Karva Chauth 2024 : ਕਰਵਾ ਚੌਥ ਮੌਕੇ ਘਰ 'ਚ ਇਸ ਤਰ੍ਹਾਂ ਕਰੋ ਬਲੀਚ

Thursday, Oct 17, 2024 - 03:18 PM (IST)

Karva Chauth 2024 : ਕਰਵਾ ਚੌਥ ਮੌਕੇ ਘਰ 'ਚ ਇਸ ਤਰ੍ਹਾਂ ਕਰੋ ਬਲੀਚ

ਵੈੱਬ ਡੈਸਕ- ਕਰਵਾ ਚੌਥ ਦੇ ਤਿਉਹਾਰ ਦੀਆਂ ਤਿਆਰੀਆਂ ਹਰ ਪਾਸੇ ਦੇਖਣ ਨੂੰ ਮਿਲ ਰਹੀਆਂ ਹਨ। ਹਰ ਔਰਤ ਸੁੰਦਰ ਦਿੱਖਣ ਲਈ ਬਲੀਚ ਕਰਵਾਉਂਦੀ ਹੈ। ਇਸ ਸਮੇਂ ਪਾਰਲਰਾਂ 'ਚ ਜ਼ਿਆਦਾ ਭੀੜ ਲੱਗ ਗਈ ਤਾਂ ਅਸੀਂ ਅੱਜ ਤੁਹਾਨੂੰ ਘਰ 'ਚ ਬਲੀਚ ਕਰਨ ਦਾ ਤਰੀਕਾ ਦੱਸਦੇ ਹਾਂ। ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਬਲੀਚ ਕਦੋਂ ਅਤੇ ਕਿਉਂ ਕਰਨੀ ਚਾਹੀਦੀ ਹੈ। ਇਸ ਨਾਲ ਹੋਣ ਵਾਲਾ ਫਾਇਦਾ ਜਾਂ ਨੁਕਸਾਨ ਕੀ ਹੈ।
ਇਨ੍ਹੀਂ ਦਿਨੀਂ ਮਾਰਕੀਟ ਵਿੱਚ ਬਲੀਚ ਦੀਆਂ ਕਈ ਵੈਰਾਇਟੀਆਂ ਹਨ, ਜਿਵੇਂ ਗੋਲਡ ਬਲੀਚ, ਆਕਸੀ ਬਲੀਚ, ਹਰਬਲ ਬਲੀਚ ਅਤੇ ਪ੍ਰੀ-ਬਲੀਚ ਕ੍ਰੀਮ। ਆਪਣੀ ਚਮੜੀ ਦੇ ਹਿਸਾਬ ਨਾਲ ਤੁਸੀਂ ਇਨ੍ਹਾਂ ਬਲੀਚਾਂ ਦੀ ਵਰਤੋਂ ਸੌਖੇ ਢੰਗ ਨਾਲ ਕਰ ਸਕਦੇ ਹੋ।

ਇਹ ਵੀ ਪੜ੍ਹੋ- ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖਣ ਖ਼ਾਸ ਧਿਆਨ
ਆਕਸੀ ਬਲੀਚ
ਜੇ ਤੁਹਾਡੀ ਉਮਰ ਵੱਧ ਹੈ ਅਤੇ ਚਿਹਰੇ ਦੀ ਚਮਕ ਖਤਮ ਹੋ ਗਈ ਹੈ ਤਾਂ ਤੁਹਾਡੇ ਲਈ ਆਕਸੀ ਬਲੀਚ ਸਭ ਤੋਂ ਸਹੀ ਹੈ। ਇਸ ਦੇ ਇਸਤੇਮਾਲ ਨਾਲ ਤੁਹਾਡੀ ਮੁਰਝਾਈ ਹੋਈ ਚਮੜੀ 'ਚ ਵੀ ਜਾਨ ਆ ਜਾਂਦੀ ਹੈ।
ਹਰਬਲ ਬਲੀਚ
ਘੱਟ ਉਮਰ ਦੀਆਂ ਕੁੜੀਆਂ ਲਈ ਹਰਬਲ ਬਲੀਚ ਸਹੀ ਰਹਿੰਦੀ ਹੈ। ਇਸ ਨਾਲ ਚਿਹਰੇ ਦੇ ਅਣਚਾਹੇ ਵਾਲ ਵੀ ਲੁੱਕ ਜਾਂਦੇ ਹਨ ਅਤੇ ਕੋਈ ਖਾਸ ਕੈਮੀਕਲ ਨਾ ਹੋਣ ਕਾਰਨ ਚਿਹਰੇ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ।
ਪ੍ਰੀ-ਬਲੀਚ ਕ੍ਰੀਮ
ਜੇ ਤੁਹਾਡੀ ਨਾਜ਼ੁਕ ਚਮੜੀ ਹੈ ਤਾਂ ਤੁਹਾਡੇ ਲਈ ਪ੍ਰੀ-ਬਲੀਚ ਕ੍ਰੀਮ ਮਾਰਕੀਟ 'ਚ ਉਪਲੱਬਧ ਹੈ। ਉਸ ਦੀ ਵੀ ਵਰਤੋਂ ਤੁਸੀਂ ਕਰ ਸਕਦੇ ਹੋ।

