ਗੰਦੀ ਕੰਘੀ ਦੀ ਵਰਤੋਂ ਨਾਲ ''ਵਾਲਾਂ ਦਾ ਨੁਕਸਾਨ’
Thursday, Nov 12, 2026 - 03:58 PM (IST)
ਵੈੱਬ ਡੈਸਕ - ਕੀ ਤੁਹਾਡੇ ਵਾਲ ਧੋਣ ਤੋਂ ਬਾਅਦ ਵੀ ਸੁੱਕੇ ਅਤੇ ਖਿੱਲਰੇ ਹੋਏ ਨਜ਼ਰ ਆਉਂਦੇ ਹਨ ? ਇਸ ਦਾ ਇਕ ਕਾਰਨ ਤੁਹਾਡੀ ਕੰਘੀ ਵੀ ਹੋ ਸਕਦੀ ਹੈ। ਅਕਸਰ ਅਸੀਂ ਵਾਲਾਂ ਦੀ ਸਫ਼ਾਈ ਲਈ ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਕਰਦੇ ਹਾਂ, ਪਰ ਰੋਜ਼ਾਨਾ ਵਰਤੀ ਜਾਣ ਵਾਲੀ ਕੰਘੀ ਦੀ ਸਫ਼ਾਈ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਹੌਲੀ-ਹੌਲੀ ਇਸ ਵਿਚ ਤੇਲ, ਧੂੜ, ਪਸੀਨਾ ਅਤੇ ਵਾਲਾਂ ਨੂੰ ਸਟਾਈਲ ਕਰਨ ਵਾਲੇ ਉਤਪਾਦ ਜਮ੍ਹਾ ਹੋਣ ਲੱਗਦੇ ਹਨ, ਜੋ ਵਾਲਾਂ ਨੂੰ ਚਿਪਚਿਪਾ ਬਣਾ ਸਕਦੇ ਹਨ।
ਗੰਦੀ ਕੰਘੀ ਦੀ ਵਰਤੋਂ ਕਰਨ ਨਾਲ ਇਸ ਵਿਚ ਜਮ੍ਹਾ ਹੋਇਆ ਤੇਲ ਅਤੇ ਗੰਦਗੀ ਦੁਬਾਰਾ ਵਾਲਾਂ ਅਤੇ ਸਿਰ ਦੀ ਚਮੜੀ ਤੱਕ ਪਹੁੰਚ ਸਕਦੀ ਹੈ। ਇਸ ਨਾਲ ਵਾਲ ਜਲਦੀ ਆਇਲੀ ਦਿਖਾਈ ਦੇ ਸਕਦੇ ਹਨ। ਉਥੇ ਹੀ ਕੰਘੀ ਦੇ ਟੁੱਟੇ ਜਾਂ ਨੁਕੀਲੇ ਦੰਦ ਵਾਲਾਂ ਨੂੰ ਖਿੱਚ ਕੇ ਉਨ੍ਹਾਂ ਦੇ ਟੁੱਟਣ ਦਾ ਕਾਰਨ ਬਣ ਸਕਦੇ ਹਨ। ਇਸ ਲਈ ਕੰਘੀ ਦੀ ਸਫ਼ਾਈ ਵਾਲਾਂ ਦੀ ਦੇਖਭਾਲ ਦਾ ਜ਼ਰੂਰੀ ਹਿੱਸਾ ਹੈ।
ਇਸ ਤਰ੍ਹਾਂ ਕਰੋ ਕੰਘੀ ਦੀ ਸਫ਼ਾਈ
