Grand Parents ਤੋਂ ਸਿੱਖੋ ਰਿਸ਼ਤੇ ਨਿਭਾਉਣ ਦੀਆਂ ਇਹ 5 ਅਹਿਮ ਗੱਲਾਂ
Monday, Sep 24, 2018 - 04:54 PM (IST)

ਜਲੰਧਰ— ਘਰ ਦੇ ਵੱਡੇ-ਬਜ਼ੁਰਗ ਪਰਿਵਾਰ ਦਾ ਮਾਣ ਹੁੰਦੇ ਹਨ। ਇਹ ਨਾ ਸਿਰਫ ਪਰਿਵਾਰ ਦੇ ਸੰਸਕਾਰਾਂ ਦੀ ਨੀਂਵ ਰੱਖਦੇ ਹਨ ਬਲਕਿ ਆਪਣੇ ਅਨੁਭਵ ਨੂੰ ਬੱਚਿਆਂ ਨਾਲ ਸਾਂਝਾ ਵੀ ਕਰਦੇ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਘਰ ਦੇ ਬਜ਼ੁਰਗਾਂ ਦਾ ਅਨੁਭਵ ਪਾ ਕੇ ਤੁਸੀਂ ਜ਼ਿੰਦਗੀ ਦੇ ਨਾਲ-ਨਾਲ ਆਪਣੇ ਰਿਸ਼ਤਿਆਂ ਬਾਰੇ ਵੀ ਬਹੁਤ ਕੁਝ ਸਿੱਖਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਤੁਸੀਂ ਵੀ ਆਪਣੇ ਵੱਡਿਆ ਤੋਂ ਸਿੱਖ ਸਕਦੇ ਹੋ।
1. ਮੁਆਫ ਕਰਨਾ
ਤੁਹਾਨੂੰ ਵੀ ਦਾਦਾ-ਦਾਦੀ ਤੋਂ ਸਿੱਖਣਾ ਚਾਹੀਦਾ ਹੈ ਕਿ ਆਪਣਿਆਂ ਦੀਆਂ ਗਲਤੀਆਂ ਨੂੰ ਕਿਸ ਤਰ੍ਹਾਂ ਮੁਆਫ ਕਰ ਸਕਦੇ ਹਾਂ। ਗਲਤੀਆਂ ਸਾਰਿਆਂ ਕੋਲੋਂ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਮੁਆਫ ਕਰਨਾ ਸਭ ਤੋਂ ਵੱਡਾ ਹੁਨਰ ਹੈ।
2. ਸਬਰ ਰੱਖਣਾ
ਗੁੱਸਾ ਤਾਂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਆਉਂਦਾ ਹੈ ਪਰ ਬਜ਼ੁਰਗਾਂ ਦਾ ਸਬਰ ਕਈ ਵਾਰ ਉਸ ਗੁੱਸੇ ਨੂੰ ਰੋਕ ਲੈਂਦਾ ਹੈ। ਵਿਅਕਤੀ 'ਚ ਸਬਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਪਰਿਵਾਰ ਨੂੰ ਜੋੜ ਕੇ ਰੱਖਦਾ ਹੈ।
3. ਕਮਿਟਮੈਂਟ ਹੋਣਾ
ਵੱਡੇ ਬਜ਼ੁਰਗ ਜੋ ਵੀ ਵਾਅਦੇ ਅਤੇ ਕਮਿਟਮੈਂਟ ਆਪਣੇ ਕਰੀਬੀਆਂ ਨਾਲ ਕਰਦੇ ਹਨ ਉਨ੍ਹਾਂ ਨੂੰ ਹਰ ਹਾਲ 'ਚ ਪੁਰਾ ਕਰਦੇ ਹਨ। ਤੁਸੀਂ ਵੀ ਉਨ੍ਹਾਂ ਕੋਲੋਂ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹੋ।
4. ਦੋਸਤ ਬਣਾਉਣ ਦੀ ਕਲਾ
ਵੱਡੇ-ਬਜ਼ੁਰਗਾਂ ਨੂੰ ਦੋਸਤ ਬਣਾਉਣ ਦੀ ਕਲਾ ਚੰਗੀ ਤਰ੍ਹਾਂ ਆਉਂਦੀ ਹੈ। ਦਰਅਸਲ, ਉਨ੍ਹਾਂ ਨੂੰ ਸਾਹਮਣੇ ਵਾਲੇ ਸ਼ਖਸ ਨੂੰ ਸਮਝਣ ਦਾ ਚੰਗਾ ਤਜੂਰਬਾ ਹੁੰਦਾ ਹੈ। ਉਹ ਹਰ ਕਿਸੇ ਦੀ ਖੁਸ਼ੀ ਦੇ ਬਾਰੇ ਜਾਣਦੇ ਹਨ ਅਤੇ ਦੋਸਤ ਬਣ ਕੇ ਉਸ ਨੂੰ ਸੋਲਵ ਵੀ ਕਰ ਦਿੰਦੇ ਹਨ।