ਸੰਭਾਲ ਕੇ ਰੱਖੋ ''ਜ਼ਰੂਰੀ ਦਸਤਾਵੇਜ਼’

Thursday, Nov 12, 2026 - 02:00 PM (IST)

ਸੰਭਾਲ ਕੇ ਰੱਖੋ ''ਜ਼ਰੂਰੀ ਦਸਤਾਵੇਜ਼’

ਵੈੱਬ ਡੈਸਕ - ਤੁਹਾਡੇ ਕੋਲ ਬਹੁਤ ਸਾਰੇ ਅਜਿਹੇ ਦਸਤਾਵੇਜ਼ ਹੁੰਦੇ ਹਨ, ਜਿਨ੍ਹਾਂ ਨੂੰ ਸੰਭਾਲ ਕੇ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ, ਕਿਉਂਕਿ ਇਨ੍ਹਾਂ ਵਿਚ ਮਹੱਤਵਪੂਰਨ ਜਾਣਕਾਰੀਆਂ ਦਰਜ ਹੁੰਦੀਆਂ ਹਨ। ਆਓ, ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਅਜਿਹੇ ਅਹਿਮ ਦਸਤਾਵੇਜ਼ ਹਨ, ਜਿਨ੍ਹਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ।

ਜਾਇਦਾਦ ਦੇ ਕਾਗਜ਼ਾਤ
 ਤੁਹਾਡੀ ਜ਼ਮੀਨ-ਜਾਇਦਾਦ ਨਾਲ ਸਬੰਧਤ ਸਾਰੇ ਕਾਗਜ਼ ਇਕ ਥਾਂ ਉੱਤੇ ਹੋਣੇ ਚਾਹੀਦੇ ਹਨ। ਜੇਕਰ ਜਾਇਦਾਦ ਗਿਰਵੀ ਰੱਖੀ ਹੋਈ ਹੈ ਤਾਂ ਉਸ ਦੇ ਫੋਟੋ ਕਾਪੀ ਵਾਲੇ ਦਸਤਾਵੇਜ਼ ਆਪਣੇ ਕੋਲ ਜ਼ਰੂਰ ਰੱਖੋ। ਇਕ ਕਾਗਜ਼ ਉੱਤੇ ਲੀਨ ਅਕਾਊਂਟ ਨੰਬਰ ਅਤੇ ਬਾਕੀ ਬਚੀ ਰਕਮ ਵੀ ਲਿਖ ਕੇ ਰੱਖੋ । ਜੇਕਰ ਜਾਇਦਾਦ ਦਾ ਬੀਮਾ ਕਰਵਾਇਆ ਹੋਇਆ ਹੈ ਤਾਂ ਉਸ ਦਾ ਨੰਬਰ ਅਤੇ ਕਵਰੇਜ ਦੀ ਰਕਮ ਵੀ ਲਿਖ ਕੇ ਰੱਖੋ।

ਮੁੱਢਲੇ ਦਸਤਾਵੇਜ਼
 ਤੁਹਾਡਾ ਜਨਮ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਪੈਨ ਕਾਰਡ, ਪਾਸਪੋਰਟ, ਵੋਟਰ ਕਾਰਡ ਅਤੇ ਆਧਾਰ ਕਾਰਡ ਆਦਿ ਮੁੱਢਲੇ ਦਸਤਾਵੇਜ਼ਾਂ ਵਿਚ ਆਉਂਦੇ ਹਨ। ਬੈਂਕ ਖਾਤਾ ਖੁਲ੍ਹਵਾਉਣ, ਸਫ਼ਰ ਕਰਨ, ਸਕੂਲ ਅਤੇ ਕਾਲਜ ਵਿਚ ਦਾਖ਼ਲਾ ਲੈਣ ਜਾਂ ਆਨਲਾਈਨ ਖਰੀਦਦਾਰੀ ਕਰਨ ਵਰਗੇ ਰੋਜ਼ਾਨਾ ਦੇ ਕੰਮਾਂ ਵਿਚ ਇਨ੍ਹਾਂ ਦੀ ਲੋੜ ਪੈਂਦੀ ਹੈ। ਜਦੋਂ ਤੁਸੀਂ ਆਪਣੀ ਕੋਈ ਚੱਲ ਜਾਂ ਅਚੱਲ ਜਾਇਦਾਦ ਆਪਣੇ ਵਾਰਿਸ ਦੇ ਨਾਂ ਕਰਨਾ ਚਾਹੋਗੇ, ਉਦੋਂ ਵੀ ਇਨ੍ਹਾਂ ਦੀ ਲੋੜ ਪਵੇਗੀ। 

ਬੈਂਕ ਖਾਤੇ ਦੀ ਜਾਣਕਾਰੀ 
ਸਾਰੇ ਬੈਂਕ ਖਾਤਿਆਂ, ਏ.ਟੀ.ਐੱਮ. ਕਾਰਡਾਂ ਦੇ ਨੰਬਰਾਂ ਅਤੇ ਨਾਮਜ਼ਦ ਵਿਅਕਤੀਆਂ ਦੇ ਨਾਵਾਂ ਆਦਿ ਦੀ ਇਕ ਸੂਚੀ ਬਣਾ ਕੇ ਸੁਰੱਖਿਅਤ ਥਾਂ ਉੱਤੇ ਰੱਖੋ। ਤੁਹਾਡੇ ਜੀਵਨ ਸਾਥੀ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।

ਪੈਨਸ਼ਨ ਦੇ ਕਾਗਜ਼ਾਤ
ਜੇਕਰ ਤੁਹਾਡਾ ਨੈਸ਼ਨਲ ਸੇਵਿੰਗ ਅਕਾਉਂਟ ਹੈ ਤਾਂ ਉਸ ਦਾ ਨੰਬਰ ਅਤੇ ਉਸ ਵਿਚ ਕੀਤੀ ਗਈ ਨਾਮਜ਼ਦਗੀ ਬਾਰੇ ਲਿਖ ਕੇ ਸੁਰੱਖਿਅਤ ਰੱਖੋ। 

ਬੀਮੇ ਦੇ ਕਾਗਜ਼ਾਤ 
ਜੇਕਰ ਤੁਸੀਂ ਆਪਣਾ ਜਾਂ ਆਪਣੇ ਜੀਵਨ ਸਾਥੀ ਦਾ ਜੀਵਨ ਬੀਮਾ ਕਰਵਾਇਆ ਹੋਇਆ ਹੈ ਤਾਂ ਆਪਣੀਆਂ ਸਾਰੀਆਂ ਪਾਲਿਸੀਆਂ ਦੀ ਸੂਚੀ ਬਣਾਓ।

ਇਸ ਵਿਚ ਬੀਮਾ ਕੰਪਨੀ ਦਾ ਨਾਂ, ਪਾਲਿਸੀ ਨੰਬਰ, ਬੀਮੇ-ਦੀ ਰਕਮ ਅਤੇ ਮਿਆਦ ਦਾ ਜ਼ਿਕਰ ਕਰੋ, ਤਾਂ ਜੋ ਕੋਈ ਅਣਹੋਣੀ ਵਾਪਰਨ ਦੀ ਸੂਰਤ ਵਿਚ ਤੁਹਾਡੇ ਆਸ਼ਰਿਤ Hedel ਵਿਅਕਤੀ ਇਸ ਦਾ ਲਾਭ ਆਸਾਨੀ ਨਾਲ ਲੈ ਸਕਣ।


author

Sunaina

Content Editor

Related News