ਕਿਸੇ ਵੀ ਰਿਸ਼ਤੇ ਨੂੰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

Monday, Feb 08, 2021 - 04:01 PM (IST)

ਕਿਸੇ ਵੀ ਰਿਸ਼ਤੇ ਨੂੰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਜਲੰਧਰ (ਬਿਊਰੋ) - ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਉਸ 'ਚ ਵਿਸ਼ਵਾਸ, ਭਰੋਸਾ ਅਤੇ ਰੋਮਾਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਹਰ ਰਿਸ਼ਤੇ 'ਚ ਛੋਟੇ-ਮੋਟੇ ਲੜ੍ਹਾਈ-ਝਗੜੇ ਤਾਂ ਹੁੰਦੇ ਹੀ ਰਹਿੰਦੇ ਹਨ ਪਰ ਕਈ ਵਾਰ ਗੱਲ ਇੰਨੀ ਅੱਗੇ ਵਧ ਜਾਂਦੀ ਹੈ ਕਿ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਆ ਜਾਂਦਾ ਹੈ। ਪਤੀ-ਪਤਨੀ ਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਰਿਸ਼ਤੇ 'ਚ ਚਾਹੇ ਕਿਸੇ ਤਰ੍ਹਾਂ ਦਾ ਮਤਭੇਦ ਹੋ ਜਾਵੇ ਪਰ ਮਨਭੇਦ ਨਹੀਂ ਹੋਣਾ ਚਾਹੀਦਾ। ਹਰੇਕ ਰਿਸ਼ਤਾ ਦੋ ਲੋਕਾਂ ਦੀ ਆਪਸੀ ਸਮਝ ਅਤੇ ਪਿਆਰ ਨਾਲ ਮਿਲ ਕੇ ਬਣਦਾ ਹੈ, ਉਸ ਨੂੰ ਸੰਭਾਲਣ ਦੀ ਜ਼ਿੰਮੇਦਾਰੀ ਕਿਸੇ ਇਕ 'ਤੇ ਥੋਪਣ ਦੀ ਬਜਾਏ ਦੋਹਾਂ ਦੇ ਹਿੱਸੇ 'ਚ ਹੋਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਰਿਸ਼ਤੇ ਨੂੰ ਮਜ਼ਬੂਤ ਅਤੇ ਕਾਮਯਾਬ ਬਣਾ ਕੇ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ।

1. ਇਕ-ਦੂਜੇ 'ਤੇ ਬਣਾਈ ਰੱਖੋ ਵਿਸ਼ਵਾਸ
ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਕ-ਦੂਜੇ 'ਤੇ ਵਿਸ਼ਵਾਸ ਰੱਖੋ। ਜੇ ਤੁਸੀਂ ਇਕ-ਦੂਜੇ 'ਤੇ ਭਰੋਸਾ ਰੱਖੋਗੇ ਤਾਂ ਮੁਸ਼ਕਲ ਤੋਂ ਮੁਸ਼ਕਿਲ ਹਾਲਾਤਾਂ ਨੂੰ ਸੌਖੇ ਤਰੀਕੇ ਨਾਲ ਪਾਰ ਕਰ ਲਵੋਗੇ। ਇਸ ਤੋਂ ਇਲਾਵਾ ਕੋਈ ਵੀ ਪ੍ਰੇਸ਼ਾਨੀ ਆਉਣ 'ਤੇ ਇਕ-ਦੂਜੇ 'ਤੇ ਇਲਜ਼ਾਮ ਲਗਾਉਣ ਦੀ ਬਜਾਏ ਉਸ ਦਾ ਮਿਲ ਕੇ ਹੱਲ ਕਰੋ।

2. ਸ਼ੱਕ ਤੋਂ ਰਹੋ ਦੂਰ
ਸ਼ੱਕ ਇਕ ਅਜਿਹੀ ਬੀਮਾਰੀ ਹੈ, ਜੋ ਆਪਣੇ ਰਿਸ਼ਤੇ ਨੂੰ ਖਤਮ ਕਰ ਦਿੰਦੀ ਹੈ। ਇਸ ਲਈ ਸ਼ੱਕ ਦੀ ਬੀਮਾਰੀ ਤੋਂ ਜਿੰਨਾ ਹੋ ਸਕੇ ਉਂਨਾ ਦੂਰ ਰਹੋ। ਰਿਸ਼ਤੇ ਨੂੰ ਮਜ਼ਬੂਤ ਅਤੇ ਕਾਮਯਾਬ ਬਣਾਉਣ ਲਈ ਸ਼ੱਕ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ।

