ਜੂਟ ਨਾਲ ਦਿਓ ਆਪਣੇ ਘਰ ਨੂੰ ਨਵਾਂ ਲੁਕ
Friday, Apr 07, 2017 - 12:44 PM (IST)
ਨਵੀਂ ਦਿੱਲੀ— ਮੌਸਮ ਬਦਲਣ ਨਾਲ ਹੀ ਘਰ ਦੀ ਸਜਾਵਟ ਵੀ ਬਦਲਣੀ ਪੈਂਦੀ ਹੈ। ਜਿੱਥੇ ਸਰਦੀਆਂ ''ਚ ਡਾਰਕ ਰੰਗਾਂ ਨਾਲ ਘਰ ਨੂੰ ਸਜਾਇਆ ਜਾਂਦਾ ਹੈ, ਉੱਥੇ ਗਰਮੀਆਂ ''ਚ ਹਲਕੇ ਰੰਗਾਂ ਨਾਲ।
ਅੱਜ-ਕਲ੍ਹ ਜੂਟ ਨਾਲ ਘਰ ਨੂੰ ਸਜਾਉਣ ਦਾ ਬਹੁਤ ਟਰੈਂਡ ਹੈ। ਇਸ ਲਈ ਬਾਜ਼ਾਰ ''ਚ ਵੀ ਜੂਟ ਨਾਲ ਬਣੀਆਂ ਬਹੁਤ ਸਾਰੀਆਂ ਵਸਤਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਤੁਸੀਂ ਇਨ੍ਹਾਂ ਚੀਜ਼ਾਂ ਨੂੰ ਵੱਖ-ਵੱਖ ਰੰਗਾਂ ''ਚ ਆਪਣੇ ਘਰ ਮੁਤਾਬਕ ਖਰੀਦ ਸਕਦੇ ਹੋ। ਜੂਟ ਤੋਂ ਬਣੇ ਹੈਗਿੰਗ ਵਿਹੜੇ ਨੂੰ ਹੋਰ ਖੂਬਸੂਰਤ ਬਣਾਉਂਦੇ ਹਨ। ਤੁਸੀਂ ਇਸ ਜੂਟ ''ਚ ਛੋਟੇ-ਛੋਟੇ ਗਮਲੇ ਵੀ ਲਗਾ ਸਕਦੇ ਹੋ।
ਜੂਟ ਦੇ ਬਣੇ ਗਲੀਚੇ ਅਤੇ ਕਾਰਪੈੱਟ ਤੁਹਾਡੇ ਘਰ ਨੂੰ ਨਵੀਂ ਲੁਕ ਦੇ ਸਕਦੇ ਹਨ। ਜੂਟ ਨਾਲ ਬਣੀਆਂ ਇਹ ਚੀਜ਼ਾਂ ਬਹੁਤ ਖੂਬਸੂਰਤ ਲੱਗਦੀਆਂ ਹਨ। ਤੁਸੀਂ ਜੂਟ ਨਾਲ ਬਣੇ ਬੈਗ ਵੀ ਫੈਸ਼ਨ ਟਰੈਂਡ ਮੁਤਾਬਕ ਲੈ ਸਕਦੇ ਹੋ। ਇਹ ਚੀਜ਼ਾਂ ਸੁੰਦਰ ਹੋਣ ਦੇ ਨਾਲ-ਨਾਲ ਸਸਤੀਆਂ ਅਤੇ ਮਜ਼ਬੂਤ ਹੁੰਦੀਆਂ ਹਨ।
