Beauty : ਕਰਵਾਚੌਥ ’ਤੇ ਛਾਈਆਂ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ‘ਕੱਚੇ ਦੁੱਧ’ ਦੇ ਫੇਸਪੈਕ ਦੀ ਕਰੋ ਵਰਤੋਂ

10/18/2021 3:21:58 PM

ਜਲੰਧਰ (ਬਿਊਰੋ) - ਚਿਹਰੇ ਨੂੰ ਖ਼ੂਬਸੂਰਤ ਤੇ ਗਲੋਇੰਗ ਬਣਾਉਣ ਲਈ ਲੋਕ ਬਹੁਤ ਸਾਰੇ ਬਿਊਟੀ ਪ੍ਰੋਡੈਕਟਸ ਦਾ ਇਸਤੇਮਾਲ ਕਰਦੇ ਹਨ। ਜ਼ਰੂਰਤ ਤੋਂ ਜ਼ਿਆਦਾ ਕੈਮੀਕਲ ਵਾਲੀਆਂ ਚੀਜ਼ਾਂ ਚਿਹਰੇ ’ਤੇ ਲਗਾਉਣ ਨਾਲ ਚਿਹਰੇ ਦੀ ਸੁੰਦਰਤਾ ਘੱਟ ਹੋ ਜਾਂਦੀ ਹੈ। ਚਿਹਰਾ ਖ਼ੂਬਸੂਰਤ ਦਿਖਣ ਦੀ ਥਾਂ ਖਰਾਬ ਹੋਣ ਲੱਗਦਾ ਹੈ। ਇਸ ਲਈ ਜ਼ਰੂਰੀ ਹੈ ਕਿ ਚਿਹਰੇ ’ਤੇ ਕੁਝ ਘਰੇਲੂ ਫੇਸ ਪੈਕ ਬਣਾ ਕੇ ਲਗਾਏ ਜਾਣ, ਜਿਸ ਨਾਲ ਚਿਹਰੇ ’ਤੇ ਨਿਖ਼ਾਰ ਆਵੇ। ਜੇਕਰ ਅਸੀਂ ਆਪਣੇ ਚਿਹਰੇ ’ਤੇ ਘਰੇਲੂ ਨੁਸਖ਼ੇ ਅਪਣਾਉਂਦੇ ਹਾਂ ਤਾਂ ਅਸੀਂ ਲੰਬੇ ਸਮੇਂ ਤੱਕ ਆਪਣੇ ਚਿਹਰੇ ਨੂੰ ਖ਼ੂਬਸੂਰਤ ਬਣਾ ਸਕਦੇ ਹਾਂ। ਇਸ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦੇ। ਚਿਹਰੇ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਕੱਚੇ ਦੁੱਧ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਕੀਤਾ ਜਾਂਦਾ ਹੈ। ਕੱਚੇ ਦੁੱਧ ’ਚ ਹੇਠ ਲਿਖਿਆ ਚੀਜ਼ਾਂ ਮਿਲਾ ਫੇਸਪੈਕ ਲਗਾਉਣ ਛਾਈਆਂ, ਆਇਲੀ ਸਕਿਨ ਸਣੇ ਕਈ ਚੀਜ਼ਾਂ ਤੋਂ ਰਾਹਤ ਮਿਲਦੀ ਹੈ, ਆਓ ਜਾਣਦੇ ਹਾਂ....

ਆਇਲੀ ਸਕਿਨ
ਕੱਚਾ ਦੁੱਧ ਆਇਲੀ ਸਕਿਨ ਵਾਲੇ ਲੋਕਾਂ ਲਈ ਬਹੁਤ ਵਧੀਆ ਸਕਿਨ ਟੋਨਰ ਹੈ। ਆਇਲੀ ਸਕਿਨ ਲਈ ਸਕਿਨ ਟੋਨਰ ਬਣਾਉਣ ਲਈ ਦੁੱਧ ਦੇ ਵਿੱਚ ਨਿੰਬੂ ਦਾ ਰਸ ਮਿਲਾ ਕੇ 15 ਮਿੰਟ ਤੱਕ ਚਿਹਰੇ ’ਤੇ ਲਗਾਓ। ਫਿਰ ਚਿਹਰਾ ਗਰਮ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਕਰਨ ਨਾਲ ਚਮੜੀ ਕੋਮਲ ਹੋ ਜਾਵੇਗੀ ।

