ਇੰਝ ਲਓ Idli Chilli Chaat ਦਾ ਮਜ਼ਾ
Monday, Oct 15, 2018 - 02:18 PM (IST)
ਜਲੰਧਰ— ਚਾਟ ਤਾਂ ਤੁਸੀਂ ਕਈ ਤਰ੍ਹਾਂ ਦੀ ਖਾਧੀ ਹੋਵੋਗੀ ਪਰ ਇਡਲੀ ਦੀ ਚਾਟ ਤੁਹਾਨੂੰ ਹੋਰ ਵੀ ਚਟਪਟਾ ਮਜ਼ਾ ਦੇਵੇਗੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਤੇਲ - ਬਰਸ਼ਿੰਗ ਲਈ
ਇਡਲੀ ਮਿਸ਼ਰਣ - 500 ਗ੍ਰਾਮ
ਪਾਣੀ
ਘਿਉ - 2 ਵੱਡੇ ਚੱਮਚ
ਲਾਲ ਮਿਰਚ - 1/2 ਛੋਟਾ ਚੱਮਚ
ਨਮਕ - 1/2 ਛੋਟਾ ਚੱਮਚ
ਡਰੈਸਿੰਗ
ਪਿਆਜ਼ - ਸੁਆਦ ਅਨੁਸਾਰ
ਟਮਾਟਰ - ਸੁਆਦ ਅਨੁਸਾਰ
ਦਹੀਂ - ਸੁਆਦ ਅਨੁਸਾਰ
ਹਰੀ ਚਟਨੀ - ਸੁਆਦ ਅਨੁਸਾਰ
ਮਿੱਠੀ ਚਟਨੀ - ਸੁਆਦ ਅਨੁਸਾਰ
ਚਾਟ ਮਸਾਲਾ - ਸੁਆਦ ਅਨੁਸਾਰ
ਧਨੀਆ - ਸੁਆਦ ਅਨੁਸਾਰ
ਸੇਵ - ਸੁਆਦ ਅਨੁਸਾਰ
ਵਿਧੀ—
1. ਸਭ ਤੋਂ ਪਹਿਲਾਂ ਇਡਲੀ ਦੇ ਢਾਂਚੇ ਵਿਚ ਤੇਲ ਲਗਾ ਕੇ ਉਸ 'ਚ ਮਿਸ਼ਰਣ ਪਾ ਕੇ ਇਡਲੀ ਤਿਆਰ ਕਰੋ।
2. ਇਡਲੀ ਸਟੀਮ ਘੱਟ ਤੋਂ ਘੱਟ 15 ਮਿੰਟ ਤੱਕ ਕਰੋ।
3. ਹੁਣ ਇਡਲੀ ਨੂੰ ਟੁਕੜਿਆਂ ਵਿਚ ਕੱਟ ਲਓ।
4. ਫਿਰ ਇਕ ਪੈਨ ਵਿਚ 2 ਚੱਮਚ ਘਿਉ ਗਰਮ ਕਰੋ ਅਤੇ ਇਡਲੀ ਦੇ ਟੁਕੜਿਆਂ ਨੂੰ 2-3 ਮਿੰਟ ਲਈ ਭੁੰਨ ਲਓ।
5. ਇਸ ਤੋਂ ਬਾਅਦ ਇਸ ਵਿਚ ਲਾਲ ਮਿਰਚ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
6. ਹੁਣ ਇਨ੍ਹਾਂ ਨੂੰ ਪਲੇਟ 'ਚ ਪਾਓ ਅਤੇ ਇਸ 'ਤੇ ਕੱਟਿਆ ਹੋਇਆ ਪਿਆਜ਼, ਕੱਟਿਆ ਹੋਇਆ ਟਮਾਟਰ, ਦਹੀਂ, ਹਰੀ ਚਟਨੀ, ਮਿੱਠੀ ਚਟਨੀ ਪਾ ਕੇ ਡਰੈਸਿੰਗ ਕਰੋ।
7. ਇਸ ਤੋਂ ਬਾਅਦ ਸੁਆਦ ਅਨੁਸਾਰ ਚਾਟ ਮਸਾਲਾ, ਧਨੀਆ ਅਤੇ ਸੇਵੀਆਂ ਪਾ ਕੇ ਸਰਵ ਕਰੋ।