Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
Friday, Jan 08, 2021 - 10:50 AM (IST)
ਨਵੀਂ ਦਿੱਲੀ: ਲੋਹੜੀ ਅਤੇ ਮਾਘੀ ਦਾ ਤਿਉਹਾਰ ਆਉਣ ਵਾਲਾ ਹੈ। ਅਜਿਹੇ ’ਚ ਇਸ ਖ਼ਾਸ ਮੌਕੇ ’ਤੇ ਪੰਜਾਬ ’ਚ ਲੋਕ ਤਿਲ ਦੀ ਬਰਫੀ, ਲੱਡੂ ਅਤੇ ਛੋਲਿਆਂ ਦੀ ਦਾਲ ਦੀ ਖ਼ਿਚੜੀ ਬਣਾ ਕੇ ਖਾਂਦੇ ਹਨ। ਇਸ ਲਈ ਅੱਜ ਅਸÄ ਤੁਹਾਡੇ ਲਈ ਛੋਲਿਆਂ ਦੀ ਦਾਲ ਦੀ ਖ਼ਿਚੜੀ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਨ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ...
ਇਹ ਵੀ ਪੜ੍ਹੋ:Beauty Tips: ਵਾਲ਼ਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਲਗਾਓ ਇਹ ਤੇਲ
ਸਮੱਗਰੀ
ਚੌਲ-1 ਕੱਪ
ਛੋਲਿਆਂ ਦੀ ਦਾਲ-1/2 ਕੱਪ
ਘਿਓ- 2 ਵੱਡੇ ਚਮਚੇ
ਜੀਰਾ- 1 ਛੋਟਾ ਚਮਚਾ
ਕਾਲੀ ਮਿਰਚ ਪਾਊਡਰ-1/2 ਛੋਟਾ ਚਮਚਾ
ਹਿੰਗ-ਚੁਟਕੀਭਰ
ਦਾਲਚੀਨੀ- 1 ਟੁੱਕੜਾ
ਕਾਲੀ ਮਿਰਚ-8-10
ਲੂਣ ਸੁਆਦ ਅਨੁਸਾਰ
ਪਾਣੀ-2 ਕੱਪ
ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਬਣਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ ਦਾਲ ਅਤੇ ਚੌਲਾਂ ਨੂੰ ਵੱਖ-ਵੱਖ ਧੋ ਕੇ 1 ਘੰਟੇ ਲਈ ਰੱਖ ਦਿਓ।
2. ਹੁਣ ਕੁੱਕਰ ’ਚ ਘਿਓ ਗਰਮ ਕਰਕੇ ਉਸ ’ਚ ਜੀਰਾ, ਦਾਲਚੀਨੀ, ਕਾਲੀ ਮਿਰਚ ਅਤੇ ਹਿੰਗ ਭੁੰਨੋ।
3. ਫਿਰ ਦਾਲ ਪਾ ਕੇ 5 ਮਿੰਟ ਤੱਕ ਭੁੰਨੋ।
4. ਹੁਣ ਕੁੱਕਰ ’ਚ ਚੌਲ, ਕਾਲੀ ਮਿਰਚ ਪਾਊਡਰ, ਲੂਣ ਅਤੇ ਪਾਣੀ ਪਾ ਕੇ 2 ਤੋਂ 3 ਸਿਟੀਆਂ ਲਗਵਾਓ।
5. ਇਸ ਨੂੰ ਥੋੜ੍ਹੀ ਦੇਰ ਭਾਫ਼ ’ਚ ਰਹਿਣ ਦਿਓ।
6. ਤਿਆਰ ਖ਼ਿਚੜੀ ਦੇ ਉੱਪਰ 1 ਵੱਡਾ ਚਮਚਾ ਘਿਓ ਪਾ ਕੇ ਮਿਲਾਓ ਅਤੇ ਹੁਣ ਇਸ ਨੂੰ ਖਾਣ ਲਈ ਪਲੇਟ ’ਚ ਪਾਓ।
7. ਲਓ ਜੀ ਤੁਹਾਡੀ ਪੰਜਾਬੀ ਸਟਾਈਲ ਛੋਲਿਆਂ ਦੀ ਦਾਲ ਦੀ ਖ਼ਿਚੜੀ ਬਣ ਕੇ ਤਿਆਰ ਹੈ।
ਨੋਟ: ਇਸ ਖ਼ਬਰ ਸਬੰਧੀ ਆਏ ਰਾਏ ਕੁਮੈਂਟ ਬਾਕਸ ’ਚ ਦਿਓ।