ਜੇ ਪਾਉਂਦੇ ਹੋ ਹੀਲ, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Friday, May 12, 2017 - 12:39 PM (IST)

 ਜੇ ਪਾਉਂਦੇ ਹੋ ਹੀਲ, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਮੁੰਬਈ— ਅਕਸਰ ਔਰਤਾਂ ਆਪਣੀ ਡਰੈਸਿੰਗ ਸੈਂਸ ਦਾ ਬਹੁਤ ਖਿਆਲ ਰੱਖਦੀਆਂ ਹਨ। ਉਹ ਅਜਿਹਾ ਕੁਝ ਪਾਉਣਾ ਪਸੰਦ ਕਰਦੀਆਂ ਹਨ ਜੋ ਉਹਨਾਂ ਨੂੰ ਮੁਕੰਮਲ ਲੁਕ ਦੇਵੇ। ਜਿਵੇਂ ਕਿ ਮੈਚਿੰਗ ਡਰੈੱਸ ਨਾਲ ਮੈਚਿੰਗ ਇਅਰਰਿੰਗਸ ਅਤੇ ਹੀਲ। ਅਕਸਰ ਛੋਟੇ ਕੱਦ ਵਾਲੀਆਂ ਔਰਤਾਂ ਨੂੰ ਹੀਲ ਪਾਉਣ ਦੀ ਜ਼ਿਆਦਾ ਲੋੜ ਹੁੰਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਹੀਲ ਪਾਉਣਾ ਕੋਈ ਸੋਖਾ ਕੰਮ ਨਹੀਂ। ਜਰਾ ਜਿਹੀ ਅਸਾਵਧਾਨੀ ਤੁਹਾਨੂੰ ਭਾਰੀ ਪੈ ਸਕਦੀ ਹੈ। ਤੁਹਾਡੇ ਪੈਰ ''ਚ ਮੋਚ ਆ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹੀਲ ਪਾਉਣ ਵੇਲੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1. ਹੀਲ ਪਾਉਂਦੇ ਹੋਏ ਆਪਣੇ ਪੈਰ ਨੂੰ ਅੱਗੇ ਵੱਲ ਰੱਖੋ
ਹੀਲ ਪਾਉਣ ਦਾ ਇਕ ਜ਼ਰੂਰੀ ਨਿਯਮ ਇਹ ਹੈ ਕਿ ਪਹਿਲਾਂ ਅੱਡੀ ਰੱਖੋ ਉਸ ਦੇ ਬਾਅਦ ਅੱਗੇ ਦਾ ਪੈਰ। ਇਸ ਨਾਲ ਚੱਲਣ ਸਮੇਂ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਦੇਖਣ ''ਚ ਵੀ ਚੰਗਾ ਲੱਗਦਾ ਹੈ। ਜੇ ਤੁਸੀਂ ਪੌੜੀਆਂ ਤੋਂ ਉੱਤਰ ਰਹੇ ਹੋ ਤਾਂ ਹੀਲ ਅਤੇ ਉਂਗਲਾਂ ਨੂੰ ਇੱਕਠੇ ਅੱਗੇ ਵਧਾਓ। ਠੀਕ ਉਸ ਤਰ੍ਹਾਂ ਹੀ ਜਦੋਂ ਤੁਸੀਂ ਪੌੜੀਆਂ ''ਤੇ ਚੜ੍ਹ ਰਹੇ ਸੀ।
2. ਚੱਲਦੇ ਸਮੇਂ ਕਦਮ ਦਾ ਰੱਖੋ ਧਿਆਨ
ਹੀਲ ਪਾ ਕੇ ਲੰਬੇ-ਲੰਬੇ ਕਦਮ ਨਾ ਰੱਖੋ। ਇਨ੍ਹਾਂ ਨੂੰ ਪਾ ਕੇ ਆਰਾਮ ਨਾਲ ਅਤੇ ਛੋਟੇ-ਛੋਟੇ ਕਦਮ ਚੱਲੋ। ਜਿਸ ਜਗ੍ਹਾ ''ਤੇ ਜਾ ਕੇ ਤੁਹਾਨੂੰ ਜ਼ਿਆਦਾ ਚੱਲਣਾ ਨਾ ਪਵੇ ਅਜਿਹੀ ਜਗ੍ਹਾ ''ਤੇ ਹੀਲ ਪਾ ਕੇ ਜਾਣਾ ਵਧੀਆ ਚੋਣ ਹੈ।
3. ਲੱਗੋਗੇ ਸੁੰਦਰ
ਹੀਲ ਪਾ ਕੇ ਤੁਹਾਨੂੰ ਸਰੀਰ ਦੇ ਸੰਤੁਲਨ ਨੂੰ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਸੁੰਦਰ ਦਿੱਸਣ ਲਈ ਆਪਣੇ ਹੀਪਸ ਅਤੇ ਗੋਡਿਆਂ ਨੂੰ ਆਰਾਮ ਦਿਓ, ਏਬਸ ਨੂੰ ਜੁੜੇ ਰੱਖੋ, ਮੋਢਿਆਂ ਨੂੰ ਪਿਛੇ ਰੱਖੋ ਅਤੇ ਆਪਣਾ ਸਿਰ ਸਿੱਧਾ ਰੱਖੋ। ਇਸ ਲਈ ਥੋੜ੍ਹੇ ਅਭਿਆਸ ਦੀ ਲੋੜ ਹੁੰਦੀ ਹੈ। 

Related News