3. ਪਾਰਟਨਰ ਨਾਲ ਖੁਲ੍ਹ ਕੇ ਕਰੋ ਗੱਲ
ਪਤੀ-ਪਤਨੀ ਦੇ ਰਿਸ਼ਤੇ 'ਚ ਕਿਸੇ ਵੀ ਗੱਲ ਨੂੰ ਲੈ ਕੇ ਹਿਚਕਿਚਾਹਟ ਨਹੀਂ ਹੋਣੀ ਚਾਹੀਦੀ। ਇਸ ਲਈ ਆਪਣੇ ਪਾਰਟਨਰ ਨਾਲ ਹਰ ਗੱਲ ਖੁਲ੍ਹ ਕੇ ਕਰੋ। ਜਦੋਂ ਤੁਹਾਡੇ ਵਿਚ ਕਿਸੇ ਗੱਲ ਦੀ ਚੋਰੀ ਹੀ ਨਹੀਂ ਤਾਂ ਲੜ੍ਹਾਈ-ਝਗੜੇ ਆਪਣੇ ਆਪ ਖ਼ਤਮ ਹੋ ਜਾਣਗੇ।

ਪੜ੍ਹੋ ਇਹ ਵੀ ਖ਼ਬਰ - Health Tips : ਖਾਣਾ ਖਾਣ ਤੋਂ ਬਾਅਦ ਕੀ ਤੁਸੀਂ ਵੀ ਢਿੱਡ ’ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

4. ਪਸੰਦ-ਨਾਪਸੰਦ ਦਾ ਰੱਖੋ ਖਾਸ ਧਿਆਨ
ਰਿਲੇਸ਼ਨਸ਼ਿਪ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੈ ਕਿ ਪਤੀ-ਪਤਨੀ ਦੋਵੇਂ ਇਕ-ਦੂਜੇ ਦੀਆਂ ਇੱਛਾਵਾਂ ਦਾ ਧਿਆਨ ਰੱਖਣ। ਇਸ ਨਾਲ ਤੁਹਾਡੇ ਦੋਹਾਂ 'ਚ ਪਿਆਰ ਹੋਰ ਵੀ ਵਧੇਗਾ।

ਪੜ੍ਹੋ ਇਹ ਵੀ ਖ਼ਬਰ - ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

5. ਆਪਸੀ ਸਹਿਮਤੀ ਨਾਲ ਫ਼ੈਸਲਾ ਲੈਣਾ
ਸਿਚੁਏਸ਼ਨ ਚਾਹੇ ਕੋਈ ਵੀ ਹੋਵੇ ਪਰ ਇਹ ਬਹੁਤ ਜ਼ਰੂਰੀ ਹੈ ਕਿ ਪਤੀ-ਪਤਨੀ ਆਪਸੀ ਸਹਿਮਤੀ ਨਾਲ ਫ਼ੈਸਲਾ ਲੈਣ। ਅਕਸਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਤੀ ਪਤਨੀ ਦੀ ਸਹਿਮਤੀ ਲੈਣਾ ਜ਼ਰੂਰੀ ਨਹੀਂ ਸਮਝਦੇ, ਜੋ ਕਿ ਰਿਸ਼ਤਾ ਟੁੱਟਣ ਦੀ ਵਜ੍ਹਾ ਬਣ ਜਾਂਦਾ ਹੈ। ਇਸ ਲਈ ਹਮੇਸ਼ਾ ਇਕ-ਦੂਜੇ ਤੋਂ ਪੁੱਛ ਕੇ ਹੀ ਕੋਈ ਕੰਮ ਕਰੋ।

ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਪਰੇਸ਼ਾਨੀ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ 

6. ਕੰਮਕਾਜ 'ਚ ਹੱਥ ਬਟਾਓ
ਜਿੱਥੇ ਤਕ ਸੰਭਵ ਹੋਵੇ ਆਪਣੇ ਪਾਰਟਨਰ ਨਾਲ ਘਰ ਦੇ ਕੰਮਾਂ 'ਚ ਹੱਥ ਬਟਾਓ। ਇਸ ਨਾਲ ਕੰਮ ਜਲਦੀ ਹੋਵੇਗੇ ਅਤੇ ਤੁਹਾਡੇ ਵਿਚ ਪਿਆਰ ਵੀ ਵਧਦਾ ਹੈ। ਜੇ ਤੁਸੀਂ ਰੋਜ਼ਾਨਾ ਉਨ੍ਹਾਂ ਦੇ ਨਾਲ ਕੰਮ ਨਹੀਂ ਕਰਵਾ ਸਕਦੇ ਹਾਂ ਵੀਕੈਂਡ ਜਾਂ ਛੁੱਟੀ 'ਤੇ ਹੀ ਕੰਮ ਕਰਵਾ ਦਿਓ।

