ਇਸ ਇਮਾਰਤ ''ਚ ਵਸਿਆ ਹੈ ਪੂਰਾ ਸ਼ਹਿਰ

Tuesday, Jan 10, 2017 - 09:44 AM (IST)

ਇਸ ਇਮਾਰਤ ''ਚ ਵਸਿਆ ਹੈ ਪੂਰਾ ਸ਼ਹਿਰ

ਜਲੰਧਰ— ਦੁਨੀਆ ਭਰ ''ਚ ਬਹੁਤ ਸਾਰੀਆ ਉੱਚੀਆਂ ਇਮਾਰਤਾਂ ਹਨ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਇਮਾਰਤਾਂ ਵੀ ਹਨ ਜੋ ਆਪਣੀ ਅਲੱਗ ਬਣਾਵਟ ਲਈ ਮਜ਼ਹੂਰ ਹਨ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਇਮਾਰਤ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ 200 ਪਰਿਵਾਰ ਰਹਿੰਦੇ ਹਨ। ਅਮਰੀਕਾ ''ਚ ਉੱਤਰੀ ਰਾਜ ਅਲਾਸਕਾ ਕਸਬਾ ਬਿਹਟਿਯਰ ''ਚ ਇਕ ਖਾਸ 14 ਮੰਜ਼ਿਲਾਂ ਦੀ ਇਮਾਰਤ ਹੈ ''ਬੇਗਿਚ ਟਾਵਰ''। ਇਹ ਇਮਾਰਤ ਆਪਣਾ ਅਲੱਗ ਬਨਾਵਟ ਅਤੇ ਅਨੋਖੀ ਵਿਵਸਥਾ ਦੇ ਕਾਰਨ ਅੱਜ-ਕੱਲ ਬਹੁਤ ਚਰਚਾ ''ਚ ਹੈ।
ਇਸ ਇਮਾਰਤ ਨੂੰ ਵਰਟੀਕਲ ਟਾਉਨ ਵੀ ਕਿਹਾ ਜਾਂਦਾ ਹੈ। ਇਸ ਇਮਾਰਤ ''ਚ ਸ਼ਹਿਰ ਦੇ ਲਗਭਗ 200 ਪਰਿਵਾਰ ਰਹਿੰਦੇ ਹਨ। 14 ਮੰਜ਼ਿਲਾਂ ਦੀ ਇਸ ਇਮਾਰਤ ''ਚ ਪੂਰਾ ਸ਼ਹਿਰ ਵੱਸਦਾ ਹੈ। ਇਸ ''ਚ ਹਸਪਤਾਲ, ਸਕੂਲ, ਚਰਚ ਅਤੇ ਪੁਲਸ ਸਟੇਸ਼ਨ ਵੀ ਹੈ। ਅਸਲ ''ਚ ਸ਼ੀਤ ਯੁੱਧ ਦੇ ਦੌਰਾਨ ਇਹ ਇਮਾਰਤ ਫੌਜ ਦਾ ਬੈਰਕ ਹੁੰਦੀ ਸੀ। ਇਸ ਇਮਾਰਤ ''ਚ ਬਣੇ ਪੁਲਸ ਸਟੇਸ਼ਨ ਅਤੇ ਸਿਹਤ ਸੇਵਾ ਕੇਂਦਰ ''ਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਮਾਲਿਕ ਵੀ ਇਸ ਇਮਾਰਤ ''ਚ ਹੀ ਰਹਿੰਦੇ ਹਨ।
ਇੱਥੇ ਰਹਿਣ ਵਾਲੇ ਲੋਕਾਂ ਦਾ ਰਹਿਣ-ਸਹਿਣ ਅਲੱਗ ਹੈ। ਇੱÎਥੇ ਦਾ ਮੌਸਮ ਜ਼ਿਆਦਾਤਰ ਖਰਾਬ ਹੀ ਰਹਿੰਦਾ ਹੈ, ਜਿਸ ਕਾਰਨ ਲੋਕ ਜ਼ਿਆਦਾ ਬਾਹਰ ਨਹੀਂ ਨਿਕਲਦੇ। ਇਸ ਟਾਉਨ ''ਚ ਜਾਣ ਦਾ ਰਸਤਾ ਬਹੁਤ ਸਾਰੇ ਮੁਸ਼ਕਲਾ ਰਸਤਿਆਂ ਤੋਂ ਹੋ ਕੇ ਜਾਂਦਾ ਹੈ। ਸਮੁੰਦਰੀ ਮਾਰਗ ਦੇ ਦੁਆਰਾ ਵੀ ਇਸ ਜਗ੍ਹਾ ''ਤੇ ਪਹੁੰਚਿਆ ਜਾ ਸਕਦਾ ਹੈ। ਇੱਥੇ ਰਹਿਣ ਵਾਲੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਗਈਆ ਹਨ ਪਰ ਨਾਲ ਹੀ ਲੋਕਾਂ ਨੂੰ ਕੁਝ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।


Related News