ਇਨ੍ਹਾਂ ਹਾਲਤਾਂ ''ਚ ਹਲਦੀ ਦੀ ਵਰਤੋਂ ਕਰ ਸਕਦੀ ਹੈ ਨੁਕਸਾਨ

05/29/2017 6:03:08 PM

ਜਲੰਧਰ— ਹਲਦੀ ਨੂੰ ਜੇਕਰ ਸੀਮਿਤ ਮਾਤਰਾ ''ਚ ਖਾਧਾ ਜਾਵੇ ਤਾਂ ਇਹ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਬਚਾਉਂਦੀ ਹੈ। ਪਰ ਇਸ ਨੂੰ ਜ਼ਿਆਦਾ ਮਾਤਰਾ ''ਚ ਖਾਣ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਵੱਧ ਵੀ ਸਕਦੀਆਂ ਹਨ। ਜੰਮੂ ਦੇ ਡਾਕਟਰ ਨਿਖਿਲ ਸ਼ਰਮਾ ਕੁਝ ਬੀਮਾਰੀਆਂ ਦੀ ਹਾਲਤ ''ਚ ਹਲਦੀ ਘੱਟ ਖਾਣ ਜਾਂ ਬਿਲਕੁਲ ਵੀ ਨਾ ਖਾਣ ਦੀ ਸਲਾਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਹਾਲਤਾਂ ''ਚ ਹਲਦੀ ਖਾਣਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
1. ਜਿਨ੍ਹਾਂ ਨੂੰ ਗੁਰਦੇ ਸੰਬੰਧੀ ਕੋਈ ਸਮੱਸਿਆ ਹੈ
ਗੁਰਦੇ ਸੰਬੰਧੀ ਪਰੇਸ਼ਾਨੀਆਂ ਹੋਣ ''ਤੇ ਹਲਦੀ ਘੱਟ ਖਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਹਲਦੀ ਦੀ ਚਾਹ, ਹਲਦੀ ਵਾਲਾ ਦੁੱਧ ਜਾਂ ਹਲਦੀ ਦਾ ਪਾਣੀ ਨਹੀਂ ਪੀਣਾ ਚਾਹੀਦਾ। ਹਲਦੀ ''ਚ ਆਕਜੇਲੇਟਸ ਹੁੰਦੇ ਹਨ। ਜ਼ਿਆਦਾ ਹਲਦੀ ਦੀ ਵਰਤੋਂ ਨਾਲ ਗੁਰਦੇ ਸੰਬੰਧੀ ਸਮੱਸਿਆ ਵੱਧ ਸਕਦੀ ਹੈ।
2. ਜਿਨ੍ਹਾਂ ਦੀ ਸਰਜਰੀ ਹੋਈ ਹੈ
ਹਲਦੀ ਖੂਨ ਪਤਲਾ ਕਰਦੀ ਹੈ। ਜਿਨ੍ਹਾਂ ਦੀ ਸਰਜਰੀ ਹੋਈ ਹੋਵੇ ਉਨ੍ਹਾਂ ਨੁੰ ਜ਼ਿਆਦਾ ਹਲਦੀ ਖਾਣ ਤੋਂ ਬਚਣਾ ਚਾਹੀਦਾ ਹੈ।
3. ਜਿਨ੍ਹਾਂ ਨੂੰ ਖੂਨ ਦੀ ਕਮੀ ਹੈ
ਹਲਦੀ ਨਾਲ ਸਰੀਰ ''ਚ ਆਇਰਨ ਦੀ ਜਜ਼ਬ ਸਮੱਰਥਾ ਵੱਧ ਸਕਦੀ ਹੈ ਅਤੇ ਐਨੀਮੀਆ (ਖੂਨ ਦੀ ਕਮੀ) ਹੋ ਸਕਦਾ ਹੈ।
4. ਜਿਨ੍ਹਾਂ ਨੂੰ ਡਾਈਜੇਸ਼ਨ ਸੰਬੰਧੀ ਸਮੱਸਿਆ ਹੈ
ਇਸ ''ਚ ਮੌਜੂਦ ਕਰਕਿਊਮਿਨ ਗੈਸ, ਐਸੀਡਿਟੀ ਦੀ ਸਮੱਸਿਆ ਨੂੰ ਵਧਾਉਂਦਾ ਹੈ। ਜਿਸ ਕਾਰਨ ਇਨਡਾਈਜੇਸ਼ਨ ਹੋ ਸਕਦਾ ਹੈ।
5. ਜਿਹੜੇ ਵਿਅਕਤੀ ਖੂਨ ਨੂੰ ਪਤਲਾ ਕਰਨ ਦੀ ਦਵਾਈ ਲੈ ਰਹੇ ਹਨ
ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਹਲਦੀ ਖੂਨ ਪਤਲਾ ਕਰਦੀ ਹੈ। ਜੋ ਪਹਿਲਾਂ ਤੋਂ ਹੀ ਖੂਨ ਪਤਲਾ ਕਰਨ ਦੀ ਦਵਾਈ ਲੈ ਰਹੇ ਹਨ ਉਨ੍ਹਾਂ ਨੂੰ ਹਲਦੀ ਦੀ ਵਰਤੋਂ ਜ਼ਿਆਦਾ ਨਹੀਂ ਕਰਨੀ ਚਾਹੀਦੀ ।
6. ਜਿਨ੍ਹਾਂ ਨੂੰ ਮਾਹਵਾਰੀ ਦੀ ਸਮੱਸਿਆ ਹੈ
ਹਲਦੀ ਦੀ ਤਾਸੀਰ ਗਰਮ ਹੁੰਦੀ ਹੈ। ਇਹ ਖੂਨ ਨੂੰ ਪਤਲਾ ਕਰਦੀ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਬਲੀਡਿੰਗ ਜ਼ਿਆਦਾ ਹੋ ਸਕਦੀ ਹੈ।
7. ਜਿਨ੍ਹਾਂ ਨੂੰ ਗਾਲ ਬਲੈਡਰ ''ਚ ਸਮੱਸਿਆ ਹੈ
ਹਲਦੀ ''ਚ ਆਕਜੇਲੇਟ ਹੁੰਦਾ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਗਾਲ ਬਲੈਡਰ ਦੀ ਸਮੱਸਿਆ ਵੱਧ ਸਕਦੀ ਹੈ।

Related News