ਚਿਹਰਾ ਕਾਲਾ ਪੈਣਾ
ਗਰਮੀਆਂ ਦੇ ਦਿਨਾਂ ਵਿੱਚ ਚਮੜੀ ਟੈਨ ਹੋਣਾ ਆਮ ਗੱਲ ਹੈ। ਚਮੜੀ ਟੈਨ ਹੋਣ ’ਤੇ ਚਿਹਰਾ ਕਾਲਾ ਹੋ ਜਾਂਦਾ ਹੈ। ਗਰਮੀਆਂ ਵਿੱਚ ਚਿਹਰੇ ’ਤੇ ਨਿਖ਼ਾਰ ਲਿਆਉਣ ਲਈ ਕੱਚੇ ਦੁੱਧ ਦਾ ਫੇਸ ਪੈਕ ਲਗਾਓ। ਪੈਕ ਬਣਾਉਣ ਲਈ 5-6 ਬਾਦਾਮ ਦੁੱਧ ਵਿੱਚ ਇੱਕ ਘੰਟੇ ਤੱਕ ਭਿਓਂ ਕੇ ਰੱਖੋ। ਫਿਰ ਇਸ ਦੀ ਪੇਸਟ ਬਣਾ ਲਓ। ਇਸ ਪੇਸਟ ਨੂੰ 15 ਮਿੰਟ ਤੱਕ ਚਿਹਰੇ ’ਤੇ ਲਗਾਓ ਤੇ ਹਲਕੀ ਮਸਾਜ ਕਰੋ। ਇਸ ਨੂੰ ਹਫ਼ਤੇ ’ਚ ਦੋ ਵਾਰ ਲਗਾਓ।

ਰੰਗ ਗੋਰਾ ਪਾਉਣ ਲਈ
ਰੰਗ ਗੋਰਾ ਕਰਨ ਲਈ ਕੱਚੇ ਦੁੱਧ ਵਿੱਚ ਚੰਦਨ ਪਾਊਡਰ ਮਿਲਾ ਕੇ ਚਿਹਰੇ ’ਤੇ ਲਗਾ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ ਵਿਚ ਤੁਹਾਨੂੰ ਰੰਗ ਦਾ ਫਰਕ ਨਜ਼ਰ ਆਵੇਗਾ।

ਮੁਹਾਸੇ ਦੀ ਸਮੱਸਿਆ
ਚਿਹਰੇ ’ਤੇ ਮੁਹਾਸੇ ਦੀ ਸਮੱਸਿਆ ਹੋਣ ’ਤੇ ਦੋ ਚਮਚ ਮੁਲਤਾਨੀ ਮਿੱਟੀ ਵਿੱਚ ਕੱਚਾ ਦੁੱਧ ਅਤੇ ਗੁਲਾਬ ਜਲ ਮਿਲਾ ਕੇ ਲਗਾਓ। ਰੋਜ਼ਾਨਾ ਇਸ ਪੇਸਟ ਨੂੰ ਲਗਾਉਣ ਨਾਲ ਕੁਝ ਹੀ ਦਿਨਾਂ ਵਿੱਚ ਫਰਕ ਦਿਖਾਈ ਦੇਵੇਗਾ।

ਗਲੋਇੰਗ ਸਕਿਨ ਪਾਉਣ ਲਈ
ਚਿਹਰੇ ’ਤੇ ਗਲੋ ਲਿਆਉਣ ਲਈ ਦੁੱਧ ਵਿੱਚ ਖੰਡ ਮਿਕਸ ਕਰਕੇ ਲਗਾਓ। ਦਿਨਾਂ ਤੱਕ ਇਸ ਤਰ੍ਹਾਂ ਕਰਨ ਨਾਲ ਚਿਹਰੇ ’ਤੇ ਨਿਖ਼ਾਰ ਆਉਣ ਲੱਗੇਗਾ।

ਛਾਈਆਂ ਦੀ ਸਮੱਸਿਆ
ਚਿਹਰੇ ’ਤੇ ਛਾਈਆਂ ਦੀ ਸਮੱਸਿਆ ਹੋਣ ’ਤੇ ਕੱਚੇ ਦੁੱਧ ਵਿੱਚ ਤੁਲਸੀ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਓ। ਕੁਝ ਹੀ ਦਿਨਾਂ ਵਿੱਚ ਛਾਈਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ।

ਰੁੱਖੀ ਤਵਚਾ
ਚਿਹਰੇ ਦੀ ਤਵਚਾ ਰੁੱਖੀ ਹੋਣ ’ਤੇ ਮਸੂਰ ਦੀ ਦਾਲ ਰਾਤ ਨੂੰ ਭਿਓ ਕੇ ਰੱਖੋ। ਸਵੇਰ ਸਮੇਂ ਇਸ ਵਿੱਚ ਕੱਚਾ ਦੁੱਧ ਮਿਲਾ ਕੇ ਪੇਸਟ ਬਣਾਓ ਅਤੇ 15-20 ਮਿੰਟ ਤੱਕ ਚਿਹਰੇ ’ਤੇ ਲਗਾ ਕੇ ਰੱਖੋ। ਇਸ ਨਾਲ ਚਿਹਰੇ ਦੀ ਤਵੱਚਾ ਕੋਮਲ ਹੋ ਜਾਵੇਗੀ ।


rajwinder kaur

Content Editor

Related News