ਘਰ ''ਚ ਹੀ ਬਣਾਓ ਸਪੰਜ ਸੋਪ ਟੱਬ

Wednesday, Feb 22, 2017 - 05:32 PM (IST)

ਘਰ ''ਚ ਹੀ ਬਣਾਓ ਸਪੰਜ ਸੋਪ ਟੱਬ

ਜਲੰਧਰ— ਹਰ ਕੋਈ ਨਹਾਉਣ ਜਾਂ ਹੱਥ ਧੋਣ ਦੇ ਲਈ ਸਾਬਣ ਦਾ ਇਸਤੇਮਾਲ ਕਰਦਾ ਹੈ, ਪਰ ਕਦੀ-ਕਦੀ ਇਸ ਤਰ੍ਹਾਂ ਹੁੰਦਾ ਹੈ ਕਿ ਬਾਰ-ਬਾਰ ਸਾਬਣ ਗਿੱਲਾ ਹੋਣ ਦੀ ਵਜ੍ਹਾਂ ਨਾਲ ਸ਼ੈਲਫ ''ਤੇ ਪਿਆ-ਪਿਆ ਸਾਬਣ ਗੱਲਣ ਲੱਗ ਪੈਂਦਾ ਹੈ। ਇਸ ਕਰਕੇ ਸਾਬਣ ਜ਼ਿਆਦਾ ਸਮੇਂ ਤੱਕ ਚੱਲਦਾ। ਇਸ ਤਰ੍ਹਾਂ ਮਹੀਨੇ ''ਚ ਕਿੰਨੀ ਵਾਰ ਸਾਬਣ ਲੈਣ ਬਜ਼ਾਰ ਜਾਣਾ ਪੈਂਦਾ ਹੈ। ਕੁੱਝ ਲੋਕ ਤਾਂ ਚੰਗੀ ਕੁਆਲਟੀ ਦਾ ਸਾਬਣ ਇਸਤੇਮਾਲ ਕਰਦੇ ਹਨ ਤਾਂ ਕਿ ਸਾਬਣ ਜ਼ਿਆਦਾ ਤੋਂ ਜ਼ਿਆਦਾ ਸਮਾਂ ਕੱਢ ਸਕੇ। ਅਕਸਰ ਸਾਬਣ ਟੱਬ ''ਚ ਹੀ ਗੱਲਣ ਗੱਲ ਜਾਂਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਾਬਣ ਲੰਬੇ ਸਮੇਂ ਤੱਕ ਰਹਿ ਸਕੇ ਤਾਂ ਸਪੰਜ ਟੱਬ ਦਾ ਇਸਤੇਮਾਲ ਕਰ ਸਕਦੇ ਹੋ। ਸਪੰਜ ਸੋਪ ਟੱਬ ਨੂੰ ਤੁਸੀਂ ਘਰ ''ਚ ਵੀ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦੀ ਆਸਾਨ ਤਰੀਕਾ ਦੱਸਣ ਜਾਂ ਰਹੇ ਹਾ। 
ਜ਼ਰੂਰੀ ਸਮੱਗਰੀ
— ਸਪੰਜ ਦਾ ਟੁੱਕੜਾ
— ਪੈਂਸਿਲ
— ਕਟਰ
ਬਣਾਉਣ ਦਾ ਤਰੀਕਾ
1. ਸਭ ਤੋਂ ਪਹਿਲਾ ਇਕ ਸਪੰਜ ਦਾ ਟੁੱਕੜਾ ਲਵੋ। ਉਸ ਨੂੰ ਵਿਚਕਾਰ ਤੋਂ ਕੱਟ ਕੇ ਅੱਧਾ ਕਰ ਲਵੋ। 
2. ਇਸ ਤੋਂ ਬਾਅਦ ਸਪੰਜ ਦੇ ਉੱਪਰ ਸਾਬਣ ਰੱਖ ਕੇ ਨਿਸ਼ਾਨ ਲਗਾ ਲਵੋ। ਹੁਣ ਸਪੰਜ ਨੂੰ ਨਿਸ਼ਾਨ ਤੋਂ ਅੱਧਾ ਇੰਚ ਲੰਬਾ ਗੋਲ ਆਕਾਰ ਦਾ ਕੱਟ ਲਵੋ। 
3. ਕੱਟਣ ਤੋਂ ਬਾਅਦ ਸਪੰਜ ਦੇ ਉੱਪਰ ਜਿੱਥੇ ਨਿਸ਼ਾਨ ਬਣਿਆ ਹੋਇਆ ਹੈ, ਉਸਨੂੰ ਕਟਰ ਦੀ ਮਦਦ ਨਾਲ ਗੋਲ ਆਕਾਰ ਦਾ ਕੱਟ ਲਵੋ। ਕੱਟਣ ਤੋਂ ਬਾਅਦ ਬਾਕੀ ਦੇ ਸਪੰਜ ਨੂੰ ਬਾਹਰ ਕੱਢ ਦਿਓ ਤਾਂ ਕਿ ਉਸ ''ਚ ਸਾਬਣ ਰੱਖਿਆ ਜਾਂ ਸਕੇ। 
4. ਹੁਣ ਤੁਹਾਡਾ ਸਪੰਜ ਸੋਪ ਸਾਬਣ ਤਿਆਰ ਹੈ। ਇਸ ਨਾਲ ਸਾਬਣ ਦੇਰ ਤੱਕ ਇਸਤੇਮਾਲ ਕੀਤਾ ਜਾਂ ਸਕਦਾ ਹੈ।


Related News