ਸਭ ਤੋਂ ਪਹਿਲਾਂ ਕੰਘੀ ਵਿਚ ਫਸੇ ਵਾਲਾਂ ਨੂੰ ਕੱਢ ਦਿਓ। ਇਸ ਤੋਂ ਬਾਅਦ ਕੋਸੇ ਪਾਣੀ ਵਿਚ ਥੋੜ੍ਹਾ ਜਿਹਾ ਮਾਈਲਡ ਸ਼ੈਂਪੂ ਮਿਲਾ ਕੇ ਕੰਘੀ ਨੂੰ ਸਾਫ਼ ਕਰੋ । ਪੁਰਾਣੇ ਟੁਥ ਬਰੱਸ਼ ਦੀ ਮਦਦ ਨਾਲ ਇਸ ਦੇ ਦੰਦਾਂ ਵਿਚਕਾਰ ਜਮ੍ਹਾ ਹੋਈ ਗੰਦਗੀ ਹਟਾਓ ਅਤੇ ਸਾਫ਼ ਪਾਣੀ ਨਾਲ ਧੋ ਲਓ। ਲੱਕੜ ਦੀ ਕੰਘੀ ਨੂੰ ਲੰਬੇ ਸਮੇਂ ਤੱਕ ਪਾਣੀ ਵਿਚ ਭਿਉਂਕੇ ਰੱਖਣ ਤੋਂ ਬਚੋ । ਸਫ਼ਾਈ ਤੋਂ ਬਾਅਦ ਕੰਘੀ ਨੂੰ ਤੌਲੀਏ ਉੱਤੇ ਰੱਖ ਕੇ ਪੂਰੀ ਤਰ੍ਹਾਂ ਸੁਕਾਓ।
ਹਫ਼ਤੇ ਵਿਚ ਇਕ ਵਾਰ ਕਰੋ ਸਫ਼ਾਈ
ਆਮ ਤੌਰ 'ਤੇ ਹਫ਼ਤੇ ਵਿਚ ਇਕ ਵਾਰ ਕੰਘੀ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚੰਗਾ ਰਹਿੰਦਾ ਹੈ। ਜੇਕਰ ਤੁਸੀਂ ਤੇਲ ਜਾਂ ਵਾਲਾਂ ਨੂੰ ਸਟਾਈਲ ਕਰਨ ਵਾਲੇ ਉਤਪਾਦਾਂ ਦੀ ਵਧੇਰੇ ਵਰਤੋਂ ਕਰਦੇ ਹੋ ਤਾਂ ਇਸ ਨੂੰ ਵਾਰ-ਵਾਰ ਸਾਫ਼ ਕਰੋ। ਹਰ ਵਾਰ ਵਰਤੋਂ ਤੋਂ ਬਾਅਦ ਕੰਘੀ ਵਿਚ ਫਸੇ ਵਾਲ ਕੱਢੇ ਅਤੇ ਇਸ ਨੂੰ ਦੂਜਿਆਂ ਨਾਲ ਸਾਂਝਾ ਕਰਨ ਤੋਂ ਬਚੋ।
ਵਾਲ ਸੁਲਝਾਉਂਦੇ ਸਮੇਂ ਵਰਤੋਂ ਸਾਵਧਾਨੀ
ਉਲਬੇ ਹੋਏ ਵਾਲਾਂ ਨੂੰ ਪਹਿਲਾਂ ਸਿਰਿਆਂ ਤੋਂ ਹੌਲੀ-ਹੌਲੀ ਸੁਲਬਾਓ ਅਤੇ ਫਿਰ ਉੱਪਰ ਵੱਲ ਵਧੋ। ਗਿੱਲੇ ਵਾਲਾਂ ਨੂੰ ਜ਼ੋਰ ਨਾਲ ਖਿੱਚਣ ਤੋਂ ਬਚੋ। ਧਿਆਨ ਰੱਖੋ ਕਿ ਵਾਲਾਂ ਦਾ ਸੁੱਕਾਪਨ ਸਿਰਫ਼ ਗੰਦੀ ਕੰਘੀ ਕਾਰਨ ਹੀ ਨਹੀਂ ਹੁੰਦਾ। ਮੌਸਮ, ਹੀਟ ਸਟਾਈਲਿੰਗ ਅਤੇ ਵਾਲਾਂ ਦੀ ਦੇਖਭਾਲ ਕਰਨ ਦਾ ਤਰੀਕਾ ਵੀ ਇਸ ਦੇ ਕਾਰਨ ਹੋ ਸਕਦੇ ਹਨ।
