ਜੇਕਰ ਤੁਹਾਡੀ ਪਸੰਦ ਪਾਰਟਨਰ ਤੋਂ ਹੈ ਵੱਖ ਤਾਂ ਜ਼ਰੂਰ ਪੜੋ ਇਹ ਖਬਰ!

09/14/2017 4:29:37 PM

ਨਵੀਂ ਦਿੱਲੀ— ਇਹ ਤਾਂਂ ਅਕਸਰ ਸੁਣਦੇ ਹਾਂ ਕਿ ਜਦ ਦੋ ਲੋਕਾਂ ਦੀ ਕਿਸ ਗੱਲ 'ਤੇ ਸਹਿਮਤੀ ਨਹੀਂ ਬਣਦੀ ਤਾਂ ਉਨ੍ਹਾਂ ਵਿੱਚ ਵਿਗਾੜ ਪੈਣਾ ਸ਼ੁਰੂ ਹੋ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਜਦੋਂ ਕਿਸੇ ਬਰਾਂਡ ਬਾਰੇ ਦੋ ਲੋਕਾਂ ਦੀ ਪਸੰਦ ਵੱਖ-ਵੱਖ ਹੁੰਦੀ ਹੈ ਤਾਂ ਉਨ੍ਹਾਂ ਦੇ ਰਿਸ਼ਤੇ 'ਤੇ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ। ਜੀ ਹਾਂ, ਹਾਲ ਹੀ ਵਿੱਚ ਆਈ ਇੱਕ ਖੋਜ ਕੁਝ ਇਹੋ ਇਸ਼ਾਰਾ ਕਰਦੀ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਵੱਖ-ਵੱਖ ਬਰਾਂਡਾਂ ਨੂੰ ਪਸੰਦ ਕਰਨ ਨਾਲ ਰਿਸ਼ਤੇ ਵਿੱਚ ਜੋ ਖੁਸ਼ੀ ਹੁੰਦੀ ਹੈ, ਉਹ ਪ੍ਰਭਾਵਿਤ ਹੋ ਸਕਦੀ ਹੈ।
ਅਮਰੀਕਾ ਵਿੱਚ ਡਿਊਕ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਗਾਵਨ ਫਿਟਜ਼ਸਿਮੰਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਲਗਦਾ ਹੈ ਕਿ ਸਬੰਧਾਂ ਵਿੱਚ ਗਹਿਰਾਈ ਉਸ ਵਕਤ ਵਧ ਜਾਂਦੀ ਹੈ ਜਦੋਂ ਦੋ ਵਿਅਕਤੀ ਇੱਕੋ ਪਿਛੋਕੜ, ਧਰਮ ਜਾਂ ਵਿਦਿਅਕ ਖੇਤਰ ਦੇ ਹੋਣ। ਪਰ ਇਹ ਚੀਜ਼ਾਂ ਤੁਹਾਨੂੰ ਓਨਾ ਠੀਕ ਤਰ੍ਹਾਂ ਨਾਲ ਨਹੀਂ ਦੱਸ ਪਾਉਦੀਆਂ ਕਿ ਤੁਸੀਂ ਕਿੰਨੇ ਖ਼ੁਸ਼ ਹੋ ਜਿੰਨਾ ਕਿਸੇ ਬਰਾਂਡ ਬਾਰੇ ਤੁਹਾਡੀ ਪਸੰਦ-ਨਾਪਸੰਦ ਦੱਸਦੀ ਹੈ।
ਰਿਸਰਚ ਦੌਰਾਨ ਖੋਜਕਾਰਾਂ ਨੇ ਪਾਇਆ ਕਿ ਸਬੰਧਾਂ ਵਿੱਚ ਜੋ ਪਾਰਟਨਰ ਕਮਜ਼ੋਰ ਹੁੰਦਾ ਹੈ ਅਤੇ ਆਪਣੇ ਆਪ ਨੂੰ ਆਪਣੇ ਪਾਰਟਨਰ ਦਾ ਸੁਭਾਅ ਬਦਲਣ ਵਿੱਚ ਸਮਰੱਥ ਨਹੀਂ ਸਮਝਦਾ ਹੈ, ਉਸ ਦਾ ਆਪਣੇ ਪਾਰਟਨਰ ਦੇ ਪਸੰਦੀਦਾ ਬਰਾਂਡ ਵੱਲ ਝੁਕਾਅ ਹੋਣ ਲੱਗਦਾ ਹੈ।
ਯੂਨੀਵਰਸਿਟੀ ਆਫ਼ ਨਿਊ ਹੈਂਪਸ਼ਾਇਰ ਦੇ ਡੇਨੀਐਲੇ ਬਰਿੱਕ ਨੇ ਕਿਹਾ ਕਿ ਬਰਾਂਡ ਬਾਰੇ ਇੱਕੋ ਜਿਹੀ ਪਸੰਦ ਨਾ ਹੋਣ ਕਾਰਨ ਕਪਲ ਵੱਖ ਤਾਂ ਨਹੀਂ ਹੁੰਦੇ ਪਰ ਕਮਜ਼ੋਰ ਪਾਰਟਨਰ ਦੀ ਖੁਸ਼ੀ ਲਗਾਤਾਰ ਘੱਟਦੀ ਜਾਂਦੀ ਹੈ।
ਇਹ ਖੋਜ ਜੋੜਿਆਂ ਨੂੰ ਸੋਡਾ, ਕਾਫ਼ੀ, ਚਾਕਲੇਟ, ਬੀਅਰ ਅਤੇ ਆਟੋਮੋਬਾਈਲ ਦੇ ਬਰਾਂਡ ਦੇ ਆਧਾਰ 'ਤੇ ਕੀਤੀ ਗਈ। ਲੇਕਿਨ ਹਰ ਚੀਜ਼ ਵਿੱਚ ਨਤੀਜੇ ਇੱਕੋ ਜਿਹੇ ਹੀ ਆਏ।


Related News