ਇਹ ਵੀ ਪੜ੍ਹੋ- ਅਧੂਰੀ ਨਾ ਰਹਿ ਜਾਵੇ 'ਕਰਵਾ ਚੌਥ ਦੀ ਪੂਜਾ', ਚੈੱਕ ਕਰੋ ਪੂਰੀ ਲਿਸਟ
ਗੋਲਡ ਬਲੀਚ
ਕਰਵਾ ਚੌਥ ਦੇ ਤਿਉਹਾਰ ਤੋਂ ਇਲਾਵਾ ਤੁਸੀਂ ਕਿਸੇ ਖਾਸ ਪਾਰਟੀ ਜਾਂ ਓਕੇਜਨ ਲਈ ਤਿਆਰ ਹੋਣਾ ਹੋਵੇ ਤਾਂ ਗੋਲਡ ਬਲੀਚ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਚਮੜੀ ਨੂੰ ਸੋਨੇ ਵਰਗਾ ਨਿਖਾਰ ਦਿੰਦੀ ਹੈ।
ਕਿੱਥੇ ਅਤੇ ਕਿਵੇਂ ਕਰੀਏ ਅਪਲਾਈ
ਬਲੀਚ ਦਾ ਇਸਤੇਮਾਲ ਹੱਥਾਂ, ਪੈਰਾਂ ਤੇ ਪੇਟ 'ਤੇ ਵੀ ਵੈਕਸ ਦੇ ਬਦਲ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ। ਚਿਹਰੇ 'ਤੇ ਬਲੀਚ ਵਰਤਣ ਤੋਂ ਪਹਿਲਾਂ ਫੇਸਵਾਸ਼ ਨਾਲ ਚੰਗੀ ਤਰ੍ਹਾਂ ਧੋ ਲਓ, ਫਿਰ ਇਸ ਨੂੰ ਕਲੀਜਿੰਗ ਮਿਲਕ ਨਾਲ ਸਾਫ ਕਰੋ। ਜੇ ਸਕ੍ਰਬਿੰਗ ਕਰਨੀ ਹੋਵੇ ਤਾਂ ਉਹ ਵੀ ਪਹਿਲਾਂ ਹੀ ਕਰ ਲਓ, ਪਰ ਬਲੀਚ ਤੋਂ ਬਾਅਦ ਨਾ ਕਰੋ। ਬਲੀਚ ਨੂੰ ਮਿਕਸ ਕਰ ਕੇ ਪੇਸਟ ਬਣਾ ਲਓ ਅਤੇ ਇੱਕ ਵਾਰ ਪੈਚ ਟੈਸਟ ਕਰ ਲਓ।

ਇਹ ਵੀ ਪੜ੍ਹੋ- Diwali 2024 : 31 ਅਕਤੂਬਰ ਜਾਂ 1 ਨਵੰਬਰ! ਜਾਣੋ ਕਿਸ ਤਾਰੀਖ਼ ਨੂੰ ਮਨਾਈ ਜਾਵੇਗੀ ਦੀਵਾਲੀ
ਕਿਸੇ ਵੀ ਤਰ੍ਹਾਂ ਦੀ ਜਲਨ ਨਾ ਹੋਣ 'ਤੇ ਬਲੀਚ ਚਿਹਰੇ 'ਤੇ ਅਪਲਾਈ ਕਰੋ। ਅਪਲਾਈ ਲਈ ਡਾਇਰੈਕਸ਼ਨ ਉਪਰ ਤੋਂ ਹੇਠਾਂ ਵੱਲ ਰਹਿਣੀ ਚਾਹੀਦੀ ਹੈ। ਧਿਆਨ ਰਹੇ ਕਿ ਅੱਖਾਂ, ਨੱਕ ਅਤੇ ਬੁੱਲ੍ਹਾਂ 'ਤੇ ਬਲੀਚ ਕਰੀਮ ਨਾ ਲੱਗੇ। ਲਗਭਗ 15 ਤੋਂ 20 ਮਿੰਟ ਬਾਅਦ ਜਦੋਂ ਇਹ ਸੁੱਕ ਜਾਵੇ, ਉਦੋਂ ਇਸ ਨੂੰ ਸਾਫ ਕਰੋ। ਚਿਹਰੇ 'ਤੇ ਕੋਈ ਚੰਗੀ ਕੋਲਡ ਕਰੀਮ ਲਾ ਲਓ। ਇਸ ਨਾਲ ਤੁਹਾਨੂੰ ਆਪਣੇ ਚਿਹਰੇ 'ਤੇ ਸਹਿਜ ਹੀ ਗਲੋ ਮਹਿਸੂਸ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Aarti dhillon

Content Editor

Related News