''ਕੌਫੀ ਸਕੂਬ’ਨਾਲ ਪਾਓ ਕੁਦਰਤੀ ਨਿਖਾਰ

Thursday, Oct 22, 2026 - 01:38 PM (IST)

''ਕੌਫੀ ਸਕੂਬ’ਨਾਲ ਪਾਓ ਕੁਦਰਤੀ ਨਿਖਾਰ

ਵੈੱਬ ਡੈਸਕ -  ਚਿਹਰੇ 'ਤੇ ਕੁਦਰਤੀ ਚਮਕ ਪਾਉਣ ਲਈ ਹਰ ਵਾਰ ਪਾਰਲਰ ਜਾ ਕੇ ਫੇਸ਼ੀਅਲ ਕਰਵਾਉਣਾ ਜ਼ਰੂਰੀ ਨਹੀਂ ਹੈ। ਤੁਹਾਡੀ ਰਸੋਈ ਵਿਚ ਰੱਖੀ ਕੌਫੀ ਵੀ ਘਰ ਵਿਚ ਚਮੜੀ ਦੀ ਦੇਖਭਾਲ ਲਈ ਕੰਮ ਆ ਸਕਦੀ ਹੈ। ਕੌਫੀ ਦੇ ਬਾਰੀਕ ਕਣ ਡੈੱਡ ਸਕਿਨ ਨੂੰ ਹਟਾਉਣ ਵਿਚ ਮਦਦ ਕਰ ਸਕਦੇ ਹਨ, ਜਿਸ ਨਾਲ ਚਮੜੀ ਕੁਝ ਸਮੇਂ ਲਈ ਸਾਫ਼ ਅਤੇ ਮੁਲਾਇਮ ਦਿਖਾਈ ਦੇ ਸਕਦੀ ਹੈ । ਹਾਲਾਂਕਿ, ਕੌਫੀ ਸਕੂਬ ਫੋਸ਼ੀਅਲ ਦਾ ਬਦਲ ਨਹੀਂ ਹੈ ਅਤੇ ਨਾ ਹੀ ਮੁਹਾਸਿਆਂ ਦਾ ਇਲਾਜ ਹੈ। ਇਸ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਜ਼ਰੂਰੀ ਹੈ।

ਕੌਫੀ ਸਕੂਬ ਦੀ ਵਰਤੋਂ ਕਿਉਂ ਕਰੀਏ ?
ਕੌਫੀ ਦੇ ਦਾਣੇ ਚਮੜੀ ਦੀ ਉਪਰਲੀ ਪਰਤ ਨੂੰ ਐਕਸਫੋਲੀਏਟ ਕਰਨ, ਭਾਵ ਡੈੱਡ ਸਕਿਨ ਨੂੰ ਹਟਾਉਣ ਵਿਚ ਮਦਦ ਕਰ ਸਕਦੇ ਹਨ। ਇਸ ਨਾਲ ਚਿਹਰਾ ਕੁਝ ਸਮੇਂ ਲਈ ਮੁਲਾਇਮ ਅਤੇ ਤਾਜ਼ਾ ਦਿਖਾਈ ਦੇ ਸਕਦਾ ਹੈ। ਹਾਲਾਂਕਿ, ਇਸ 'ਦੇ ਦੇ ਫਾਇਦੇ ਹਰ ਵਿਅਕਤੀ ਦੀ ਚਮੜੀ 'ਤੇ ਵੱਖ-ਵੱਖ ਹੋ ਸਕਦੇ ਹਨ। ਜ਼ਿਆਦਾ ਰਗੜਨ ਜਾਂ ਵਾਰ-ਵਾਰ ਵਰਤੋਂ ਕਰਨ ਨਾਲ ਜਲਣ ਅਤੇ ਖੁਸ਼ਕੀ ਹੋ ਸਕਦੀ ਹੈ। ਸਿਰਫ਼ 3 ਚੀਜ਼ਾਂ ਨਾਲ ਤਿਆਰ ਕਰੋ ਸਕ੍ਰਬ ਇਸ ਨੂੰ ਬਣਾਉਣ ਲਈ ਤੁਹਾਨੂੰ ਚਾਹੀਦੀਆਂ ਹਨ:

