ਇਸ ਇਕ ਚੀਜ਼ ਨਾਲ ਦੂਰ ਕਰੋ ਸਿਰ ਦੀ ਖਾਰਸ਼ ਅਤੇ ਸਕੈਲਪ ਫੰਗਸ

09/14/2017 3:58:13 PM

ਨਵੀਂ ਦਿੱਲੀ— ਅੱਜ-ਕਲ ਧੂੜ ਮਿੱਟੀ ਦੇ ਕਾਰਨ ਸਿਰ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਇਸ ਤੋਂ ਇਲਾਵਾ ਕਈ ਵਾਰ ਸਿਰ ਵਿਚ ਡ੍ਰਾਈ ਸਕੈਲਪਸ, ਸਿਕਰੀ, ਸ਼ੈਂਪੂ, ਗਲਤ ਖਾਣ-ਪਾਣ ਅਤੇ ਸਕੈਲਪ ਫੰਗਸ ਦੇ ਕਾਰਨ ਵੀ ਖਾਰਸ਼ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਈ ਤਰ੍ਹਾਂ ਦੇ ਤਰੀਕੇ ਵਰਤੋਂ ਕਰਦੇ ਹਨ ਪਰ ਕਿਸੇ ਨਾਲ ਵੀ ਤੁਹਾਨੂੰ ਰਾਹਤ ਨਹੀਂ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹਾ ਘਰੇਲੂ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਸਿਰ ਦੀ ਖਾਰਸ਼ ਅਤੇ ਸਕੈਲਪ ਫੰਗਸ ਤੋਂ ਛੁਟਕਾਰਾ ਪਾ ਸਕਦੇ ਹੋ। 
ਗੇਂਦੇ ਦਾ ਫੁੱਲ
ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਗੇਂਦੇ ਦਾ ਫੁੱਲ ਸਭ ਤੋਂ ਅਸਰਦਾਰ ਉਪਾਅ ਹੈ। ਐਂਟੀ-ਇੰਫਲੀਮੇਟਰੀ, ਐਂਟੀਵਾਈਰਲ ਅਤੇ ਐਂਟੀਬੈਕਟੀਰੀਅਲ ਦੇ ਗੁਣਾਂ ਨਾਲ ਭਰਪੂਰ ਗੇਂਦੇ ਦਾ ਫੁੱਲ ਅਤੇ ਸਕੈਲਪ ਫੰਗਸ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਸਿਰ ਦੀ ਖਾਰਸ਼ ਦੂਰ ਕਰਨ ਲਈ ਇਸ ਨੂੰ ਸਭ ਤੋਂ ਚੰਗਾ ਤਰੀਕਾ ਮੰਨਿਆ ਜਾਂਦਾ ਹੈ। 

PunjabKesari
ਇਸ ਤਰ੍ਹਾਂ ਕਰੋ ਵਰਤੋਂ 
4 ਗੇਂਦੇ ਦੇ ਫੁੱਲ ਵਿਚ 500 ਮਿਲੀਲੀਟਰ ਪਾਣੀ ਅਤੇ ਅੱਧੇ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਨਾਲ ਉਬਾਲ ਲਓ ਫਿਰ ਇਸ ਵਿਚ ਨਿੰਬੂ ਦਾ ਰਸ ਮਿਲਾ ਲਓ। ਫਿਰ ਇਸ ਨੂੰ ਸਕੈਲਪ 'ਤੇ ਲਗਾ ਕੇ 25 ਮਿੰਟ ਤੱਕ ਛੱਡ ਦਿਓ। ਉਸ ਤੋਂ ਬਾਅਦ ਸੇਬ ਸਾਈਡਰ ਸਿਰਕੇ ਨਾਲ ਸਿਰ ਧੋ ਲਓ। ਇਸ ਤੋਂ ਬਾਅਦ ਹੇਅਰ ਡ੍ਰਾਅਰ ਦੀ ਵਰਤੋਂ ਬਿਲਕੁਲ ਨਾ ਕਰੋ। ਇਸ ਨਾਲ ਤੁਹਾਡੀ ਖਾਰਸ਼ ਦੀ ਸਮੱਸਿਆ ਵਧ ਸਕਦੀ ਹੈ। ਹਫਤੇ ਵਿਚ ਘੱਟ ਤੋਂ ਘੱਟ ਦੋ ਵਾਰ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਜਲਦੀ ਹੀ ਖਾਰਸ਼ ਅਤੇ ਸਕੈਲਪ ਫੰਗਸ ਤੋਂ ਛੁਟਕਾਰਾ ਮਿਲ ਜਾਵੇਗਾ। 

PunjabKesari
ਹੋਰ ਉਪਾਅ
ਇਸ ਤੋਂ ਇਲਾਵਾ ਸਿਰ ਦੀ ਖਾਰਸ਼ ਨੂੰ ਦੂਰ ਕਰਨ ਲਈ ਤੁਸੀਂ ਗੇਂਦੇ ਦੇ ਤੇਲ ਵਿਚ ਟੀ ਟ੍ਰੀ, ਨਾਰੀਅਲ ਤੇਲ, ਜੈਤੂਨ ਤੇਲ, ਬਾਦਾਮ ਅਤੇ ਐਵੋਕਾਡੋ ਤੇਲ ਵਿਚੋਂ ਕੋਈ ਵੀ ਤੇਲ ਇਸ ਵਿਚ ਮਿਲਾ ਕੇ ਲਗਾ ਸਕਦੀ ਹੋ। ਖਾਰਸ਼ ਦੀ ਸਮੱਸਿਆ ਦੂਰ ਹੋਣ ਤੱਕ ਇਸ ਨੂੰ ਨਿਯਮਿਤ ਰੂਪ ਵਿਚ ਸਿਰ 'ਤੇ ਲਗਾਓ। 


Related News