਸਟ ਡਿਜ਼ਾਈਨ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ।
ਸਰਦੀਆਂ ’ਚ ਇਨ੍ਹਾਂ ਸੂਟਾਂ ਦੇ ਨਾਲ ਅਸੈਸਰੀਜ਼ ਦੀ ਚੋਣ ਵੀ ਖਾਸ ਹੁੰਦੀ ਹੈ। ਜ਼ਿਆਦਾ ਠੰਢ ’ਚ ਔਰਤਾਂ ਟੋਪੀ, ਸਟਾਲ, ਸ਼ਾਲ ਜਾਂ ਗਲੱਵਜ਼ ਦਾ ਸਹਾਰਾ ਲੈਂਦੀਆਂ ਹਨ। ਅਸੈਸਰੀਜ਼ ’ਚ ਵਾਚ, ਗਾਗਲਜ਼, ਪਰਸ, ਕਲੱਚ ਆਦਿ ਨੂੰ ਸਟਾਈਲਿਸ਼ ਤਰੀਕੇ ਨਾਲ ਮੈਚ ਕੀਤਾ ਜਾਂਦਾ ਹੈ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਓਪਨ ਹੇਅਰ, ਗੁੱਤ, ਜੂੜਾ, ਬੰਨ ਜਾਂ ਹਾਫ-ਅਪ ਸਟਾਈਲ ਸਾਰੇ ਵੇਖੇ ਜਾ ਸਕਦੇ ਹਨ। ਜਿਊਲਰੀ ’ਚ ਖਾਸ ਮੌਕਿਆਂ ’ਤੇ ਹੈਵੀ ਸੈੱਟ ਜਿਵੇਂ ਨੈਕਲੇਸ, ਝੁਮਕੇ ਅਤੇ ਬੰਗਲੇ ਪਹਿਨੇ ਜਾਂਦੇ ਹਨ, ਜਦੋਂ ਕਿ ਰੁਟੀਨ਼ ’ਚ ਸਿੰਪਲ ਚੇਨ, ਈਅਰਰਿੰਗਸ ਅਤੇ ਚੂੜੀਆਂ ਪਸੰਦ ਕੀਤੀ ਜਾਂਦੀਆਂ ਹਨ।
ਕੁੱਲ ਮਿਲਾ ਕੇ, ਕਸ਼ਮੀਰੀ ਐਂਬ੍ਰਾਇਡਰੀ ਵਾਲੇ ਸੂਟ ਸੈੱਟ ਸਰਦੀਆਂ ਲਈ ਔਰਤਾਂ ਦੀ ਪਰਫੈਕਟ ਚੁਆਇਸ ਬਣ ਗਏ ਹਨ। ਇਹ ਨਾ ਸਿਰਫ ਗਰਮਾਹਟ ਪ੍ਰਦਾਨ ਕਰਦੇ ਹਨ, ਸਗੋਂ ਫ਼ੈਸ਼ਨ, ਕੰਫਰਟ ਅਤੇ ਐਲੀਗੈਂਸ ਦਾ ਬਿਹਤਰੀਨ ਕੰਬੀਨੇਸ਼ਨ ਵੀ ਦਿੰਦੇ ਹਨ। ਇਕ ਵਾਰ ਪਹਿਨਣ ਤੋਂ ਬਾਅਦ ਇਹ ਸੂਟ ਵਾਰਡਰੋਬ ਦਾ ਸਭ ਤੋਂ ਪਸੰਦੀਦਾ ਹਿੱਸਾ ਬਣ ਜਾਂਦੇ ਹਨ।