- 2 ਵੱਡੇ ਚੱਮਚ ਬਰੀਕ ਕੌਫੀ ਪਾਊਡਰ
- 1 ਵੱਡਾ ਚੱਮਚ ਨਾਰੀਅਲ ਤੇਲ ਜਾਂ ਚਮੜੀ ਦੇ ਅਨੁਕੂਲ ਹਲਕਾ ਮੌਇਸਚਰਾਈਜ਼ਿੰਗ ਤੇਲ
1 ਵੱਡਾ ਚੱਮਚ ਬਾਰੀਕ ਖੰਡ
ਸਾਰੀਆਂ ਚੀਜ਼ਾਂ ਨੂੰ ਇਕ ਕਟੋਰੀ ਵਿਚ ਚੰਗੀ ਤਰ੍ਹਾਂ ਮਿਲਾਓ। ਧਿਆਨ ਰੱਖੋ ਕਿ ਮਿਸ਼ਰਣ ਬਹੁਤ ਜ਼ਿਆਦਾ ਖੁਰਦਰਾ ਨਾ ਹੋਵੇ।
 
ਚਿਹਰੇ 'ਤੇ ਕਿਵੇਂ ਕਰੀਏ ਵਰਤੋਂ ?
ਸਭ ਤੋਂ ਪਹਿਲਾਂ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ। ਇਸ ਤੋਂ ਬਾਅਦ ਸਕ੍ਰਬ ਦੀ ਥੋੜ੍ਹੀ ਮਾਤਰਾ ਲੈ ਕੇ ਚਮੜੀ 'ਤੇ ਬਿਨਾਂ ਦਬਾਅ ਪਾਏ ਹਲਕੇ ਹੱਥਾਂ ਨਾਲ ਲਗਾਓ ਅਤੇ ਫਿਰ ਪਾਣੀ ਨਾਲ ਧੋ ਲਓ। ਇਸ ਤੋਂ ਬਾਅਦ ਮੌਇਸਚਰਾਈਜ਼ਰ ਲਗਾਓ। ਚਿਹਰੇ ਦੀ ਚਮੜੀ ਸੰਵੇਦਨਸ਼ੀਲ ਹੁੰਦੀ ਹੈ, ਇਸ ਲਈ ਜ਼ੋਰ ਨਾਲ ਰਗੜਨ ਤੋਂ ਬਚੋ।

ਕਿੰਨੀ ਵਾਰ ਲਗਾਈਏ?
ਕੌਫੀ ਸਕੂਬ ਦੀ ਰੋਜ਼ਾਨਾ ਵਰਤੋਂ ਨਾ ਕਰੋ । ਸੰਵੇਦਨਸ਼ੀਲ ਜਾਂ ਮੁਹਾਸਿਆਂ ਵਾਲੀ ਚਮੜੀ 'ਤੇ ਸਕ੍ਰਬ ਕਰਨ ਨਾਲ ਜਲਨ ਵਧ ਸਕਦੀ ਹੈ। ਵਰਤੋਂ ਤੋਂ ਪਹਿਲਾਂ ਚਮੜੀ ਦੇ ਛੋਟੇ ਜਿਹੇ ਹਿੱਸੇ 'ਤੇ ਪੈਚ ਟੈਸਟ ਕਰੋ । ਜੇ ਜਲਨ ਜਾਂ ਲਾਲੀ ਹੋਵੇ, ਤਾਂ ਇਸ ਦੀ ਵਰਤੋਂ ਨਾ ਕਰੋ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਜੇ ਚਿਹਰੇ 'ਤੇ ਸਰਗਰਮ ਮੁਹਾਸੇ, ਕੱਟ, ਧੁੱਪ ਨਾਲ ਸੁੜੀ ਚਮੜੀ, ਲਾਲੀ ਜਾਂ ਸੋਜ ਹੈ, ਤਾਂ ਕੌਫੀ ਸਕਬ ਲਗਾਉਣ ਤੋਂ ਬਚੋ। ਕੌਫੀ ਅਤੇ ਖੰਡ ਦੇ ਕਣ ਸੰਵੇਦਨਸ਼ੀਲ ਚਮੜੀ 'ਤੇ ਜਲਨ ਪੈਦਾ ਕਰ ਸਕਦੇ ਹਨ। ਜੇ ਲਗਾਤਾਰ ਮੁਹਾਸੇ ਜਾਂ ਚਮੜੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਹਨ, ਤਾਂ ਘਰੇਲੂ ਨੁਸਖ਼ੇ ਅਜ਼ਮਾਉਣ ਦੀ ਬਜਾਏ ਚਮੜੀ ਦੇ ਮਾਹਿਰ ਦੀ ਸਲਾਹ ਲਓ।


author

Sunaina

Content Editor

Related News