ਇਨ੍ਹਾਂ Smart tips ਨਾਲ ਘਰ ਨੂੰ ਦਿਓ ਇਕ ਸਟਾਈਲਿਸ਼ ਟਚ
Wednesday, Jun 14, 2017 - 08:41 AM (IST)

ਜਲੰਧਰ— ਸੁੰਦਰ, ਸਾਫ-ਸੁੱਥਰਾ ਅਤੇ ਖੂਬਸੂਰਤ ਘਰ ਦਾ ਸਪਨਾ ਹਰ ਕਿਸੇ ਦਾ ਹੁੰਦਾ ਹੈ। ਕੁੱਝ ਲੋਕ ਆਪਣੇ ਪੁਰਾਣੇ ਘਰ ਨੂੰ ਵੀ ਇਨ੍ਹੀ ਖੂਬਸੂਰਤੀ ਨਾਲ ਸਜਾ ਕੇ ਰੱਖਦੇ ਹਨ ਕਿ ਦੇਖਣ ਵਾਲੇ ਤਾਰੀਫ ਕੀਤੇ ਬਿਨ੍ਹਾਂ ਰਹਿ ਨਹੀਂ ਸਕਦੇ। ਜੇਕਰ ਤੁਸੀਂ ਵੀ ਆਪਣੇ ਘਰ ਨੂੰ ਸਟਾਈਲਿਸ਼ ਅਤੇ ਦੇਸੀ ਲੁਕ ਦੇਣਾ ਚਾਹੁੰਦੇ ਹੋ ਤਾਂ ਛੋਟੇ-ਛੋਟੇ ਸਮਾਰਟ ਟਿਪਸ ਆਪਣਾ ਕੇ ਇਸ ਨੂੰ ਦੇਸੀ ਦੇ ਨਾਲ-ਨਾਲ ਸਟਾਈਲਿਸ਼ ਲੁਕ ਵੀ ਦੇ ਸਕਦੇ ਹੋ।
1. ਨੀਲਾ ਰੰਗ ਹਰ ਮੌਸਮ 'ਚ ਬਹੁਤ ਚੰਗਾ ਲੱਗਦਾ ਹੈ। ਇਹ ਰੰਗ ਘਰ ਦੀ ਰੋਣਕ ਵਧਾ ਦਿੰਦਾ ਹੈ। ਹਲਕੇ ਨੀਲੇ ਰੰਗ ਦੀਆਂ ਦੀਵਾਰਾਂ ਦੇ ਨਾਲ ਬ੍ਰਾਈਟ ਕਲਰ ਦੇ ਸ਼ੋ ਪੀਸ ਬਹੁਤ ਚੰਗੇ ਲੱਗਦੇ ਹਨ।
2. ਘਰ ਦੀਆਂ ਦੀਵਾਰਾਂ ਨੂੰ ਨਾ ਹੀ ਜ਼ਿਆਦਾ ਸ਼ੋ-ਪੀਸ ਨਾਲ ਸਜਾਓ ਅਤੇ ਨਾਲ ਹੀ ਇਨ੍ਹਾਂ ਨੂੰ ਬਿਲਕੁੱਲ ਖਾਲੀ ਰੱਖੋ। ਤੁਸੀਂ ਆਪਣੇ ਬੱਚੇ, ਪਰਿਵਾਰ ਅਤੇ ਪਾਰਟਨਰ ਦੀਆਂ ਤਸਵੀਰਾਂ ਨਾਲ ਵੀ ਦੀਵਾਰਾਂ ਦੀ ਸਜਾਵਟ ਕਰ ਸਕਦੇ ਹੋ।
3. ਘਰ ਨੂੰ ਏਥਨਿਕ ਲੁਕ ਦੇਣ ਲਈ ਤੁਸੀਂ ਨੀਲੇ ਰੰਗ ਦੇ ਡੈਕੋਰੇਸ਼ਨ ਪੀਸ ਨਾਲ ਸਜਾਵਟ ਵੀ ਕਰ ਸਕਦੇ ਹੋ।
4. ਬੈੱਡਰੂਮ 'ਚ ਜੇਕਰ ਲਾਈਟ ਰੰਗ ਦਾ ਪੇਂਟ ਹੈ ਤਾਂ ਇਸ ਦੇ ਨਾਲ ਨੀਲਾ ਕਲਰ ਦੀ ਬੈੱਡਸ਼ੀਟ ਵਿਛਾ ਸਕਦੇ ਹੋ।
5. ਫੁੱਲ ਤਾਜ਼ਗੀ ਦਾ ਅਹਿਸਾਸ ਕਰਵਾਉਂਦੇ ਹਨ। ਟੇਬਲ 'ਤੇ ਤਾਜ਼ਾ ਅਤੇ ਰੰਗ-ਬਿਰੰਗੇ ਫੁੱਲ ਬਹੁਤ ਖੂਬਸੂਰਤ ਲੱਗਦੇ ਹਨ।