ਇਨ੍ਹਾਂ ਗੱਲਾਂ ਦਾ ਰੱਖੋਗੇ ਧਿਆਨ ਤਾਂ ਜ਼ਿਆਦਾ ਸਮਾਂ ਕੱਢੇਗਾ ਹੇਅਰ ਕਲਰ

10/11/2019 2:55:28 PM

ਜਲੰਧਰ—ਵਾਲਾਂ ਨੂੰ ਕਲਰ ਕਰਵਾਉਣਾ ਅੱਜ ਕੱਲ ਫੈਸ਼ਨ ਬਣ ਗਿਆ ਹੈ। ਹੇਅਰ ਕਲਰ ਕਰਵਾਉਣਾ ਆਸਾਨ ਹੁੰਦਾ ਹੈ ਪਰ ਜੇਕਰ ਇਸ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਕਲਰ ਛੇਤੀ ਹਟਣ ਲੱਗਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਜਿਹੇ ਟਿਪਸ ਦੇਵਾਂਗੇ, ਜਿਸ ਨਾਲ ਤੁਹਾਡੇ ਵਾਲਾਂ ਦਾ ਕਲਰ ਛੇਤੀ ਲਾਈਟ ਨਹੀਂ ਹੋਵੇਗਾ। ਚੱਲੋ ਦੱਸਦੇ ਹਾਂ ਹੇਅਰ ਕਲਰ ਨੂੰ ਲਾਗ-ਲਾਸਟਿੰਗ ਚਲਾਉਣ ਦੇ ਕੁਝ ਆਸਾਨ ਟਿਪਸ।

PunjabKesari
ਹੇਅਰ ਕਲਰਿੰਗ ਦੇ ਬਾਅਦ ਨਾ ਲਗਾਓ ਸ਼ੈਂਪੂ
ਵਾਲਾਂ ਨੂੰ ਕਲਰ ਕਰਵਾਉਣ ਦੇ ਕਰੀਬ 72 ਘੰਟੇ ਭਾਵ 3 ਦਿਨ ਤੱਕ ਸ਼ੈਂਪੂ ਨਾ ਕਰੋ। ਜੇਕਰ 1 ਜਾਂ 2 ਦਿਨ ਵਾਲ ਆਇਲੀ ਜਾਂ ਗ੍ਰੀਜੀ ਹੋ ਜਾਣ ਤਾਂ ਤੁਸੀਂ ਡਰਾਈ ਸ਼ੈਂਪੂ ਲਗਾਓ।
ਸੂਰਜ ਦੀਆਂ ਕਿਰਨਾਂ ਤੋਂ ਬਚਾਓ
ਕਲਰ ਕੀਤੇ ਵਾਲਾਂ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਓ। ਇਸ ਨਾਲ ਵੀ ਵਾਲ ਛੇਤੀ ਫੇਡ ਹੋ ਜਾਂਦੇ ਹਨ। ਬਾਹਰ ਜਾਂਦੇ ਸਮੇਂ ਵਾਲਾਂ ਨੂੰ ਛੱਤਰੀ ਜਾਂ ਸਕਾਰਫ ਨਾਲ ਕਵਰ ਜ਼ਰੂਰ ਕਰੋ।
ਫਿਲਟਰ ਪਾਣੀ ਦੀ ਕਰੋ ਵਰਤੋਂ
ਜਦੋਂ ਵੀ ਵਾਲ ਧੋਵੋ ਇਸ ਗੱਲ ਦਾ ਧਿਆਨ ਰੱਖੋ ਕਿ ਪਾਣੀ ਗਰਮ ਨਾ ਹੋਵੇ ਕਿਉਂਕਿ ਇਸ ਨਾਲ ਵਾਲਾਂ ਦੇ ਕਿਊਟੀਕਲਸ ਨੂੰ ਨੁਕਸਾਨ ਪਹੁੰਚਦਾ ਹੈ। ਹੋ ਸਕੇ ਤਾਂ ਵਾਲ ਧੋਣ ਦੇ ਲਈ ਫਿਲਟਰ ਪਾਣੀ ਦੀ ਵਰਤੋਂ ਕਰੋ।

