Cooking Tips : ਘਰ ਦੀ ਰਸੋਈ ‘ਚ ਇੰਝ ਬਣਾਓ ਪੀਜ਼ਾ

Friday, Jan 15, 2021 - 10:13 AM (IST)

Cooking Tips : ਘਰ ਦੀ ਰਸੋਈ ‘ਚ ਇੰਝ ਬਣਾਓ ਪੀਜ਼ਾ

ਨਵੀਂ ਦਿੱਲੀ- ਪੀਜ਼ਾ ਦੇਖਦੇ ਹੀ ਬੱਚਿਆਂ ਅਤੇ ਵੱਡਿਆਂ ਦੋਹਾਂ ਦੇ ਮੂੰਹ ‘ਚੋਂ ਪਾਣੀ ਆ ਜਾਂਦਾ ਹੈ ਪਰ ਕਈ ਲੋਕ ਬਾਜ਼ਾਰ ‘ਚੋਂ ਮਿਲਣ ਵਾਲਾ ਪੀਜ਼ਾ ਜਾਂ ਹੋਰ ਚੀਜ਼ਾਂ ਨਹੀਂ ਖਾਂਦੇ ਇਸ ਲਈ ਅੱਜ ਅਸੀਂ ਤੁਹਾਡੇ ਲਈ ਘਰ  ‘ਚ ਪੀਜ਼ਾਂ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਜੋ ਬਣਾਉਣ ‘ਚ ਬੇਹੱਦ ਆਸਾਨ ਹੈ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਸਮੱਗਰੀ
ਪੀਜ਼ਾ ਬੇਸ-1
ਟਮਾਟਰ ਕੈਚਅੱਪ-100 ਮਿਲੀਲੀਟਰ
ਟਮਾਟਰ-1 (ਕੱਟਿਆ ਹੋਇਆ)
ਗੰਢੇ-2 (ਕੱਟੇ ਹਏ)
ਚਿੱਲੀ ਫ਼ਲੇਕਸ-1 ਚਮਚਾ
ਚੀਜ਼-100 ਗ੍ਰਾਮ
ਮਸ਼ਰੂਮਜ਼-4 (ਕੱਟੇ ਹੋਏ)
ਹਰੀ ਸ਼ਿਮਲਾ ਮਿਰਚ-1/2 (ਕੱਟੀ ਹੋਈ)
ਅਜਵੈਣ-1 ਚਮਚਾ
ਮੋਜ਼ੇਰੈਲਾ-1/2 ਕੱਪ

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਕੌਲੀ ‘ਚ ਮੋਜ਼ੇਰੈਲਾ ਚੀਜ਼ ਨੂੰ ਕੱਦੂਕਸ ਕਰ ਕੇ ਵੱਖਰਾ ਰੱਖ ਲਓ। ਫ਼ਿਰ ਪੀਜ਼ਾ ਬੇਸ ‘ਤੇ ਟਮੈਟੋ ਕੈਚਅੱਪ ਨੂੰ ਚੰਗੀ ਤਰ੍ਹਾਂ ਨਾਲ ਲਗਾ ਕੇ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਪਾਓ। ਪੀਜ਼ਾ ਬੇਸ ਦੇ ਉੱਪਰ ਮੋਜ਼ੇਰੈਲਾ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਫੈਲਾਓ। ਫਿਰ ਪੀਜ਼ਾ ਬੇਸ ਨੂੰ ਬੇਕਿੰਗ ਟ੍ਰੇਅ ‘ਚ ਰੱਖ ਕੇ ਓਵਨ ‘ਚ 250 ਡਿਗਰੀ ਸੈਲਸੀਅਸ ‘ਤੇ 10 ਮਿੰਟ ਲਈ ਬੇਕ ਕਰੋ। ਤੁਹਾਡਾ ਪੀਜ਼ਾ ਬਣ ਕੇ ਤਿਆਰ ਹੈ। ਇਸ ਨੂੰ ਅਜਵਾਇਣ ਅਤੇ ਚਿੱਲੀ ਫ਼ਲੇਕਸ ਨਾਲ ਗਾਰਨਿਸ਼ ਕਰੋ ਅਤੇ ਗਰਮ-ਗਰਮ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News