ਪੜ੍ਹੋ ਇਹ ਵੀ ਖ਼ਬਰ - ਸ਼ਿਵ ਜੀ ਦੀ ਪੂਜਾ ਮੌਕੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਘਰ ਆਵੇਗਾ ਧਨ ਤੇ ਬਣੀ ਰਹੇਗੀ ਬਰਕਤ 

7. ਖਾਸ ਮੌਕਿਆਂ 'ਤੇ ਗਿਫਟ ਦੇਣਾ
ਵਿਅਸਥ ਹੋਣ ਕਾਰਨ ਤੁਸੀਂ ਆਪਣੀ ਪਤਨੀ ਨੂੰ ਸਮਾਂ ਨਹੀਂ ਦੇ ਪਾਉਂਦੇ ਪਰ ਕਿਸੇ ਖਾਸ ਮੌਕੇ 'ਤੇ ਉਨ੍ਹਾਂ ਲਈ ਕੁਝ ਸਪੈਸ਼ਲ ਕਰ ਸਕਦੇ ਹੋ। ਛੋਟੀਆਂ-ਮੋਟੀਆਂ ਗੱਲਾਂ ਲਈ ਵੀ ਗਿਫ਼ਟ ਦੇ ਕੇ ਤੁਸੀਂ ਆਪਣੇ ਪਾਰਟਨਰ ਦਾ ਦਿਲ ਜਿੱਤ ਸਕਦੇ ਹੋ। ਜ਼ਿਆਦਾ ਮਹਿੰਗਾ ਨਾ ਸਹੀ ਉਨ੍ਹਾਂ ਨੂੰ ਖੁਸ਼ ਕਰਨ ਲਈ ਇਕ ਗੁਲਾਬ ਹੀ ਦੇ ਦਿਓ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤ ਅਨੁਸਾਰ : ਇਸ ਦਿਸ਼ਾ ‘ਚ ਬੈਠ ਕੇ ਕਰੋ ਕੰਮ, ਜ਼ਿੰਦਗੀ ’ਚ ਹਮੇਸ਼ਾ ਹੋਵੇਗੀ ਤਰੱਕੀ

8. ਸਾਥ ਰਹਿਣ ਦਾ ਵਾਅਦਾ
ਪਾਟਨਰ ਨੂੰ ਇਕ-ਦੂਸਰੇ ਦੇ ਨਾਲ ਰਹਿਣ ਦਾ ਵਾਅਦਾ ਕਰਨਾ ਚਾਹੀਦਾ ਹੈ। ਇਸ ਗੱਲ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਕਿ ਦੋਨਾਂ ਨੂੰ ਆਪਣੇ-ਆਪਣੇ ਕੰਮ ਹੁੰਦੇ ਹਨ। ਕਈ ਬਾਰ ਤਾਂ ਪਾਟਨਰ ਨੂੰ ਕਿਤੇ ਬਾਹਰ ਵੀ ਜਾਣਾ ਪੈ ਜਾਵੇ ਤਾਂ ਨਰਾਜ਼ ਹੋਣ ਦੀ ਬਜਾਏ ਇਕ-ਦੂਸਰੇ ਨੂੰ ਸਮਾਂ ਦੇਣ ਦੀ ਕੋਸਿਸ਼ ਕਰੋਂ। ਇਸ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ।

9.ਖੂਬੀਆਂ ਲੱਭੋ ਕਮੀਆਂ ਨਹੀਂ
ਆਪਣੇ ਜੀਵਨਸਾਥੀ ਦੀਆਂ ਗੱਲਾਂ ਨੂੰ ਜ਼ਰੂਰੀ ਸਮਝੋ। ਕਿਸੇ ਵੀ ਗੱਲ ਨੂੰ ਲੈ ਕੇ ਜਲਦਬਾਜੀ ਨਾ ਕਰੋਂ। ਗੱਲ-ਗੱਲ 'ਤੇ ਉਨ੍ਹਾਂ ਦੀ ਕਮੀਆਂ ਲੱਭਣ ਦੀ ਬਜਾਏ ਉਨ੍ਹਾਂ ਦੀ ਖੂਬੀਆਂ ਦੀ ਵੱਲ ਧਿਆਨ ਦਿਓ। ਇਹ ਗੱਲਾਂ ਭਵਿੱਖ 'ਚ ਵੀ ਤੁਹਾਡੇ ਕੰਮ ਆ ਸਕਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News