PunjabKesari
ਹੀਟਿੰਗ ਮਟੀਰੀਅਲ ਤੋਂ ਦੂਰੀ
ਬਹੁਤ ਜ਼ਿਆਦਾ ਹੀਟਿੰਗ ਮਟੀਰੀਅਲ ਵਰਤੋਂ ਕਰਨ ਤੋਂ ਬਚੋ। ਜੇਕਰ ਸਵੀਮਿੰਗ ਕਰਨ ਜਾ ਰਹੀ ਹੋ ਤਾਂ ਵਾਲਾਂ 'ਚ ਨਾਰੀਅਲ ਤੇਲ ਜ਼ਰੂਰ ਲਗਾਓ, ਤਾਂ ਜੋ ਕਲਰ ਨੂੰ ਨੁਕਸਾਨ ਨਾ ਹੋਵੇ।
ਸਪਾ ਕਰਵਾਓ
ਹੇਅਰ ਕਲਰ ਕਰਵਾਉਣ ਦੇ ਬਾਅਦ ਰੈਗੂਲਰ ਸਪਾ ਜ਼ਰੂਰ ਲਓ। ਇਸ ਨਾਲ ਹੇਅਰ ਕਿਊਟੀਕਲ 'ਚ ਕਲਰ ਲਾਕ ਹੋ ਜਾਂਦਾ ਹੈ ਅਤੇ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ। ਨਾਲ ਹੀ ਇਹ ਵਾਲਾਂ ਦੀ ਰੁਖੇਪਣ ਦੀ ਸਮੱਸਿਆ ਨੂੰ ਦੂਰ ਕਰਦਾ ਹੈ।

PunjabKesari
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
1.ਚੰਗੀ ਕੁਆਲਿਟੀ ਦਾ ਕਲਰ ਪ੍ਰਿਵੈਂਟ ਸ਼ੈਂਪੂ ਵਰਤੋਂ ਕਰੋ। ਇਹ ਕਲਰ ਨੂੰ ਛੇਤੀ ਹਲਕਾ ਹੋਣ ਤੋਂ ਰੋਕਦਾ ਹੈ।
2. ਕਦੇ ਵੀ ਕਲਰਡ ਵਾਲਾਂ 'ਚ ਸ਼ੈਂਪੂ ਦੀ ਵਰਤੋਂ ਨਾ ਕਰੋ ਅਤੇ ਨਾ ਹੀ ਐਂਟੀ ਡੈਂਡ੍ਰਫ ਸ਼ੈਂਪੂ ਚੁਣੋ।
3. ਕਲਰ ਕੀਤੇ ਵਾਲਾਂ 'ਚ ਕੋਈ ਵੀ ਕੰਡੀਸ਼ਨਰ ਨਾ ਲਗਾਓ, ਖਾਸ ਕਰਕੋ ਕੈਮੀਕਲਸ ਯੁਕਤ ਕੰਡੀਸ਼ਨਰ।
4. ਵਾਲਾਂ 'ਚ ਤੇਲ ਲਗਾਉਣਾ ਜ਼ਰੂਰੀ ਹੈ ਪਰ ਸਿਰਫ ਸਕੈਲਪ 'ਚ ਤੇਲ ਲਗਾਓ। ਉਸ ਏਰੀਏ 'ਚ ਤੇਲ ਨਾ ਲਗਾਓ ਜਿਥੇ ਕਲਰ ਕੀਤਾ ਹੋਵੇ।
5. ਹੇਅਰ ਮਾਸਕ ਵਰਤੋਂ ਕਰੋ, ਤਾਂ ਜੋ ਵਾਲ ਸਾਫਟ ਰਹਿਣ। ਪਰ ਇਸ ਗੱਲ ਦਾ ਧਿਆਨ ਰਹੇ ਕਿ ਤੁਸੀਂ ਘਰ ਦਾ ਬਣਿਆ ਮਾਸਕ ਹੀ ਵਰਤੋਂ ਕਰੋ।  


Aarti dhillon

Content Editor

Related News