ਖੰਭਾਂ ਨਾਲ ਵੀ ਕਰ ਸਕਦੇ ਹੋ ਘਰ ਦੀ ਸਜਾਵਟ

Friday, Dec 30, 2016 - 03:45 PM (IST)

ਦਿੱਲੀ— ਘਰ ਨੂੰ ਸਜਾਉਂਣ ਦੇ ਲਈ ਚਾਹੇ ਜਿੰਨ੍ਹੇ ਮਰਜ਼ੀ ਤਰੀਕੇ ਹੋਣ ਘੱਟ ਹੁੰਦੇ ਹਨ ਅਤੇ ਘਰ ''ਚ ਅਣਗਣਿਤ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿੰਨ੍ਹਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਅਸੀਂ ਤੁਹਾਡੇ ਲਈ ਹਰ ਬਾਰ ਨਵੇਂ-ਨਵੇਂ ਤਰੀਕੇ ਲੈ ਕੇ ਆਉਂਦੇ ਹਾਂ, ਜਿਸ ਨਾਲ ਤੁਸੀਂ ਆਪਣਾ ਹੁਨਰ ਨਿਖਾਰ ਸਕਦੇ ਹੋ ਅਤੇ ਘਰ ''ਚ ਪਈਆ ਬੇਕਾਰ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ। ਪਲਾਸਟਿਕ ਦੀਆਂ ਬੋਤਲਾਂ, ਟਾਇਰ, ਪੁਰਾਣੀ ਜੀਨਸ, ਪਿਸਤੇ ਦੇ ਛਿਲਕੇ , ਬੇਕਾਰ ਪਏ ਬਲਬ ਅਤੇ ਪਲੇਟਾਂ ਦੇ ਇਲਾਵਾ ਹੋਰ ਵੀ ਬਹੁਤ ਸਾਰਾ ਸਮਾਨ ਹੁੰਦਾ ਹੈ ਜੋ ਘਰ ਦੀ ਸਜਾਵਟ ਦਾ ਹਿੱਸਾ ਬਣ ਸਕਦਾ ਹੈ। ਅੱਜ ਅਸੀਂ ਜਿਸ ਤਰੀਕੇ ਦੀ ਗੱਲ ਕਰ ਰਹੇ ਹਾਂ ਉਹ ਹੈ ਪੰਛੀਆਂ ਦੇ ਖੰਭ। ਜੀ ਹਾਂ ਪੰਛੀਆਂ ਦੇ ਖੰਭਾਂ ਨੂੰ ਵੀ ਤੁਸੀਂ ਸਜਾਵਟ ਦਾ ਹਿੱਸਾ ਬਣਾ ਸਕਦੇ ਹੋ। ਇਨ੍ਹਾਂ ਨੂੰ ਤੁਸੀਂ ਦੀਵਾਰਾ, ਫੁਲਾਵਰ ਪੋਟ ਅਤੇ ਬਹੁਤ ਸਾਰੀਆਂ ਚੀਜ਼ਾਂ ''ਚ ਇਸਤੇਮਾਲ ਕਰਕੇ ਆਪਣਾ ਹੁਨਰ ਦਿੱਖਾ ਸਕਦੇ ਹੋ ।
ਸਮੱਗਰੀ
-ਖੰਭ ( ਵੱਖ-ਵੱਖÎ ਆਕਾਰ ਦੇ )
-ਰੰਗ ( ਤੁਹਾਡੀ ਪਸੰਦ ਦੇ)
-ਪੇਂਟਿੰਗ ਬਰੱਸ਼
-ਸਕੈਚ ਪੈਨ
ਵਿਧੀ
1. ਸਭ ਤੋਂ ਪਹਿਲਾਂ ਖੰਭਾਂ ਨੂੰ ਲੈ ਕੇ ਇਨ੍ਹਾਂ ''ਤੇ ਸਕੈਚ ਨਾਲ ਆਪਣੀ ਪਸੰਦ ਦੀ ਆਕਰਿਤੀ (ਡਿਜਾਇਨ) ਬਣਾ ਲਓ।
2. ਇਸਦੇ ਬਾਅਦ ਪੇਂਟਿੰਗ ਬਰੱਸ਼ ਨਾਲ ਪੇਂਟ ਕਰ ਲਓ।
3. ਇਸ ਨੂੰ ਸੁੱਕਣ ਦੇ ਲਈ ਰੱਖ ਲਓ।
4. ਜਦੋਂ ਇਹ ਸੁੱਕ ਜਾਵੇ ਤਾਂ ਇਸ ਨੂੰ ਫਰੇਮ ''ਚ ਲਗਾ ਕੋ ਘਰ ਦੀਆਂ ਦੀਵਾਰਾ, ਪਰਸ, ਟੌਪੀ ਦੇ ਇਲਾਵਾ ਹੋਰ ਵੀ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ। ਤੁਸੀਂ ਮੋਰ .ਕਬੂਤਰ ਦੇ ਇਲਾਵਾ ਨਕਲੀ ਖੰਭਾਂ ਨੂੰ ਵੀ ਪੇਂਟ ਕਰ ਸਕਦੇ ਹੋ ।


Related News